ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ ਨੇ ਨਿਊਜ਼ ਚੈਨਲ NDTV ਦੇ ਸੰਸਥਾਪਕ ਪ੍ਰਣਯ ਰਾਏ ਤੇ ਉਨ੍ਹਾਂ ਦੀ ਪਤਨੀ ਰਾਧਿਕਾ ਰਾਏ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਸੀਬੀਆਈ ਨੇ ਐਨਡੀਟੀਵੀ ਦੇ ਸਾਬਕਾ ਸੀਈਓ ਤੇ ਐਂਕਰ ਵਿਕਰਮ ਚੰਦਰਾ ਦੇ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਹੈ।

ਵਿਕਰਮ 'ਤੇ ਅਪਰਾਧਿਕ ਸਾਜ਼ਿਸ਼ ਰਚਣ, ਧੋਖਾਧੜੀ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਰਾਧਿਕਾ ਤੇ ਪ੍ਰਣਯ ਦੋਵਾਂ ਖ਼ਿਲਾਫ਼ ਐਫਡੀਆਈ ਨਿਯਮਾਂ ਦੀ ਉਲੰਘਣਾ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਹੈ।

ਐਨਡੀਟੀਵੀ 'ਤੇ ਇਲਜ਼ਾਮ ਹੈ ਕਿ ਕੰਪਨੀ ਨੇ ਸਿੱਧੇ ਵਿਦੇਸ਼ੀ ਨਿਵੇਸ਼ ਯਾਨੀ ਫਾਰਨ ਡਾਇਰੈਕਟ ਇਨਵੈਸਟਮੈਂਟ (ਐਫਡੀਆਈ) ਤਹਿਤ ਚੋਰੀ ਦੀ ਪਨਾਹਗਾਹ ਮੰਨੇ ਜਾਣ ਵਾਲੇ ਵਿਦੇਸ਼ੀ ਟਿਕਾਣਿਆਂ 'ਤੇ 32 ਸਹਾਈ ਕੰਪਨੀਆਂ ਸਥਾਪਤ ਕੀਤੀਆਂ ਤਾਂ ਕਿ ਹੇਰਾਫੇਰੀ ਨਾਲ ਪੈਸਾ ਇਕੱਠਾ ਕਰਕੇ ਭਾਰਤ ਲਿਆਂਦਾ ਜਾ ਸਕੇ।

ਹਾਲਾਂਕਿ, ਐਨਡੀਟੀਵੀ ਨੇ ਜਾਂਚ ਏਜੰਸੀ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਕਿ ਬਦਨੀਅਤ ਤੇ ਫਰਜ਼ੀ ਇਲਜ਼ਾਮਾਂ ਰਾਹੀਂ ਆਜ਼ਾਦ ਤੇ ਨਿਰਪੱਖ ਖ਼ਬਰਾਂ ਰੋਕਣ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋਵੇਗੀ।