ਨਵੀਂ ਦਿੱਲੀ: ਸਰਕਾਰ ਨੇ ਕਸਟਮ ਡਿਊਟੀ ਵਧਾ ਦਿੱਤੀ ਹੈ। ਇਸ ਨਾਲ ਟੀਵੀ ਸੈੱਟ, ਮੋਬਾਈਲ ਮਹਿੰਗੇ ਹੋਣਗੇ। ਸਿੱਖਿਆ, ਸਿਹਤ ਉੱਤੇ ਸੈੱਸ ਤਿੰਨ ਫ਼ੀਸਦੀ ਤੋਂ ਵਧਾ ਕੇ ਚਾਰ ਫ਼ੀਸਦੀ ਕੀਤਾ ਗਿਆ। ਇਸ ਨਾਲ ਤੁਹਾਡੇ ਹਰ ਬਿੱਲ ਉੱਤੇ ਟੈਕਸ ਵਧ ਗਿਆ ਹੈ। ਸ਼ੇਅਰ ਖ਼ਰੀਦਣ-ਵੇਚਣ ਉੱਤੇ ਲੰਬੇ ਸਮੇਂ ਦਾ ਕੈਪੀਟਲ ਗੇਨ ਟੈਕਸ 10 ਫ਼ੀਸਦੀ ਹੋਵੇਗਾ।

ਸੀਨੀਅਰ ਸਿਟੀਜ਼ਨ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਮੈਡੀਕਲੇਮ ਉੱਤੇ ਪੰਜਾਹ ਹਜ਼ਾਰ ਰੁਪਏ ਤੱਕ ਟੈਕਸ ਛੂਟ ਮਿਲੇਗੀ। ਬਜ਼ੁਰਗਾਂ ਦਾ 80 ਡੀ ਵਿੱਚ ਮੈਡੀਕਲੇਮ ਉੱਤੇ ਟੈਕਸ ਛੂਟ ਮਿਲੇਗੀ। ਡਿਪਾਜ਼ਿਟ ਉੱਤੇ 10 ਹਜ਼ਾਰ ਰੁਪਏ ਤੋਂ ਵਧਾ ਕੇ 50 ਹਜ਼ਾਰ ਰੁਪਏ ਕੀਤੀ ਗਈ।

ਸਟੈਂਡਰਡ ਡਿਡਕਸ਼ਨ ਨੂੰ ਫਿਰ ਤੋਂ ਸ਼ੁਰੂ ਕੀਤਾ ਗਿਆ। 40 ਹਜ਼ਾਰ ਤੱਕ ਸਟੈਂਡਰਡ ਡਿਡਕਸ਼ਨ ਮਿਲੇਗਾ। ਜਿੰਨੀ ਸੈਲਰੀ ਹੈ, ਉਸ ਵਿੱਚ 40 ਹਜ਼ਾਰ ਘਟਾ ਕੇ ਦੇਣਾ ਹੋਵੇਗਾ। ਇਨਕਮ ਟੈਕਸ ਵਿੱਚ ਕੋਈ ਬਦਲਾਅ ਨਹੀਂ ਹੈ। ਮਿਡਲ ਕਲਾਸ ਨੂੰ ਟੈਕਸ ਵਿੱਚ ਕੋਈ ਛੂਟ ਨਹੀਂ 250 ਕਰੋੜ ਟਰਨਓਵਰ ਵਾਲੀ ਕੰਪਨੀਆਂ ਨੂੰ 25 ਫ਼ੀਸਦੀ ਟੈਕਸ ਦੇਣਾ ਹੋਵੇਗਾ।