Chandrayaan-3: 23 ਅਗਸਤ ਭਾਰਤ ਲਈ ਇੱਕ ਇਤਿਹਾਸਿਕ ਦਿਨ ਰਿਹਾ। ਇਸਰੋ ਦੇ ਵਿਗਿਆਨੀਆਂ ਨੇ ਉਹ ਸਫਲ ਕਾਰਨਾਮਾ ਕਰ ਦਿਖਾਇਆ ਜਿਸ ਨੂੰ ਅਜੇ ਤੱਕ ਕੋਈ ਵੀ ਦੇਸ਼ ਨਹੀਂ ਕਰ ਸਕਿਆ ਹੈ। ਭਾਰਤ ਦਾ 'ਮੂਨ ਮਿਸ਼ਨ' ਚੰਦਰਯਾਨ-3 ਬੁੱਧਵਾਰ ਸ਼ਾਮ ਨੂੰ ਚੰਦਰਮਾ ਦੇ ਦੱਖਣੀ ਕਿਨਾਰੇ 'ਤੇ ਸਫਲਤਾਪੂਰਵਕ ਉਤਰਿਆ। ਜਿਵੇਂ ਹੀ ਚੰਦਰਯਾਨ-3 ਚੰਦਰਮਾ 'ਤੇ ਉਤਰਿਆ, ਭਾਰਤ ਉਨ੍ਹਾਂ ਚਾਰ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਹੋ ਗਿਆ ਜੋ ਚੰਦਰਮਾ 'ਤੇ ਸਫਲਤਾਪੂਰਵਕ ਪਹੁੰਚ ਚੁੱਕੇ ਹਨ। ਇਸ ਦੇ ਨਾਲ ਹੀ ਭਾਰਤ ਚੰਦਰਮਾ ਦੇ ਦੱਖਣੀ ਧਰੁਵ 'ਤੇ ਪਹੁੰਚਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ।  



ਇਸ ਦਾ ਮੁੱਖ ਉਦੇਸ਼ ਚੰਦਰਮਾ ਦੀ ਸਤ੍ਹਾ 'ਤੇ ਸੁਰੱਖਿਅਤ ਅਤੇ ਸਾਫਟ ਲੈਂਡਿੰਗ ਕਰਨਾ ਸੀ। ਇਸਰੋ ਨੇ ਇਸ ਪ੍ਰਕਿਰਿਆ ਨੂੰ ਭਵਿੱਖ ਦੇ ਅੰਤਰ-ਗ੍ਰਹਿ ਮਿਸ਼ਨਾਂ ਲਈ ਇੱਕ ਮਹੱਤਵਪੂਰਨ ਪਹਿਲੂ ਦੱਸਿਆ ਹੈ। ਇਸ ਤੋਂ ਇਲਾਵਾ, ਇਸ ਮਿਸ਼ਨ ਦੇ ਉਦੇਸ਼ਾਂ ਵਿੱਚ ਚੰਦਰਮਾ ਦੀ ਸਤ੍ਹਾ 'ਤੇ ਘੁੰਮਣ ਦੀ ਸਮਰੱਥਾ ਦਾ ਪ੍ਰਦਰਸ਼ਨ ਅਤੇ ਵਿਗਿਆਨਕ ਪ੍ਰਯੋਗ ਕਰਨਾ ਵੀ ਸ਼ਾਮਲ ਹੈ।


ਪਾਣੀ ਦੀ ਮੌਜੂਦਗੀ ਦੇ ਸਬੂਤ ਲੱਭੇ ਸੀ


2008 ਵਿੱਚ, ਭਾਰਤ ਦੇ ਪਹਿਲੇ ਚੰਦਰ ਮਿਸ਼ਨ 'ਚੰਦਰਯਾਨ-1' ਨੇ ਚੰਦਰਮਾ 'ਤੇ ਚੱਕਰ ਲਗਾਉਂਦੇ ਸਮੇਂ ਪਾਣੀ ਦੀ ਮੌਜੂਦਗੀ ਦੇ ਸਬੂਤ ਲੱਭੇ ਸਨ। 


ਚੰਦਰਯਾਨ-3 ਰਾਹੀਂ ਇਨ੍ਹਾਂ ਗੱਲਾਂ ਦਾ ਪਤਾ ਲਗਾਇਆ ਜਾਵੇਗਾ 


ਚੰਦਰਮਾ ਦੀ ਬੁਨਿਆਦੀ ਰਚਨਾ ਕੀ ਹੈ, ਚੰਦਰਮਾ ਦੀ ਸਤ੍ਹਾ 'ਤੇ ਟੋਏ, ਵਿਸ਼ੇਸ਼ਤਾਵਾਂ, ਇਹ ਸਭ ਇਨ੍ਹਾਂ ਮਹੱਤਵਪੂਰਨ ਚੀਜ਼ਾਂ ਨੂੰ ਚੰਦਰਯਾਨ-3 ਰਾਹੀਂ ਪਤਾ ਲਗਾਇਆ ਜਾਵੇਗਾ।


ਚੰਦਰਯਾਨ-3 14 ਜੁਲਾਈ ਨੂੰ 2.35 ਮਿੰਟ 'ਤੇ ਆਂਧਰਾ ਪ੍ਰਦੇਸ਼ ਦੇ ਸ੍ਰੀ ਹਰੀਕੋਟਾ ਤੋਂ ਚੰਦਰਯਾਨ-3 ਰਵਾਨਾ ਹੋਇਆ ਸੀ, ਜੋ ਅੱਜ ਯਾਨਿ ਬੁੱਧਵਾਰ 23 ਅਗਸਤ ਨੂੰ ਆਪਣੇ 40 ਦਿਨਾਂ ਦੇ ਲੰਬੇ ਸਫ਼ਰ ਤੋਂ ਬਾਅਦ ਚੰਨ ਤੱਕ ਦਾ ਸਫ਼ਰ ਪੂਰਾ ਕਰ ਲਿਆ ਹੈ।


ਇਸਰੋ ਦੇ ਮੁਖੀ ਐਸ. ਸੋਮਨਾਥ ਨੇ ਆਖੀ ਇਹ ਖ਼ਾਸ ਗੱਲ


ਇਸਰੋ ਦੇ ਮੁਖੀ ਐਸ. ਸੋਮਨਾਥ ਨੇ ਕਿਹਾ ਕਿ ਅਸੀਂ ਆਪਣੀ ਪੁਰਾਣੀ ਗਲਤੀਆਂ ਨੂੰ ਸਹੀ ਕਰਕੇ ਇਹ ਸਫਲਤਾ ਪ੍ਰਾਪਤ ਕੀਤੀ ਹੈ। ਨਾਲ ਹੀ ਆਪਣੀ ਇਸ ਸਫਲਤਾ ਦਾ ਸਿਹਰਾ ਆਪਣੀ ਟੀਮ ਵਿੱਚ ਸ਼ਾਮਿਲ 54 ਮਹਿਲਾ ਇੰਜੀਨਿਅਰਸ ਅਤੇ ਸਾਇੰਸਦਾਨਾਂ ਦੇ ਸਹਿਯੋਗ ਨੂੰ ਦਿੱਤਾ ਹੈ। ਇਸਰੋ ਨੇ ਟਵਿੱਟ ਕਰਕੇ ਲਿਖਿਆ ਸੀ, "ਮੈਂ ਆਪਣੀ ਮੰਜ਼ਿਲ ਉੱਤੇ ਪਹੁੰਚ ਗਿਆ ਹਾਂ ਅਤੇ ਤੁਸੀਂ ਵੀ। ਚੰਦਰਯਾਨ-3 ਨੇ ਚੰਨ ਉੱਤੇ ਸਫ਼ਲਤਾਪੂਰਵਕ ਸਾਫਟ ਲੈਂਡਿੰਗ ਕਰ ਲਈ ਹੈ। "


ਪੀ.ਐੱਮ ਮੋਦੀ ਨੇ ਦਿੱਤੀ ਵਧਾਈ


ਬ੍ਰਿਕਸ ਸੰਮੇਲਨ 'ਚ ਸ਼ਾਮਲ ਹੋਣ ਲਈ ਦੱਖਣੀ ਅਫਰੀਕਾ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੌਰਾਨ ਵਰਚੁਅਲ ਤੌਰ 'ਤੇ ਸ਼ਮੂਲੀਅਤ ਦਰਜ ਕਰਵਾਈ ਸੀ।ਚੰਦਰਯਾਨ-3 ਦੀ ਸਫਲ ਲੈਂਡਿਗ ਤੋਂ ਬਾਅਦ ਪੀ.ਐੱਮ ਮੋਦੀ ਨੇ ਕਿਹਾ ਕਿ ਇਹ ਭਾਰਤ ਦੀ ਉਨੀਤ ਦੇ ਵਿੱਚ ਇੱਕ ਇਤਿਹਾਸਿਕ ਕਦਮ ਹੈ।


ਦੁਨੀਆ ਭਰ ਤੋਂ ਮਿਲਿਆਂ ਸ਼ੁੱਭਕਾਮਨਾਵਾਂ
ਜਿਵੇਂ ਹੀ ਚੰਦਰਯਾਨ 3 ਨੇ ਸਫਲਤਾਪੂਰਕ ਚੰਦ ਦੀ ਸਤ੍ਹਾ ਤੇ ਉੱਤਿਆ ਤਾਂ ਪੂਰੇ ਵਿਸ਼ਵ ਤੋਂ ਵਧੀਆਂ ਅਤੇ ਸ਼ੁੱਭਕਾਮਨਾਵਾਂ ਦੇ ਸੁਨੇਹਾਂ ਦਾ ਤਾਂਤਾ ਲੱਗ ਗਿਆ। ਲਗਭਗ ਹਰ ਦੇਸ਼ ਦੀਆਂ ਸਪੇਸ ਏਜੰਸੀ ਅਤੇ ਨੁਮਾਇੰਦਿਆਂ ਨੇ ਭਾਰਤ ਨੂੰ ਇਸ ਸਫਲਤਾ ਦੇ ਲਈ ਵਧਾਈਆਂ ਦਿੱਤੀ ਹਨ।