ਨਵੀਂ ਦਿੱਲੀ: ਯੂਕੇ ਸਰਕਾਰ ਵਲੋਂ ਚਲਾਏ ਜਾ ਰਹੇ ਵਿਸ਼ਾਲ ਲੌਜਿਸਟਿਕਲ ਅਭਿਆਨ ਅਧੀਨ 16,500 ਤੋਂ ਵੱਧ ਯਾਤਰੀਆਂ ਨੂੰ ਭਾਰਤ ਤੋਂ ਵਾਪਸ ਬ੍ਰਿਟੇਨ ਘਰ ਲਿਆਂਦਾ ਗਿਆ ਹੈ। ਸਰਕਾਰ ਨੇ ਪਿਛਲੇ 38 ਦਿਨਾਂ ਵਿੱਚ ਭਾਰਤ 'ਚ ਫਸੇ ਬ੍ਰਿਟਿਸ਼ ਨਾਗਰਿਕਾਂ ਨੂੰ 32 ਥਾਵਾਂ ਤੋਂ ਕੱਢਣ ਲਈ 64 ਵਿਸ਼ੇਸ਼ ਚਾਰਟਰ ਉਡਾਣਾਂ ਚਲਾਈਆਂ ਸਨ।
ਇਹ ਇੱਕ ਵੱਡਾ ਕਾਰਜ ਰਿਹਾ ਹੈ ਜਿਸ ਵਿੱਚ ਭਾਰਤ ਦੇ 500 ਤੋਂ ਵੱਧ ਸਟਾਫ ਮੈਂਬਰ 24 ਘੰਟੇ ਕੰਮ ਕਰਦੇ ਰਹੇ ਹਨ। ਤਾਂਕਿ ਇਹ ਸੁਨਿਸਚਿਤ ਕੀਤਾ ਜਾ ਸਕੇ ਕਿ ਉਡਾਣਾਂ ਨਿਰਵਿਘਨ ਢੰਗ ਨਾਲ ਚੱਲਣ ਅਤੇ ਯਾਤਰੀ ਹਵਾਈ ਅੱਡਿਆਂ ਤੇ ਸਮੇਂ ਸਿਰ ਪਹੁੰਚ ਸਕਣ।
ਭਾਰਤ ਭਰ ਵਿੱਚ ਸਖਤ ਤਾਲਾਬੰਦੀ ਦਾ ਅਰਥ ਇਹ ਸੀ ਕਿ ਯਾਤਰੀਆਂ ਨੂੰ ਵੱਡੀ ਦੂਰੀ 'ਤੇ ਲਿਆਉਣ ਲਈ ਭਾਰਤ ਸਰਕਾਰ ਅਤੇ ਸਥਾਨਕ ਅਧਿਕਾਰੀਆਂ ਨਾਲ ਹੱਥ ਮਿਲਾ ਕੇ ਕੰਮ ਕਰਨਾ। ਮਨੀਪੁਰ ਦੇ ਇੱਕ ਦੂਰ-ਦੁਰਾਡੇ ਦੇ ਪਿੰਡ ਵਿੱਚ ਫਸੇ ਇੱਕ ਬ੍ਰਿਟਿਸ਼ ਨਾਗਰਿਕ ਨੂੰ ਨਵੀਂ ਦਿੱਲੀ ਤੋਂ ਆਪਣੇ ਉਡਾਣ ਲੈਣ ਲਈ 2700 ਕਿਲੋਮੀਟਰ ਤੋਂ ਜ਼ਿਆਦਾ ਦੀ ਯਾਤਰਾ ਕਰਨੀ ਪਈ।
ਇਹ ਵੀ ਪੜ੍ਹੋ: ਹੁਣ ਕੋਈ ਵੀ ਬੰਦਾ ਹੋ ਸਕਦਾ ਫੌਜ 'ਚ ਭਰਤੀ! ਤਿੰਨ ਸਾਲ ਲਈ ਮਿਲੇਗਾ ਮੌਕਾ
ਵਿਸ਼ਵ ਬੈਂਕ ਨੇ ਭਾਰਤ ਲਈ ਕੀਤਾ ਵੱਡਾ ਐਲਾਨ
ਕੀ 'Youtube' ਤੇ ਕੋਰੋਨਾ ਬਾਰੇ ਜਾਣਕਾਰੀ ਸਹੀ? ਖੋਜ 'ਚ ਵੱਡਾ ਖੁਲਾਸਾ
ਠੇਕੇ ਖੁੱਲ੍ਹਵਾਉਣ ਲਈ ਕੈਪਟਨ ਸਰਕਾਰ ਦੀ ਵੱਡੀ ਧਮਕੀ, ਅਜੇ ਵੀ ਨਹੀਂ ਖੋਲ੍ਹੇ ਠੇਕੇ ਤਾਂ ਹੋਵੇਗੀ ਇਹ ਕਾਰਵਾਈ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਬ੍ਰਿਟੇਨ ਨੇ ਭਾਰਤ 'ਚ ਫਸੇ ਆਪਣੇ 16,500 ਤੋਂ ਵੱਧ ਨਾਗਰਿਕਾਂ ਨੂੰ ਸੁਰੱਖਿਅਤ ਕੱਢਿਆ
ਏਬੀਪੀ ਸਾਂਝਾ
Updated at:
16 May 2020 06:43 PM (IST)
ਯੂਕੇ ਸਰਕਾਰ ਵਲੋਂ ਚਲਾਏ ਜਾ ਰਹੇ ਵਿਸ਼ਾਲ ਲੌਜਿਸਟਿਕਲ ਅਭਿਆਨ ਅਧੀਨ 16,500 ਤੋਂ ਵੱਧ ਯਾਤਰੀਆਂ ਨੂੰ ਭਾਰਤ ਤੋਂ ਵਾਪਸ ਬ੍ਰਿਟੇਨ ਘਰ ਲਿਆਂਦਾ ਗਿਆ ਹੈ।
- - - - - - - - - Advertisement - - - - - - - - -