ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸੂਬੇ ਵਿਚ ਤੈਨਾਤ ਵਿਸ਼ੇਸ਼ ਪੁਲਿਸ ਅਧਿਕਾਰੀ (ਏਸਪੀਓ) ਨੂੰ ਦੀਵਾਲੀ ਦੇ ਤੋਹਫਾ ਦਿੰਦੇ ਹੋਏ ਉਨ੍ਹਾਂ ਦੇ ਮਹੀਨਾ ਮਾਨਭੱਤੇ ਨੂੰ 18000 ਰੁਪਏ ਤੋਂ ਵਧਾ ਕੇ 20000 ਰੁਪਏ ਕਰਨ ਦੀ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕੀਤੀ ਹੈ। ਦੱਸ ਦੇਣ ਕਿ ਹੁਣ ਸੂਬੇ ਵਿਚ ਲਗਭਗ 9000 ਏਸਪੀਓ ਕੰਮ ਕਰ ਰਹੇ ਹਨ।


ਸੂਬੇ ਵਿਚ ਲਗਭਗ 9000 ਏਸਪੀਓ ਵੱਲੋਂ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਪ੍ਰਦਾਨ ਕੀਤੀ ਜਾ ਰਹੀ ਲਗਾਤਾਰ ਸੇਵਾ ਨੂੰ ਦੇਖਦੇੇ ਹੋਏ ਮੁੱਖ ਮੰਤਰੀ  ਨੇ ਇਸ ਵਾਧੇ ਨੁੰ ਮੰਜੂਰੀ ਪ੍ਰਦਾਨ ਕੀਤੀ ਹੈ।


ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਾਡੇ ਵਿਸ਼ੇਸ਼ ਪੁਲਿਸ ਅਧਿਕਾਰੀਆਂ ਵੱਲੋਂ ਪ੍ਰਦਰਸ਼ਿਤ ਪ੍ਰਤੀਬੱਧਤਾ ਅਤੇ ਸਮਰਪਣ ਮੌਜੂਦਾ ਵਿਚ ਸ਼ਲਾਘਾਯੋਗ ਹੈ। ਉਹ ਸਾਡੇ ਨਾਗਰਿਕਾਂ ਦੀ ਸੁਰੱਖਿਆ ਅਤੇ ਭਲਾਈ ਯਕੀਨੀ ਕਰਨ ਵਿਚ ਮਹਤੱਵਪੂਰਨ ਭੁਮਿਕਾ ਨਿਭਾਉਂਦੇ ਹਨ। ਇਹ ਵਿਸ਼ੇਸ਼ ਦੀਵਾਲੀ ਉਪਹਾਰ  ਉਨ੍ਹਾਂ ਦੀ ਨਿਸਵਾਰਥ ਦੇ ਲਈ ਸਾਡੀ ਵਚਨਬੱਧਤਾ ਨੂੰ ਇਕ ਛੋਟਾ ਜਿਹਾ ਪ੍ਰਤੀਕ ਹੈ। ਸਾਨੂੰ ਉਮੀਂਦ ਹੈ ਕਿ ਇਹ ਇਸ ਸ਼ੁਭ ਤਿਉਹਾਰ ਦੌਰਾਨ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਲਈ ਖੁਸ਼ੀ ਤੇ ਖੁਸ਼ਹਾਲੀ ਲਿਆਏਗਾ।


ਮੁੱਖ ਮੰਤਰੀ ਨੇ ਹਰਿਆਣਾ ਦੇ ਸਾਰੇ ਨਾਗਰਿਕਾਂ ਨੂੰ ਸੁਰੱਖਿਅਤ , ਖੁਸ਼ਹਾਲ ਅਤੇ ਆਨੰਦਮਈ ਦੀਵਾਲੀ ਦੀ ਸ਼ੁਭਕਾਮਨਾਵਾਂ ਵੀ ਦਿੱਤੀਆਂ!


ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਦੀ ਆਪਣੀ ਪ੍ਰਤੀਬੱਧਤਾ 'ਤੇ ਕਾਇਮ ਹੈ ਅਤੇ ਵਿਸ਼ੇਸ਼ ਪੁਲਿਸ ਅਧਿਕਾਰੀਆਂ ਸਮੇਤ ਆਪਣੇ ਕਾਨੂੰਨ ਬਦਲਾਅ ਕਰਮਚਾਰੀਆਂ ਵੱਲੋਂ ਨਿਭਾਈ ਗਈ ਮਹਤੱਵਪੂਰਨ ਭੁਮਿਕਾ ਨੂੰ ਸਵੀਕਾਰ ਕਰਦੀ ਹੈ।