Brij Bhushan Sharan Singh on WFI Suspension: ਖੇਡ ਮੰਤਰਾਲੇ ਨੇ ਐਤਵਾਰ (24 ਦਸੰਬਰ) ਨੂੰ ਵੱਡਾ ਫੈਸਲਾ ਲੈਂਦਿਆਂ ਹੋਇਆਂ ਭਾਰਤੀ ਕੁਸ਼ਤੀ ਮਹਾਸੰਘ ਦੀ ਨਵੀਂ ਸੰਸਥਾ ਦੀ ਮਾਨਤਾ ਰੱਦ ਕਰ ਦਿੱਤੀ। ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ.ਐੱਫ.ਆਈ.) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਕਰੀਬੀ ਸੰਜੇ ਸਿੰਘ ਦੇ ਪ੍ਰਧਾਨ ਬਣਨ 'ਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ।


ਕੇਂਦਰੀ ਖੇਡ ਮੰਤਰਾਲੇ ਦੇ ਇਸ ਫੈਸਲੇ ਤੋਂ ਬਾਅਦ ਫੈਡਰੇਸ਼ਨ ਦੇ ਨਵ-ਨਿਯੁਕਤ ਪ੍ਰਧਾਨ ਸੰਜੇ ਸਿੰਘ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਇਸ 'ਤੇ ਬ੍ਰਿਜ ਭੂਸ਼ਣ ਸਿੰਘ ਨੇ ਮੀਡੀਆ ਨੂੰ ਬਿਆਨ ਦਿੰਦਿਆਂ ਹੋਇਆਂ ਕਿਹਾ “ਪਹਿਲੇ ਦਿਨ ਤੋਂ ਹੀ ਇਸ ਮਾਮਲੇ ‘ਤੇ ਸਿਆਸਤ ਚੱਲ ਰਹੀ ਹੈ। ਸੰਜੇ ਸਿੰਘ ਭੂਮਿਹਰ ਹਨ ਅਤੇ ਮੈਂ ਰਾਜਪੂਤ ਹਾਂ। ਅਸੀਂ ਦੋਵੇਂ ਸਿਰਫ਼ ਚੰਗੇ ਦੋਸਤ ਹਾਂ। ''


ਮੇਰਾ ਘਰ 'ਅਯੁੱਧਿਆ ‘ਚ ਨੰਦਨੀ ਨਗਰ ਇਸ ਕਰਕੇ ਤੈਅ ਹੋਇਆ'


ਨਿਊਜ਼ ਏਜੰਸੀ ਏਐਨਆਈ ਮੁਤਾਬਕ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਕਿਹਾ ਕਿ ਇਸ ਮਾਮਲੇ 'ਤੇ ਪਹਿਲੇ ਦਿਨ ਤੋਂ ਰਾਜਨੀਤੀ ਕੀਤੀ ਜਾ ਰਹੀ ਹੈ। ਇਸ ਵਿੱਚ ਕਾਂਗਰਸ ਅਤੇ ਟੁਕੜੇ-ਟੁਕੜੇ ਗੈਂਗ ਸ਼ਾਮਲ ਸਨ। ਮੈਂ ਕੁਸ਼ਤੀ ਦੇ ਬਲਬੂਤੇ ਇਸ ਮੁਕਾਮ ਤੱਕ ਪਹੁੰਚਿਆ ਹਾਂ। ਮੇਰਾ ਘਰ ਅਯੁੱਧਿਆ ਵਿੱਚ ਹੈ। ਨੰਦਿਨੀ ਨਗਰ ਵਿੱਚ ਇਹ ਫੈਸਲਾ ਕੀਤਾ ਗਿਆ ਕਿਉਂਕਿ ਇੰਨੇ ਘੱਟ ਸਮੇਂ ਵਿੱਚ ਹੋਰ ਕਿਤੇ ਵੀ ਤਿਆਰੀਆਂ ਨਹੀਂ ਹੋ ਸਕਦੀਆਂ ਸਨ।


ਸੁਪਰੀਮ ਕੋਰਟ ਦੇ ਹੁਕਮਾਂ 'ਤੇ ਹੋਈ ਮਹਾਸੰਘ ਦੀ ਚੋਣ






ਉਨ੍ਹਾਂ ਇਹ ਵੀ ਕਿਹਾ ਕਿ ਫੈਡਰੇਸ਼ਨ ਦੀ ਚੋਣ ਸਰਕਾਰ ਦੀ ਇੱਛਾ ਅਤੇ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਨਵੇਂ ਅਧਿਕਾਰੀ ਨੂੰ ਆਪਣਾ ਦਫ਼ਤਰ ਲੱਭਣ ਲਈ ਕਹਾਂਗੇ। ਜਿੱਥੋਂ ਤੱਕ ਮੇਰਾ ਕਿਸੇ ਨੂੰ ਮਿਲਣ ਦਾ ਸਵਾਲ ਹੈ, ਮੈਂ ਕਿਸੇ ਵੀ ਸਮੇਂ ਕਿਸੇ ਨੂੰ ਵੀ ਮਿਲ ਸਕਦਾ ਹਾਂ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਸਾਡੇ ਨੇਤਾ ਹਨ ਅਤੇ ਅਸੀਂ ਉਨ੍ਹਾਂ ਨੂੰ ਮਿਲਦੇ ਰਹਿੰਦੇ ਹਾਂ। ਮੈਂ ਕੁਸ਼ਤੀ ਨਾਲੋਂ ਨਾਤਾ ਤੋੜ ਲਿਆ ਹੈ।


'12 ਸਾਲ ਕੁਸ਼ਤੀ ਦੇ ਲਈ ਕੀਤਾ ਕੰਮ ਮੁਲਾਂਕਲ ਦਾ ਵਿਸ਼ਾ'


ਪੋਸਟਰ ਲਗਾਉਣ ਦੇ ਸਵਾਲ 'ਤੇ ਬ੍ਰਿਜ ਭੂਸ਼ਣ ਨੇ ਕਿਹਾ ਕਿ ਇਹ ਸਾਡੇ ਸਮਰਥਕਾਂ ਨੇ ਲਗਾਇਆ ਸੀ। ਇੰਝ ਲੱਗਦਾ ਸੀ ਕਿ ਇਹ ਹੰਕਾਰ ਦਾ ਸ਼ਿਕਾਰ ਹੋ ਗਿਆ ਹੈ। ਮੈਂ ਕੁਸ਼ਤੀ ਨੂੰ ਅਲਵਿਦਾ ਕਹਿ ਦਿੱਤਾ ਹੈ। ਲੋਕ ਸਭਾ ਚੋਣਾਂ ਆ ਰਹੀਆਂ ਹਨ, ਮੈਂ ਉਸ ਵਿੱਚ ਰੁੱਝਿਆ ਹੋਇਆ ਹਾਂ। ਹੁਣ ਫੈਡਰੇਸ਼ਨ ਦੇ ਲੋਕ ਹੀ ਫੈਸਲਾ ਕਰਨਗੇ ਕਿ ਅੱਗੇ ਕੀ ਕਰਨਾ ਹੈ। ਮੈਂ 12 ਸਾਲ ਕੁਸ਼ਤੀ ਲਈ ਕੰਮ ਕੀਤਾ। ਇਸ ਸਮੇਂ ਦੌਰਾਨ, ਕੀ ਮੈਂ ਚੰਗਾ ਕੀਤਾ ਜਾਂ ਮਾੜਾ? ਇਹ ਮੁਲਾਂਕਣ ਦਾ ਮਾਮਲਾ ਹੈ। ਨੰਦਿਨੀ ਨਗਰ ਵਿੱਚ ਕਰਵਾਉਣ ਦਾ ਫੈਸਲਾ ਸਰਬਸੰਮਤੀ ਨਾਲ ਲਿਆ ਗਿਆ।