ਚੰਡੀਗੜ੍ਹ: ਹਰਿਆਣਾ ਦੀਆਂ 10 ਸੀਟਾਂ ‘ਤੇ ਹੋਈਆਂ ਲੋਕ ਸਭਾ ਚੋਣਾਂ ਦੀ ਗਿਣਤੀ ਜਾਰੀ ਹੈ। ਹਰਿਆਣਾ ਦੀ 9 ਸੀਟਾਂ ‘ਤੇ ਭਾਜਪਾ ਅੱਗੇ ਚਲ ਰਹੀ ਹੈ, ਪਰ ਸਭ ਤੋਂ ਦਿਲਚਸਪ ਮੁਕਾਬਲਾ ਰੋਹਤਕ ‘ਚ ਚੱਲ ਰਿਹਾ ਹੈ। ਜਿੱਥੇ ਪਲ-ਪਲ ਰੁਝਾਨ ਬਦਲ ਰਿਹਾ ਹੈ। ਕਦੇ ਕਾਂਗਰਸ ਦੇ ਦਪਿੰਦਰ ਹੁੱਡਾ ਅੱਗੇ ਚੱਲ ਰਹੇ ਹਨ ਤੇ ਕਦੇ ਬੀਜੇਪੀ ਦੇ ਅਰਵਿੰਦਰ ਸ਼ਰਮਾ ਅੱਗੇ ਚੱਲ ਰਹੇ ਹਨ। 11 ਵਜੇ ਤਕ ਦਪਿੰਦਰ ਹੁੱਡਾ ਨੇ 8414 ਵੋਟਾਂ ‘ਤੇ ਲੀਡ ਹਾਸਲ ਕੀਤੀ।
ਹੁਣ ਤਕ ਹਰਿਆਣਾ ਦੀ ਸਭ ਤੋਂ ਵੱਡੀ ਲੀਡ ਕਰਨਾਲ ਤੋਂ ਉਮੀਦਵਾਰ ਸੰਜੇ ਭਾਟੀਆ ਨੇ ਹਾਸਲ ਕੀਤੀ ਹੈ। ਉਹ ਢਾਈ ਲੱਖ ਵੋਟਾਂ ਨਾਲ ਅੱਗੇ ਹਨ। ਗੱਲ ਅੰਬਾਲਾ ਦੀ ਕਰੀਏ ਤਾਂ ਰਤਨ ਲਾਲ ਕਟਾਰੀਆ 77,995 ਵੋਟਾਂ ਨਾਲ ਅੱਗੇ, ਭਿਵਾਨੀ ਤੋਂ ਧਰਮਬੀਰ ਡੇਢ ਲੱਖ ਵੋਟਾਂ ਤੇ ਫਰੀਦਾਬਾਦ ਤੋਂ ਕ੍ਰਿਸ਼ਨ ਲਾਲ ਗੁਜਰ 11354 ਵੋਟਾਂ ਤੋਂ ਅੱਗੇ ਹੈ।
ਗੁਰੂਗ੍ਰਾਮ ਤੋਂ ਰਾਵ ਇੰਦਰਜੀਤ 165957 ਵੋਟਾਂ ਤੋਂ ਤੇ ਹਿਸਾਰ ਤੋਂ ਬ੍ਰਿਜੇਂਦਰ ਸਿੰਘ 139425 ਵੋਟਾਂ ਤੋਂ ਅੱਗੇ। ਕੁਰੂਕਸ਼ੇਤਰ ਤੋਂ ਨਾਇਬ ਸਿੰਘ ਸੈਨੀ 158101 ਵੋਟਾਂ, ਸਿਰਸਾ ਤੋਂ ਸੁਨੀਤਾ ਦੁੱਗਲ 71021 ਵੋਟਾਂ ਤੇ ਸੋਨੀਪਤ ਤੋਂ ਰਮੇਸ਼ ਕੌਸ਼ਿਕ 63410 ਵੋਟਾਂ ਤੋਂ ਅੱਗੇ ਹਨ।