ਨਵਜੋਤ ਸਿੱਧੂ ਖ਼ਿਲਾਫ਼ ਕੇਸ ਦਾਇਰ, ਪੰਜਾਬ ਸਰਕਾਰ ਤੇ ਰੇਲਵੇ ਨੂੰ ਵੀ ਨੋਟਿਸ
ਏਬੀਪੀ ਸਾਂਝਾ
Updated at:
23 Oct 2018 11:41 AM (IST)
NEXT
PREV
ਅੰਮ੍ਰਿਤਸਰ/ਮੁਜ਼ੱਫਰਪੁਰ: ਬਿਹਾਰ ਦੀ ਅਦਾਲਤ ਵਿੱਚ ਅੰਮ੍ਰਿਤਸਰ ਤ੍ਰਾਸਦੀ ਸਬੰਧੀ ਦੁਸਹਿਰਾ ਪ੍ਰੋਗਰਾਮ ਦੇ ਪ੍ਰਬੰਧਕਾਂ ਤੇ ਸਮਾਗਮ ਵਿੱਚ ਮੁੱਖ ਮਹਿਮਾਨ ਨਵਜੋਤ ਕੌਰ ਸਿੱਧੂ ਨੂੰ ਬੇਦੋਸ਼ਿਆਂ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਉਂਦਿਆਂ ਕੇਸ ਦਾਇਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਨੇ ਵੀ ਰੇਲਵੇ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।
ਗੁਰੂਗਰਾਮ ਦੇ ਇੱਕ ਵਕੀਲ ਨੇ ਵੀ ਇਸੇ ਤਰ੍ਹਾਂ ਦੀ ਇੱਕ ਹੋਰ ਪਟੀਸ਼ਨ ਸੋਮਵਾਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਦਾਇਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਸੀਬੀਆਈ ਤੋਂ ਹਾਦਸੇ ਦੀ ਜਾਂਚ ਕਰਾਉਣ ਜਾਂ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦੀ ਮੰਗ ਕੀਤੀ ਸੀ। ਪਟੀਸ਼ਨਰ ਦਿਨੇਸ਼ ਕੁਮਾਰ ਡਕੋਰੀਆ ਨੇ ਵੀ ਇਸ ਤ੍ਰਾਸਦੀ ਲਈ ਪ੍ਰਬੰਧਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਇਸੇ ਦੌਰਾਨ, ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਰੇਲਵੇ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦਿਆਂ ਕਿਹਾ ਕਿ ਲੋਕਾਂ ਨੂੰ ਰੇਲ ਪਟੜੀਆਂ 'ਤੇ ਬੈਠਣ ਨੂੰ ਇਕ ਵਧੀਆ ਕੰਮ ਨਹੀਂ ਕਿਹਾ ਜਾ ਸਕਦਾ, ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਾਪਰਵਾਹੀ ਸਪਸ਼ਟ ਹੈ।
ਕਾਂਗਰਸ ਦੇ ਸੰਸਦ ਮੈਂਬਰ ਸੁਨੀਲ ਜਾਖੜ ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਹਾਲਾਂਕਿ ਸਿੱਧੂ ਦੀ ਹਮਾਇਤ ਵਿੱਚ ਅੱਗੇ ਆਏ ਤੇ ਉਨ੍ਹਾਂ ਨੇ ਦੁਖਦਾਈ ਘਟਨਾ ਲਈ ਰੇਲਵੇ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਮੰਗ ਕੀਤੀ, ਜਿਸ ਵਿੱਚ ਬਿਹਾਰ ਤੋਂ ਆਏ ਪ੍ਰਵਾਸੀਆਂ ਸਮੇਤ ਦੁਸਹਿਰਾ ਪ੍ਰੋਗਰਾਮ ਦੇਖਣ ਆਏ 60 ਲੋਕਾਂ ਦੀ ਮੌਤ ਹੋ ਗਈ ਸੀ।
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਇਜ਼ਰਾਈਲ ਦੌਰੇ ’ਤੇ ਚਲੇ ਗਏ ਹਨ। ਉਨ੍ਹਾਂ ਸੂਬਾ ਸਰਕਾਰ ਦੇ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਸਥਿਤੀ ਦੀ ਸਮੀਖਿਆ ਕੀਤੀ ਤੇ ਉਨ੍ਹਾਂ ਨੂੰ ਮ੍ਰਿਤਕਾਂ ਤੇ ਜ਼ਖ਼ਮੀਆਂ ਦੇ ਪਰਿਵਾਰਾਂ ਨੂੰ ਰਾਹਤ ਤੇ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਤੇਜ਼ ਕਰਨ ਲਈ ਕਿਹਾ। ਇਸ ਦੌਰਾਨ ਕੇਂਦਰੀ ਰੇਲ ਮੰਤਰੀ ਪਿਊਸ਼ ਗੋਇਲ ਵੀ ਅਮਰੀਕਾ ਤੋਂ ਵਾਪਸ ਆਏ ਤੇ ਅਧਿਕਾਰੀਆਂ ਨੂੰ ਉਡਾਣ ਦੀ ਟਿਕਟ ਨਾ ਮਿਲਣ ਤੇ ਉਡਾਣਾਂ ਦੀ ਸਮੱਸਿਆ ਕਰਕੇ ਵਾਪਸ ਆਉਣ 'ਚ ਦੇਰੀ ਦਾ ਕਾਰਨ ਦੱਸਿਆ।

- - - - - - - - - Advertisement - - - - - - - - -