Narayan Murthy On Rishi Sunak: ਇੰਫੋਸਿਸ ਦੇ ਸਹਿ-ਸੰਸਥਾਪਕ ਨਰਾਇਣ ਮੂਰਤੀ ਨੇ ਆਪਣੇ ਜਵਾਈ ਰਿਸ਼ੀ ਸੁਨਕ ਨੂੰ ਬਰਤਾਨੀਆ ਦਾ ਪ੍ਰਧਾਨ ਮੰਤਰੀ ਬਣਾਏ ਜਾਣ ’ਤੇ ਆਪਣੀ ਪਹਿਲੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸਾਨੂੰ ਉਨ੍ਹਾਂ ’ਤੇ ਮਾਣ ਹੈ ਤੇ ਅਸੀਂ ਉਨ੍ਹਾਂ ਦੀ ਸਫਲਤਾ ਦੀ ਕਾਮਨਾ ਕਰਦੇ ਹਾਂ। ਈਮੇਲ ਰਾਹੀਂ ਆਪਣਾ ਪਹਿਲੀ ਪ੍ਰਤੀਕਿਰਿਆ ਵਿੱਚ ਉਨ੍ਹਾਂ ਕਿਹਾ, ‘ਮੁਬਾਰਕਾਂ ਰਿਸ਼ੀ। ਸਾਨੂੰ ਤੁਹਾਡੇ ’ਤੇ ਮਾਣ ਹੈ ਤੇ ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹਨ। ਆਸ ਹੈ ਤੁਸੀਂ ਬਰਤਾਨੀਆ ਦੇ ਲੋਕਾਂ ਲਈ ਸਰਵੋਤਮ ਪ੍ਰਦਰਸ਼ਨ ਕਰੋਗੇ।’


ਦੱਸ ਦਈਏ ਕਕਿ ਬਰਤਾਨੀਆ ਦੀ ਲੀਡਰਸ਼ਿਪ ਦੀ ਇਤਿਹਾਸਕ ਦੌੜ ਵਿਚ ਕੰਜ਼ਰਵੇਟਿਵ ਪਾਰਟੀ ਦਾ ਨਵਾਂ ਆਗੂ ਚੁਣੇ ਗਏ ਰਿਸ਼ੀ ਸੁਨਕ ਅੱਜ ਸਮਰਾਟ ਚਾਰਲਸ ਤੀਜੇ ਨਾਲ ਮੁਲਾਕਾਤ ਕਰਕੇ ਦੇਸ਼ ਦੇ ਪਹਿਲੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਣਗੇ। ਰਿਸ਼ੀ ਸੁਨਕ ਦੀ ਇਸ ਪ੍ਰਾਪਤੀ ਨਾਲ ਭਾਰਤ ਵਿੱਚ ਵੀ ਖੁਸ਼ੀ ਦੀ ਲਹਿਰ ਹੈ।


ਇਹ ਵੀ ਪੜ੍ਹੋ: ਬ੍ਰਿਟੇਨ 'ਚ ਅੱਜ ਤੋਂ ਭਾਰਤੀ ਖਾਨਦਾਨ ਦਾ ਰਾਜ, ਕਿੰਗ ਚਾਰਲਸ-III ਨਾਲ ਮੁਲਾਕਾਤ ਤੋਂ ਬਾਅਦ ਰਿਸ਼ੀ ਸੁਨਕ ਨੂੰ ਦਿੱਤਾ ਜਾਵੇਗਾ PM ਦਾ ਤਾਜ


ਸੂਤਰਾਂ ਮੁਤਾਬਕ 73 ਸਾਲਾ ਚਾਰਲਸ ਨੂੰ ਰਸਮੀ ਤੌਰ 'ਤੇ ਆਪਣਾ ਅਸਤੀਫਾ ਸੌਂਪਣ ਲਈ ਬਕਿੰਘਮ ਪੈਲੇਸ ਜਾਣ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਲਿਜ਼ ਟੱਰਸ ਮੰਗਲਵਾਰ ਸਵੇਰੇ 10 ਡਾਊਨਿੰਗ ਸਟ੍ਰੀਟ (ਪ੍ਰਧਾਨ ਮੰਤਰੀ ਦੀ ਰਿਹਾਇਸ਼-ਕਮ-ਦਫ਼ਤਰ) ਵਿਖੇ ਆਪਣੀ ਆਖਰੀ ਕੈਬਨਿਟ ਮੀਟਿੰਗ ਦੀ ਪ੍ਰਧਾਨਗੀ ਕਰੇਗੀ। 42 ਸਾਲਾ ਸੁਨਕ ਫਿਰ ਸਮਰਾਟ ਨਾਲ ਮੁਲਾਕਾਤ ਲਈ ਮਹਿਲ ਪਹੁੰਚਣਗੇ, ਜੋ ਉਨ੍ਹਾਂ ਨੂੰ ਰਸਮੀ ਤੌਰ 'ਤੇ ਦੇਸ਼ ਦਾ ਨਵਾਂ ਪ੍ਰਧਾਨ ਮੰਤਰੀ ਨਿਯੁਕਤ ਕਰਨਗੇ।


ਦੱਸ ਦੇਈਏ ਭਾਰਤੀ ਮੂਲ ਦੇ ਰਿਸ਼ੀ ਸੁਨਕ ਨੇ ਬਰਤਾਨੀਆ ਵਿੱਚ ਇਤਿਹਾਸ ਰਚ ਦਿੱਤਾ ਹੈ। 42 ਸਾਲ ਦੀ ਉਮਰ 'ਚ ਪ੍ਰਧਾਨ ਮੰਤਰੀ ਬਣੇ ਰਿਸ਼ੀ ਸੁਨਕ ਨੇ ਉਹ ਕਰ ਦਿਖਾਇਆ ਜਿਸ ਦੀ ਕੋਈ ਸੋਚ ਵੀ ਨਹੀਂ ਸੀ ਸਕਦਾ। ਪ੍ਰਧਾਨ ਮੰਤਰੀ ਬਣਦੇ ਹੀ ਭਾਰਤ ਵਿੱਚ ਲੋਕ ਵੀ ਜਸ਼ਨ ਮਨਾਉਣ ਦੀ ਗੱਲ ਕਰਨ ਲੱਗੇ। ਟਵਿੱਟਰ 'ਤੇ ਰਿਸ਼ੀ ਸੁਨਕ ਨੂੰ ਲੈ ਕੇ ਕਈ ਟਵੀਟਸ ਆਏ ਸਨ। ਭਾਰਤੀ ਸਿਆਸਤਦਾਨਾਂ ਨੇ ਵੀ ਰਿਸ਼ੀ ਸੁਨਕ ਨੂੰ ਵਧਾਈ ਦਿੱਤੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।