ਨਵੀਂ ਦਿੱਲੀ: ਕੋਰੋਨਾਵਾਇਰਸ, ਚੀਨ ਗੁਸਪੈਠ ਅਤੇ ਪੀਓਕੇ ਵਰਗੇ ਮੁੱਦੇ ਤੇ ਆਪਣੀ ਹੀ ਸਰਕਾਰ ਨੂੰ ਘੇਰਨ ਵਾਲੇ ਭਾਜਪਾ ਸਾਂਸਦ ਸੁਬਰਾਮਨੀਅਮ ਸਵਾਮੀ ਹੁਣ ਕੇਂਦਰ ਸਰਕਾਰ ਲਈ ਨਵੀਂ ਸਲਾਹ ਲੈ ਕੇ ਆਏ ਹਨ।ਸਵਾਮੀ ਨੇ ਹਿੰਦੂ ਜਾਗ੍ਰਿਤੀ ਲਈ ਸਿੱਧੇ ਤੌਰ ਤੇ ਮੋਦੀ ਸਰਕਾਰ ਨੂੰ ਦਿੱਲੀ ਦਾ ਨਾਮ ਬਦਲਕੇ ਇੰਦਰਪ੍ਰਸਥ ਕਰਨ ਦੀ ਮੰਗ ਰੱਖੀ ਹੈ। ਇਸਦੇ ਲਈ ਰਾਜਸਭਾ ਸਾਂਸਦ ਨੇ ਇਸ ਜਾਨੀ ਮਾਨੀ ਰਿਸਰਚਰ ਤੋਂ ਲੈ ਕੇ ਤਾਮਿਲ ਨਾਡੂ ਦੇ ਕਿਸੇ ਸੰਤ ਤੱਕ ਦਾ ਹਵਾਲਾ ਦੇ ਦਿੱਤਾ।


ਭਾਰਤੀ ਜਨਤਾ ਪਾਰਟੀ ਦੇ ਦਿੱਗਜ ਨੇਤਾ ਅਤੇ ਰਾਜ ਸਭਾ ਸੰਸਦ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਦਾ ਨਾਮ ਬਦਲਣ ਦੀ ਮੰਗ ਚੁੱਕੀ ਹੈ। ਉਸਦਾ ਮੰਨਣਾ ਹੈ ਕਿ ਹਿੰਦੂ ਪੁਨਰਜਾਗਰਣ ਲਈ ਦਿੱਲੀ ਦਾ ਨਾਮ ਇੰਦਰਪ੍ਰਸਥ ਰੱਖਿਆ ਜਾਣਾ ਚਾਹੀਦਾ ਹੈ। ਸਵਾਮੀ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕਰਕੇ ਦਿੱਲੀ ਦਾ ਨਾਮ ਬਦਲਣ ਦੀ ਮੰਗ ਕੀਤੀ ਹੈ।ਉਨ੍ਹਾਂ ਕਿਹਾ ਕਿ ਰਾਸ਼ਟਰੀ ਰਾਜਧਾਨੀ ਦੀ ਪਛਾਣ ਇੰਦਰਪ੍ਰਸਥ ਵਜੋਂ ਕੀਤੀ ਜਾਣੀ ਚਾਹੀਦੀ ਹੈ।


ਸੁਬਰਾਮਨੀਅਮ ਸਵਾਮੀ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ "ਹਿੰਦੂ ਪੁਨਰ ਜਾਗ੍ਰਿਤੀ ਲਈ ਨਵੀਂ ਦਿੱਲੀ ਦਾ ਨਾਮ ਇੰਦਰਪ੍ਰਸਥ ਰੱਖਣ ਦੀ ਲੋੜ ਹੈ। ਡਾ ਨੀਰਾ ਮਿਸ਼ਰਾ ਦੀ ਖੋਜ ਨਾਮ ਬਦਲਣ ਲਈ ਕਾਫ਼ੀ ਹੈ।ਤਾਮਿਲਨਾਡੂ ਦੇ ਇੱਕ ਮਹਾਨ ਸੰਤ ਨੇ ਮੈਨੂੰ ਦੱਸਿਆ ਕਿ ਜਦੋਂ ਤੱਕ ਭਾਰਤ ਦੀ ਰਾਜਧਾਨੀ ਦਾ ਨਾਮ ਇੰਦਰਪ੍ਰਸਥ ਨਹੀਂ ਹੁੰਦਾ, ਉਦੋਂ ਤੱਕ ਅਸੀਂ ਇੱਕ ਵਿਵਾਦਪੂਰਨ ਰਾਸ਼ਟਰ ਬਣੇ ਰਹਾਂਗੇ।"


 










ਰਾਜਸਭਾ ਸਾਂਸਦ ਵੱਲੋਂ ਦਿੱਲੀ ਦਾ ਨਾਮ ਬੱਦਲਣ ਦੀ ਮੰਗ ਅਚਾਨਕ ਨਹੀਂ ਉੱਠੀ ਹੈ।ਦਰਅਸਲ, ਇਸ ਤੋਂ ਪਹਿਲਾਂ ਰਿਸਰਚਰ ਨੀਰਾ ਮਿਸ਼ਰਾ ਨੇ ਆਪਣੀ ਖੋਜ ਵਿੱਚ ਉਨ੍ਹਾਂ ਲੋਕਾਂ ਦਾ ਜ਼ਿਕਰ ਕੀਤੀ ਸੀ ਜਿਨ੍ਹਾਂ ਕਿਹਾ ਸੀ ਕਿ ਜਿੱਥੇ ਅੱਜ ਦਿੱਲੀ ਹੈ ਉਥੇ ਕਦੇ ਪਾਂਡਵਾ ਦੀ ਰਾਜਧਾਨੀ ਇੰਦਰਪ੍ਰਸਥ ਹੁੰਦੀ ਸੀ।


 


ਦਿੱਲੀ ਦੇ ਪੁਰਾਣੇ ਕਿੱਲ੍ਹੇ ਵਿੱਚ ਮਹਾਭਾਰਤ ਕਾਲ ਦੇ ਕੁੱਝ ਕੰਕਾਲ ਵੀ ਮਿਲ ਚੁੱਕੇ ਹਨ।ਐਸਾ ਮੰਨਣਾ ਹੈ ਕਿ ਇੰਦਰਪ੍ਰਸਥ ਨੂੰ ਪਹਿਲਾਂ ਪਾਂਡਵਾਂ ਨੇ ਵਸਾਇਆ ਸੀ।ਕਈ ਧਰਮ ਗ੍ਰੰਥਾਂ ਵਿੱਚ ਵੀ ਇੰਦਰਪ੍ਰਸਥ ਦਾ ਜ਼ਿਕਰ ਮਿਲ ਚੁੱਕਾ ਹੈ।ਇਸ ਨੂੰ ਲੈ ਕੇ ਨੀਰਾ ਮਿਸ਼ਰਾ ਨੇ ਪਹਿਲਾਂ ਹੀ ਕੁੱਝ ਰਾਸ਼ਟਰੀ ਵਿਰਾਸਤਾਂ ਦੇ ਨਾਮ ਮੁਗਲਕਾਲ ਸਮੇਂ ਤੋਂ ਬਦਲਕੇ ਮਹਾਭਾਰਤ ਦੇ ਸਮੇਂ ਤੇ ਕਰਨਾ ਦੀ ਮੰਗ ਕੀਤੀ ਹੈ।


 


 



 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ