ਨਵੀਂ ਦਿੱਲੀ: ਇਨਕਮ ਟੈਕਸ ਵਿਭਾਗ ਨੇ ਹੁਣ ਤੱਕ 16.84 ਲੱਖ ਟੈਕਸਪੇਅਰਜ਼ ਨੂੰ 26,424 ਕਰੋੜ ਰੁਪਏ ਦੇ ਟੈਕਸ ਰਿਫੰਡ ਜਾਰੀ ਕੀਤੇ ਹਨ। ਕੋਰੋਨਾਵਾਇਰਸ ਕਾਰਨ ਦੇਸ਼ ਵਿੱਚ ਚੱਲ ਰਹੇ ਲੌਕਡਾਊਨ ਕਾਰਨ ਲੋਕਾਂ ਨੂੰ ਪੈਸਿਆਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਮੱਦੇਨਜ਼ਰ ਵਿੱਤ ਮੰਤਰੀ ਨੇ ਇਨਕਮ ਟੈਕਸ ਵਿਭਾਗ ਨੂੰ ਰਿਫੰਡ ਜਾਰੀ ਕਰਨ ਦੇ ਆਦੇਸ਼ ਦਿੱਤੇ ਸਨ।

ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸ (ਸੀਬੀਡੀਟੀ) ਨੇ ਚਾਲੂ ਵਿੱਤੀ ਸਾਲ ਵਿੱਚ 1 ਅਪ੍ਰੈਲ ਤੋਂ 21 ਮਈ ਤੱਕ 26,242 ਕਰੋੜ ਰੁਪਏ ਦੇ ਟੈਕਸ ਰਿਫੰਡ ਜਾਰੀ ਕੀਤੇ ਹਨ। ਇਸ ਸਮੇਂ ਦੌਰਾਨ 15,81,906 ਟੈਕਸਦਾਤਾਵਾਂ ਨੂੰ 14,632 ਕਰੋੜ ਰੁਪਏ ਰਿਫੰਡ ਵਜੋਂ ਤੇ 11,610 ਕਰੋੜ ਰੁਪਏ ਕਾਰਪੋਰੇਟ ਟੈਕਸ ਰਿਫੰਡ ਵਜੋਂ 1,02,392 ਟੈਕਸਪੇਅਰਜ਼ ਨੂੰ ਜਾਰੀ ਕੀਤੇ ਗਏ ਹਨ।

ਇੰਝ ਚੈੱਕ ਕਰੋ ਆਪਣਾ ਰਿਫੰਡ ਸਟੇਟਸ

ਇਸ ਦੇ ਲਈ ਸਭ ਤੋਂ ਪਹਿਲਾਂ https://tin.tin.nsdl.com/oltas/refundstatuslogin.html ਤੇ ਜਾਓ।
-ਇਸ ਤੋਂ ਬਾਅਦ ਪੈਨ ਨੰਬਰ ਭਰੋ ਤੇ ਉਹ ਸਾਲ ਭਰੋ ਜਿਸ ਦਾ ਰਿਫੰਡ ਬਾਕੀ ਹੈ
-ਇਸ ਤੋਂ ਬਾਅਦ ਹੇਠਾਂ ਦਿੱਤੇ ਕੈਪਚੇ ਕੋਡ ਨੂੰ ਭਰੋ
-ਫਿਰ Proceed ਤੇ ਕਲਿਕ ਕਰਦੇ ਹੀ ਸਟੇਟਸ ਆ ਜਾਵੇਗਾ

ਇਸ ਤੋਂ ਇਲਾਵਾ, ਟੈਕਸਪੇਅਰ ਇਨਕਮ ਟੈਕਸ ਪੋਰਟਲ ਵਿੱਚ ਆਪਣੇ ਇਨਕਮ ਟੈਕਸ ਖਾਤੇ ਨੂੰ ਲੌਗਇਨ ਕਰਨ।
ਲੌਗ ਇਨ ਕਰਨ ਤੋਂ ਬਾਅਦ, ਮਾਈ ਅਕਾਊਂਟ> ਰਿਫੰਡ/ਡਿਮਾਂਡ ਸਟੇਟਸ ਤੇ ਕਲਿਕ ਕਰੋ।
ਇਸ ਤੋਂ ਬਾਅਦ, ਮੁਲਾਂਕਣ ਦਾ ਸਾਲ ਭਰੋ ਜਿਸ ਲਈ ਤੁਹਾਨੂੰ ਰਿਫੰਡ ਸਟੇਟ ਦੀ ਜਾਂਚ ਕਰਨੀ ਹੈ।


ਇਹ ਵੀ ਪੜ੍ਹੋ:  ਭਾਰਤੀਆਂ ਨੂੰ ਐਚ-1 ਬੀ ਵੀਜ਼ਾਂ ਤੋਂ ਦੂਰ ਕਰਨ ਦੀ ਤਿਆਰੀ, ਅਮਰੀਕੀ ਸੰਸਦ ਦੇ ਦੋਨਾਂ ਸਦਨਾਂ 'ਚ ਬਿੱਲ ਪੇਸ਼

ਲੁਧਿਆਣਾ ਦੀ ਮੈਡੀਕਲ ਦੁਕਾਨ ਦੇ ਸਾਈਨ ਬੋਰਡ ਦੀ ਸੋਸ਼ਲ ਮੀਡੀਆ 'ਤੇ ਚਰਚਾ, ਜਾਣੋ ਕਿਉਂ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ