Car Fire: ਸੋਨੀਪਤ 'ਚ ਦੇਰ ਰਾਤ NH 44 ਹਾਈਵੇਅ 'ਤੇ ਇੱਕ ਕਾਰ 'ਚ ਭਿਆਨਕ ਅੱਗ ਲੱਗ ਗਈ। ਇਸ ਦੇ ਨਾਲ ਹੀ ਲੋਕ ਮੌਕੇ 'ਤੇ ਤਮਾਸ਼ਬੀਨ ਬਣੇ ਰਹੇ ਪਰ ਕਿਸੇ ਨੇ ਪੁਲਿਸ ਜਾਂ ਫਾਇਰ ਬ੍ਰਿਗੇਡ ਨੂੰ ਸੂਚਨਾ ਨਹੀਂ ਦਿੱਤੀ। ਜਿਸ ਤੋਂ ਬਾਅਦ ਉੱਥੇ ਮੌਜੂਦ ਅੰਤਰਰਾਸ਼ਟਰੀ ਤਾਈਕਵਾਂਡੋ ਖਿਡਾਰੀ ਅਤੇ ਕੋਚ ਨੇ ਮੌਕੇ 'ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਪਰ ਕਾਰ ਸੜ ਕੇ ਸੁਆਹ ਹੋ ਗਈ।
ਸੋਨੀਪਤ ਦੇ NH 44 ਹਾਈਵੇਅ 'ਤੇ ਰਾਏ ਐਜੂਕੇਸ਼ਨ ਸਿਟੀ ਦੇ ਸਾਹਮਣੇ ਦੇਰ ਰਾਤ ਇੱਕ ਕਾਰ 'ਚ ਭਿਆਨਕ ਅੱਗ ਲੱਗ ਗਈ, ਜਿੱਥੇ ਅੱਗ ਲੱਗਣ ਕਾਰਨ ਕਾਰ ਮੌਕੇ 'ਤੇ ਹੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਜਾਣਕਾਰੀ ਮੁਤਾਬਕ ਦੇਰ ਰਾਤ ਇਹ ਘਟਨਾ ਰਾਏ ਐਜੂਕੇਸ਼ਨ ਸਿਟੀ ਦੇ ਸਾਹਮਣੇ ਵਾਪਰੀ ਅਤੇ ਮੌਕੇ 'ਤੇ ਲੋਕ ਵੀਡੀਓ ਬਣਾਉਣ 'ਚ ਰੁੱਝੇ ਹੋਏ ਸੀ ਪਰ ਕਿਸੇ ਨੇ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਫੋਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।
ਮੌਕੇ 'ਤੇ ਸੋਨੀਪਤ ਤੋਂ ਰਾਏ ਜਾ ਰਹੇ ਅੰਤਰਰਾਸ਼ਟਰੀ ਖਿਡਾਰੀ ਦੇ ਕੋਚ ਨੇ ਮੌਕੇ 'ਤੇ ਸਮਝਦਾਰੀ ਦਿਖਾਈ ਤੇ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਨੂੰ ਇਸ ਦੀ ਜਾਣਕਾਰੀ ਦਿੱਤੀ। ਫਿਲਹਾਲ ਪੁਲਿਸ ਇਸ ਮਾਮਲੇ 'ਚ ਵਾਹਨ ਚਾਲਕ ਅਤੇ ਉਸ ਦੇ ਮਾਲਕ ਦੀ ਪਛਾਣ ਕਰਨ 'ਚ ਲੱਗੀ ਹੋਈ ਹੈ ਕਿ ਦੋਵੇਂ ਵਿਅਕਤੀ ਕਿੱਥੇ ਦੇ ਸੀ।