Budget 2022-23: ਵਿੱਤ ਮੰਤਰੀ ਨਿਰਮਲਾ ਸੀਤਾਰਮਨ 30 ਦਸੰਬਰ, 2021 ਨੂੰ ਰਾਜਾਂ ਦੇ ਵਿੱਤ ਮੰਤਰੀਆਂ ਨਾਲ ਪ੍ਰੀ-ਬਜਟ ਸਲਾਹ-ਮਸ਼ਵਰੇ ਦੀ ਮੀਟਿੰਗ ਕਰਨਗੇ, ਜਿਸ ਵਿੱਚ ਉਹ ਰਾਜਾਂ ਦੇ ਵਿੱਤ ਤੋਂ ਆਮ ਬਜਟ ਬਾਰੇ ਰਾਜਾਂ ਦੀਆਂ ਉਮੀਦਾਂ ਤੇ ਸੁਝਾਵਾਂ ਨੂੰ ਸੁਣਨਗੇ। ਮੰਤਰੀਆਂ ਸੂਤਰਾਂ ਅਨੁਸਾਰ ਇਹ ਮੀਟਿੰਗ ਵਿਗਿਆਨ ਭਵਨ ਵਿੱਚ ਹੋਵੇਗੀ।  

ਰਾਜਾਂ ਦੇ ਵਿੱਤ ਮੰਤਰੀ ਆਪਣੇ ਸੁਝਾਅ ਦੇਣਗੇ



ਮੰਨਿਆ ਜਾ ਰਿਹਾ ਹੈ ਕਿ ਰਾਜਾਂ ਦੇ ਵਿੱਤ ਮੰਤਰੀ ਦੇ ਸਾਹਮਣੇ ਉਹ ਬਜਟ ਨਾਲ ਜੁੜੀਆਂ ਆਪਣੀਆਂ ਮੰਗਾਂ ਰੱਖਣਗੇ। ਰਾਜਾਂ ਦੇ ਵਿੱਤ ਮੰਤਰੀਆਂ ਨਾਲ ਵਿੱਤ ਮੰਤਰੀ ਦੀ ਮੀਟਿੰਗ ਆਹਮੋ-ਸਾਹਮਣੇ ਹੋਵੇਗੀ। ਦਰਅਸਲ, ਇਸ ਤੋਂ ਪਹਿਲਾਂ ਵਿੱਤ ਮੰਤਰੀ ਵੱਲੋਂ ਕੀਤੀਆਂ ਗਈਆਂ ਸਾਰੀਆਂ ਪ੍ਰੀ-ਬਜਟ ਮੀਟਿੰਗਾਂ ਇੱਕ ਵਰਚੁਅਲ ਤਰੀਕੇ ਨਾਲ ਕੀਤੀਆਂ ਗਈਆਂ ਸਨ। ਇਸ ਤੋਂ ਪਹਿਲਾਂ ਵਿੱਤ ਮੰਤਰੀ ਨੇ ਉਦਯੋਗਾਂ ਦੇ ਨੁਮਾਇੰਦਿਆਂ, ਅਰਥ ਸ਼ਾਸਤਰੀਆਂ, ਖੇਤੀ ਮਾਹਿਰਾਂ, ਜਲਵਾਯੂ ਪਰਿਵਰਤਨ, ਬੁਨਿਆਦੀ ਢਾਂਚਾ, ਮਜ਼ਦੂਰ ਸੰਘ, ਵਿੱਤੀ ਸੇਵਾਵਾਂ ਅਤੇ ਪੂੰਜੀ ਬਾਜ਼ਾਰ ਦੇ ਮਾਹਿਰਾਂ ਨਾਲ ਬਜਟ ਬਾਰੇ ਵਿਚਾਰ-ਵਟਾਂਦਰਾ ਕੀਤਾ ਹੈ ਤੇ ਉਨ੍ਹਾਂ ਦੇ ਸੁਝਾਅ ਲਏ ਹਨ।

ਇਨਕਮ ਟੈਕਸ ਸਲੈਬਾਂ ਨੂੰ ਤਰਕਸੰਗਤ ਬਣਾਉਣ ਦੀ ਮੰਗ
ਸਾਰੇ ਹਿੱਸੇਦਾਰ ਸਮੂਹਾਂ ਨੇ ਵਿੱਤ ਮੰਤਰੀ ਦੇ ਸਾਹਮਣੇ ਆਪਣੇ ਸੈਕਟਰ ਸਬੰਧੀ ਆਪਣੀਆਂ ਮੰਗਾਂ ਰੱਖੀਆਂ ਅਤੇ ਬਜਟ ਸਬੰਧੀ ਸੁਝਾਅ ਵੀ ਦਿੱਤੇ। ਪ੍ਰਮੁੱਖ ਮੰਗਾਂ ਵਿੱਚ, ਆਮ ਟੈਕਸਦਾਤਾਵਾਂ ਲਈ ਆਮਦਨ ਟੈਕਸ ਸਲੈਬਾਂ ਨੂੰ ਤਰਕਸੰਗਤ (Rationalization) ਬਣਾਉਣ ਦਾ ਸੁਝਾਅ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਖੋਜ ਅਤੇ ਵਿਕਾਸ ਲਈ ਹੋਰ ਬਜਟ ਅਲਾਟ ਕਰਨਾ, ਡਿਜੀਟਲ ਸੇਵਾਵਾਂ ਨੂੰ ਬੁਨਿਆਦੀ ਢਾਂਚੇ ਦਾ ਦਰਜਾ ਦੇਣਾ, ਤਾਂ ਜੋ ਉਨ੍ਹਾਂ ਨੂੰ ਕਰਜ਼ੇ ਉਪਲਬਧ ਕਰਵਾਏ ਜਾ ਸਕਣ। ਹਾਈਡ੍ਰੋਜਨ ਸਟੋਰੇਜ ਅਤੇ ਫਿਊਲ ਸੈੱਲ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ, ਆਨਲਾਈਨ ਸੁਰੱਖਿਅਤ ਬਣਾਉਣ ਲਈ ਜ਼ਿਆਦਾ ਖਰਚ ਕਰਨ ਵਰਗੇ ਸੁਝਾਅ ਵਿੱਤ ਮੰਤਰੀ ਨੂੰ ਸੌਂਪੇ ਗਏ ਸਨ।

1 ਫਰਵਰੀ 2022 ਨੂੰ ਬਜਟ ਪੇਸ਼ ਕੀਤਾ ਜਾਵੇਗਾ


1 ਫਰਵਰੀ, 2022 ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਦੇ ਬਜਟ ਸੈਸ਼ਨ ਦੇ ਪਹਿਲੇ ਪੜਾਅ ਵਿੱਚ ਵਿੱਤੀ ਸਾਲ 2022-23 ਦਾ ਆਮ ਬਜਟ ਪੇਸ਼ ਕਰੇਗੀ ਤੇ ਉਹ ਚਾਰ ਵਾਰ ਬਜਟ ਪੇਸ਼ ਕਰਨ ਵਾਲੀ ਦੇਸ਼ ਦੀ ਪਹਿਲੀ ਮਹਿਲਾ ਵਿੱਤ ਮੰਤਰੀ ਹੋਣਗੇ। 
 

 



ਇਹ ਵੀ ਪੜ੍ਹੋ : Omicron Variant ਨੇ ਵਧਾਈ ਚਿੰਤਾ, 'ਜੇ ਵੇਰੀਐਂਟ 'ਚ ਹੋਰ ਬਦਲਾਅ ਹੋਏ ਤਾਂ ਵੈਕਸੀਨ ਵੀ ਬੇਅਸਰ', ਅਧਿਐਨ 'ਚ ਖੁਲਾਸਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490