ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸੋਮਵਾਰ ਨੂੰ ਵਿਦੇਸ਼ ਜਾਣ ਵਾਲੇ ਲੋਕਾਂ ਲਈ ਟੀਕਾਕਰਨ ਸਬੰਧੀ ਨਵੀਂ ਗਾਈਡਲਾਈਨਸ ਜਾਰੀ ਕੀਤੀ ਹੈ। ਨਵੀਂ ਐਸਓਪੀ ਤਹਿਤ ਵਿਦੇਸ਼ਾਂ 'ਚ ਪੜ੍ਹ ਰਹੇ ਵਿਦਿਆਰਥੀ ਤੇ ਪੇਸ਼ੇਵਰ 28 ਦਿਨਾਂ ਬਾਅਦ ਕਿਸੇ ਵੀ ਸਮੇਂ ਕੋਵਿਸ਼ੀਲਡ ਦੀ ਦੂਜੀ ਖੁਰਾਕ ਲੈ ਸਣਗੇ। ਪਹਿਲਾਂ ਇਹ ਨਿਯਮ 84 ਦਿਨ ਮਤਲਬ (12-16 ਹਫ਼ਤੇ) ਦਾ ਸੀ। ਇਹ ਨਿਯਮ ਦੇਸ਼ 'ਚ ਰਹਿੰਦੇ ਲੋਕਾਂ ਤੇ ਲਾਗੂ ਨਹੀਂ ਹੋਵੇਗਾ।


ਇਹ ਨਿਯਮ 31 ਅਗਸਤ ਤਕ ਵਿਦੇਸ਼ ਜਾਣ ਵਾਲਿਆਂ ਲਈ ਹੈ।


ਕੇਂਦਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਦੇਸ਼ ਯਾਤਰਾ ਕਰਨ ਲਈ ਸਿਰਫ਼ ਉਨ੍ਹਾਂ ਨੂੰ ਕੋਵਿਸ਼ੀਲਡ ਟੀਕਾ ਲਵਾਇਆ ਜਾਵੇਗਾ। ਟੀਕਾਕਰਨ ਸਰਟੀਫ਼ਿਕੇਟ 'ਤੇ ਪਾਸਪੋਰਟ ਨੰਬਰ ਦਾ ਜ਼ਿਕਰ ਕਰਨਾ ਲਾਜ਼ਮੀ ਹੋਵੇਗਾ। ਇਹ ਸਹੂਲਤ ਉਨ੍ਹਾਂ 18 ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਲਈ ਹੈ ਜੋ 31 ਅਗਸਤ ਤਕ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹਨ। ਛੇਤੀ ਹੀ ਵਿਦੇਸ਼ ਯਾਤਰਾ ਕਰਨ ਵਾਲਿਆਂ ਲਈ ਇਹ ਵਿਸ਼ੇਸ਼ ਪ੍ਰਬੰਧ CoWIN ਪਲੇਟਫ਼ਾਰਮ 'ਤੇ ਵੀ ਉਪਲੱਬਧ ਹੋਣਗੇ।


ਇਨ੍ਹਾਂ ਲੋਕਾਂ ਨੂੰ ਵੀ ਲਾਭ ਹੋਵੇਗਾ




  • ਉਹ ਵਿਦਿਆਰਥੀ ਜਿਨ੍ਹਾਂ ਨੂੰ ਪੜ੍ਹਾਈ ਲਈ ਵਿਦੇਸ਼ ਜਾਣਾ ਪੈਂਦਾ ਹੈ।




  • ਉਹ ਵਿਅਕਤੀ ਜਿਨ੍ਹਾਂ ਨੂੰ ਵਿਦੇਸ਼ਾਂ 'ਚ ਨੌਕਰੀ ਕਰਨੀ ਪੈਂਦੀ ਹੈ।




  • ਕੌਮਾਂਤਰੀ ਓਲੰਪਿਕ ਖੇਡਾਂ 'ਚ ਹਿੱਸਾ ਲੈਣ ਵਾਲੇ ਭਾਰਤੀ ਅਥਲੀਟ, ਖਿਡਾਰੀ ਤੇ ਨਾਲ ਜਾਣ ਵਾਲੇ ਸਟਾਫ਼।




ਕੇਂਦਰ ਸਰਕਾਰ ਨੇ ਸੂਬਿਆਂ ਨੂੰ ਨਿਰਦੇਸ਼ ਜਾਰੀ ਕੀਤੇ


ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਕੋਵਿਸ਼ੀਲਡ ਦੀ ਦੂਜੀ ਖੁਰਾਕ ਦਾ ਪ੍ਰਬੰਧ ਕਰਨ ਲਈ ਹਰੇਕ ਜ਼ਿਲ੍ਹੇ 'ਚ ਇੱਕ ਅਧਿਕਾਰੀ ਨਿਯੁਕਤ ਕੀਤਾ ਜਾਵੇ। ਇਹ ਅਧਿਕਾਰੀ ਜਾਂਚ ਕਰਨਗੇ ਕਿ ਕੀ ਪਹਿਲੀ ਖੁਰਾਕ ਦੀ ਮਿਤੀ ਤੋਂ 28 ਦਿਨ ਗੁਜਰ ਚੁੱਕੇ ਹਨ। ਇਸ ਦੇ ਨਾਲ ਇਹ ਅਧਿਕਾਰੀ ਦਸਤਾਵੇਜ਼ਾਂ ਦੇ ਅਧਾਰ 'ਤੇ ਸਬੰਧਤ ਲੋਕਾਂ ਦੀ ਯਾਤਰਾ ਦੇ ਉਦੇਸ਼ ਦੀ ਸੱਚਾਈ ਦੀ ਜਾਂਚ ਵੀ ਕਰਨਗੇ।


ਵੈਕਸੀਨ ਪਾਸਪੋਰਟ 'ਤੇ ਬਹਿਸ ਸ਼ੁਰੂ ਹੋਈ


ਬ੍ਰਿਟਿਸ਼ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਸੰਕੇਤ ਦਿੱਤੇ ਸਨ ਕਿ ਜੀ-7 ਸੰਮੇਲਨ ਦੌਰਾਨ ਵੈਕਸੀਨ ਪਾਸਪੋਰਟ ਨੂੰ ਲੈ ਕੇ ਸਹਿਮਤੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਉਨ੍ਹਾਂ ਦਾ ਪ੍ਰਸਤਾਵ ਕੌਮਾਂਤਰੀ ਯਾਤਰਾ ਨੂੰ ਸੌਖਾ ਬਣਾਉਣ ਦੀ ਹੈ, ਪਰ ਇਸ 'ਚ ਅਜੇ ਵੀ ਬਹੁਤ ਸਾਰੀਆਂ ਮੁਸ਼ਕਲਾਂ ਹਨ। ਬਹੁਤ ਸਾਰੇ ਦੇਸ਼ ਵੀ ਹਨ, ਜਿੱਥੇ ਨਿਰਮਾਣ ਜਾਂ ਹੋਰ ਸਮੱਸਿਆਵਾਂ ਦੇ ਕਾਰਨ ਟੀਕਾਕਰਨ ਅਜੇ ਪੂਰੀ ਰਫ਼ਤਾਰ ਪ੍ਰਾਪਤ ਨਹੀਂ ਕਰ ਸਕਿਆ ਹੈ।


ਟੀਕਾ ਪਾਸਪੋਰਟ ਦੇ ਕੀ ਲਾਭ ਹਨ?


ਕੋਰੋਨਾ ਦੇ ਇਸ ਦੌਰ 'ਚ ਬਹੁਤ ਸਾਰੇ ਦੇਸ਼ਾਂ ਨੇ ਲਾਗ ਦੇ ਡਰੋਂ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਐਂਟਰੀ 'ਤੇ ਪਾਬੰਦੀ ਲਗਾਈ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇਸ਼ਾਂ ਵਿੱਚ ਜਿੱਥੇ ਐਂਟਰੀ ਖੁੱਲ੍ਹ ਗਈ ਹੈ, ਉੱਥੇ ਬਾਹਰੋਂ ਆਉਣ ਵਾਲੇ ਯਾਤਰੀਆਂ ਨੂੰ ਲੰਬੇ ਸਮੇਂ ਲਈ ਕੁਆਰੰਟੀਨ ਰਹਿਣਾ ਪੈਂਦਾ ਹੈ। ਇਸ ਨੂੰ ਲੈ ਕੇ ਵੈਕਸੀਨ ਪਾਸਪੋਰਟ 'ਤੇ ਬਹਿਸ ਜਾਰੀ ਹੈ


ਕੋਵਿਸ਼ੀਲਡ ਦੀਆਂ ਦੋ ਖੁਰਾਕਾਂ ਵਿਚਕਾਰ ਗੈਪ ਵਧਾਉਣ ਪਿੱਛੇ ਕੀ ਵਿਗਿਆਨ ਹੈ?


ਗਾਈਡਲਾਈਨਸ 'ਚ ਤਬਦੀਲੀ ਕਈ ਕੇਸ ਸਟੱਡੀਜ਼ ਅਤੇ ਕੋਵਿਸ਼ੀਲਡ ਸਬੰਧੀ ਕਲੀਨਿਕਲ ਅੰਕੜਿਆਂ ਦੇ ਅਧਾਰ 'ਤੇ ਕੀਤੀ ਗਈ ਹੈ। ਇਹ ਦੱਸਦਾ ਹੈ ਕਿ ਪਹਿਲੀ ਡੋਜ਼ ਦੇ ਕੁਝ ਹਫ਼ਤਿਆਂ ਬਾਅਦ ਜੇ ਦੂਜੀ ਡੋਜ਼ ਲਈ ਜਾਵੇ ਤਾਂ ਵੈਕਸੀਨ ਦੀ ਪ੍ਰਭਾਵਸ਼ੀਲਤਾ ਕਾਫ਼ੀ ਵੱਧ ਜਾਂਦੀ ਹੈ। ਸ਼ੁਰੂਆਤੀ ਸਿਫ਼ਾਰਸ਼ਾਂ 'ਚ ਕਿਹਾ ਗਿਆ ਸੀ ਕਿ ਕੋਵਿਸ਼ੀਲਡ ਦੇ ਦੋ ਡੋਜ਼ਾਂ ਵਿਚਕਾਰ 4-6 ਹਫ਼ਤੇ ਦਾ ਗੈਪ ਰੱਖਿਆ ਜਾਵੇ। ਉਸ ਤੋਂ ਬਾਅਦ ਇਸ ਨੂੰ ਵਧਾ ਕੇ 6-8 ਹਫ਼ਤੇ ਕੀਤਾ ਗਿਆ। ਹਾਲਾਂਕਿ ਕਲੀਨਿਕਲ ਰਿਸਰਚ ਸੁਝਾਅ ਦਿੰਦੀ ਹੈ ਕਿ ਜੇ 8 ਹਫ਼ਤਿਆਂ ਤੋਂ ਵੱਧ ਦੇ ਗੈਪ ਮੁਤਾਬਕ ਦੋ ਖੁਰਾਕਾਂ ਦਿੱਤੀਆਂ ਜਾਣ ਤਾਂ ਇਸ ਦੀ ਪ੍ਰਭਾਵਸ਼ੀਲਤਾ 80%-90% ਹੋ ਜਾਂਦੀ ਹੈ।


ਮੈਡੀਕਲ ਜਰਨਲ 'ਦੀ ਲੈਂਸੇਟ' ਵਿੱਚ ਪ੍ਰਕਾਸ਼ਿਤ ਅਧਿਐਨ ਦੇ ਅਨੁਸਾਰ ਟੀਕੇ ਦੀ ਪ੍ਰਭਾਵਸ਼ੀਲਤਾ ਅਤੇ ਸਰੀਰ ਦੀ ਪ੍ਰਤੀਰੋਧੀ ਪ੍ਰਤੀਕ੍ਰਿਆ ਦੋਵਾਂ ਖੁਰਾਕਾਂ ਦੀ ਦੇਰੀ ਨਾਲ ਵੀ ਪ੍ਰਭਾਵਤ ਹੁੰਦੀ ਹੈ। ਖੋਜਕਰਤਾਵਾਂ ਨੇ ਪਾਇਆ ਕਿ ਕੋਵਿਸ਼ੀਲਡ ਦੇ ਮਾਮਲੇ 'ਚ ਦੋਵਾਂ ਖੁਰਾਕਾਂ ਵਿਚ ਜਿੰਨਾ ਅੰਤਰ ਹੈ, ਓਨਾ ਹੀ ਪ੍ਰਭਾਵਸ਼ਾਲੀ ਵੀ ਹੈ। ਜਦੋਂ ਦੋ ਖੁਰਾਕਾਂ ਨੂੰ 6 ਹਫ਼ਤਿਆਂ ਤੋਂ ਘੱਟ ਸਮੇਂ 'ਚ ਦਿੱਤਾ ਜਾਂਦਾ ਹੈ ਤਾਂ ਪ੍ਰਭਾਵਸ਼ੀਲਤਾ 50-60% ਸੀ, ਜਦਕਿ ਗੈਪ ਨੂੰ 12-16 ਹਫ਼ਤੇ ਕਰਨ 'ਤੇ 81.3% ਸੀ।


ਇਹ ਵੀ ਪੜ੍ਹੋ: ਵਿਦੇਸ਼ ਜਾਣ ਵਾਲਿਆਂ ਦੇ ਪਾਸਪੋਰਟ ਨਾਲ ਜੁੜਨਗੇ ਵੈਕਸੀਨ ਸਰਟੀਫਿਕੇਟ, ਕੇਂਦਰ ਨੇ ਜਾਰੀ ਕੀਤੇ ਹੁਕਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904