C-295 Aircraft: ਭਾਰਤੀ ਹਵਾਈ ਸੈਨਾ (IAF) ਨੂੰ ਅੱਜ (ਬੁੱਧਵਾਰ) ਦੇਸ਼ ਦਾ ਪਹਿਲਾ C-295 ਮਿਲਟਰੀ ਟਰਾਂਸਪੋਰਟ ਜਹਾਜ਼ ਮਿਲਿਆ ਹੈ। ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਨੇ ਬੁੱਧਵਾਰ (13 ਸਤੰਬਰ) ਨੂੰ ਸਪੇਨ ਵਿੱਚ ਇੱਕ ਸਮਾਰੋਹ ਵਿੱਚ ਇਸ ਨੂੰ ਸਵੀਕਾਰ ਕੀਤਾ। ਮਿਲਟਰੀ ਟਰਾਂਸਪੋਰਟ ਕੈਟੇਗਰੀ ਦੇ ਇਸ ਜਹਾਜ਼ ਦਾ ਨਿਰਮਾਣ ਏਅਰਬੱਸ ਨੇ ਕੀਤਾ ਹੈ।


ਜਹਾਜ਼ ਬਾਰੇ ਏਅਰ ਚੀਫ ਮਾਰਸ਼ਲ ਵਿਵੇਕ ਰਾਮ ਚੌਧਰੀ ਨੇ ਕਿਹਾ, "ਇਸ ਦੇ ਸ਼ਾਮਲ ਹੋਣ ਨਾਲ ਸਾਡੀਆਂ ਫੌਜਾਂ ਨੂੰ ਕਿਸੇ ਵੀ ਸਮੇਂ ਫਰੰਟ ਲਾਈਨ 'ਤੇ ਲਿਜਾਣ ਦੀ ਸਮਰੱਥਾ ਨੂੰ ਜ਼ਬਰਦਸਤ ਹੁਲਾਰਾ ਮਿਲੇਗਾ।" ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਸੈਨਾ ਜਲਦੀ ਹੀ ਸੀ-295 ਜਹਾਜ਼ਾਂ ਦੀ ਸਭ ਤੋਂ ਵੱਡੀ ਸੰਚਾਲਕ ਬਣ ਜਾਵੇਗੀ।


IAF ਮੁਖੀ ਨੇ ਕਿਹਾ ਦੇਸ਼ ਲਈ ਮੀਲ ਦਾ ਪੱਥਰ


ਏਅਰ ਚੀਫ ਮਾਰਸ਼ਲ ਵੀ.ਆਰ.ਚੌਧਰੀ ਨੇ ਨਿਊਜ਼ ਏਜੰਸੀ ਏ.ਐਨ.ਆਈ. ਨੂੰ ਦੱਸਿਆ, "ਇਹ ਨਾ ਸਿਰਫ਼ ਭਾਰਤੀ ਹਵਾਈ ਸੈਨਾ ਲਈ ਬਲਕਿ ਪੂਰੇ ਦੇਸ਼ ਲਈ ਇੱਕ ਵੱਡਾ ਮੀਲ ਪੱਥਰ ਹੈ। ਇਸ ਦੇ ਦੋ ਕਾਰਨ ਹਨ। ਪਹਿਲਾ- ਭਾਰਤੀ ਹਵਾਈ ਸੈਨਾ ਲਈ ਇਹ ਸਾਡੀ ਸਟ੍ਰੈਟੇਜਿਕ ਏਅਰਲਿਫਟ ਸਮਰੱਥਾਵਾਂ ਵਿੱਚ ਸੁਧਾਰ ਕਰਦਾ ਹੈ।


ਇਹ ਵੀ ਪੜ੍ਹੋ: Crime News : ਹਮਲਵਾਰਾਂ ਨੇ ਹਸਪਤਾਲ 'ਚ ਤਲਵਾਰਾਂ ਨਾਲ ਵੱਢਿਆ ਨੌਜਵਾਨ, ਜਾਂਦੇ-ਜਾਂਦੇ ਸੀਸੀਟੀਵੀ ਕੈਮਰੇ ਵੀ ਭੰਨ੍ਹੇ


ਇਹ ਦੇਸ਼ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਦੂਜਾ- ਸਵੈ-ਨਿਰਭਰ ਭਾਰਤ ਲਈ ਵੀ ਇਹ ਜ਼ਰੂਰੀ ਹੈ। ਦਰਅਸਲ, ਸਪੇਨ ਤੋਂ ਪਹਿਲੇ 16 ਜਹਾਜ਼ ਖਰੀਦਣ ਤੋਂ ਬਾਅਦ 17ਵਾਂ ਜਹਾਜ਼ ਭਾਰਤ ਵਿੱਚ ਬਣਾਇਆ ਜਾਵੇਗਾ। ਇਹ ਭਾਰਤੀ ਹਵਾਬਾਜ਼ੀ ਉਦਯੋਗ ਲਈ ਇੱਕ ਵੱਡਾ ਕਦਮ ਹੈ, ਜਿੱਥੇ ਅਸੀਂ ਦੇਸ਼ ਵਿੱਚ ਪਹਿਲਾ ਮਿਲਟਰੀ ਟਰਾਂਸਪੋਰਟ ਏਅਰਕ੍ਰਾਫਟ ਬਣਾਵਾਂਗੇ।"


ਹਵਾਈ ਸੈਨਾ ਨੂੰ ਮਿਲਣਗੇ 56 ਸੀ-295 ਜਹਾਜ਼


ਭਾਰਤ ਨੇ ਸਤੰਬਰ 2021 ਵਿੱਚ ਸਪੇਨ ਦੀ ਏਅਰਬੱਸ ਨਾਲ 56 ਸੀ-295 ਫੌਜੀ ਜਹਾਜ਼ਾਂ ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਸੀ। ਰੱਖਿਆ ਮੰਤਰਾਲੇ ਨੇ ਏਅਰਬੱਸ ਡਿਫੈਂਸ ਨਾਲ ਸਮਝੌਤਾ ਕੀਤਾ ਸੀ। 56 ਜਹਾਜ਼ਾਂ ਵਿੱਚੋਂ 16 ਦਾ ਨਿਰਮਾਣ ਸਪੇਨ ਵਿੱਚ ਕੀਤਾ ਜਾਣਾ ਹੈ। ਇਸ ਤੋਂ ਬਾਅਦ, ਟਾਟਾ ਐਡਵਾਂਸਡ ਸਿਸਟਮਜ਼ ਲਿਮਟਿਡ (TASL) ਵਲੋਂ ਦੋਵਾਂ ਕੰਪਨੀਆਂ ਵਿਚਕਾਰ ਉਦਯੋਗਿਕ ਸਾਂਝੇਦਾਰੀ ਦੇ ਤਹਿਤ ਬਾਕੀ 40 ਜਹਾਜ਼ਾਂ ਦਾ ਨਿਰਮਾਣ ਅਤੇ ਅਸੈਂਬਲ ਕੀਤਾ ਜਾਵੇਗਾ।




ਇਹ ਵੀ ਪੜ੍ਹੋ: Parliament Special Session: ਸਰਕਾਰ ਨੇ ਸੰਸਦ ਦੇ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਸੱਦੀ ਸਰਬ ਪਾਰਟੀ ਮੀਟਿੰਗ, ਕਾਂਗਰਸ ਬੋਲੀ- ਅਜੇ ਤੱਕ ਨਹੀਂ ਮਿਲਿਆ ਏਜੰਡਾ