College Student Robs Girls: ਮੁੰਬਈ ਵਿੱਚ ਕਾਮਰਸ ਦੀ ਪੜ੍ਹਾਈ ਕਰਕੇ ਕਰ ਇੱਕ ਕਾਲਜ ਦੇ ਵਿਦਿਆਰਥੀ ਨੂੰ ਭਾਰਤ ਤੇ ਦੁਬਈ ਦੀਆਂ ਨਾਬਲਗ ਕੁੜੀਆਂ ਨਾਲ ਠੱਗੀ ਮਾਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਦਿਆਰਥੀ ਉੱਤੇ ਇਲਜ਼ਾਮ ਹੈ ਕਿ ਉਸ ਨੇ ਪਹਿਲਾਂ ਕੁੜੀਆਂ ਨਾਲ ਸੋਸ਼ਲ ਮੀਡੀਆ ਉੱਤੇ ਦੋਸਤੀ ਕੀਤੀ ਤੇ ਬਾਅਦ ਵਿੱਚ ਉਨ੍ਹਾਂ ਤੋਂ ਮੋਬਾਇਲ ਫੋਨ, ਨਗਦੀ ਤੇ ਕੀਮਤੀ ਸਮਾਨ ਦੀ ਲੁੱਟ ਕੀਤੀ। ਆਰੋਪੀ ਦੀ ਪਛਾਣ 21 ਸਾਲਾਂ ਯਸ਼ ਵਜੋਂ ਹੋਈ ਹੈ ਜੋ ਕਿ ਜੂਏ ਦਾ ਆਦੀ ਦੱਸਿਆ ਜਾ ਰਿਹਾ ਹੈ।
ਸਾਕੀ ਨਾਕਾ ਪੁਲਿਸ ਦੇ ਅਨੁਸਾਰ ਦੋਸ਼ੀ ਲੁੱਟੇ ਗਏ ਮੋਬਾਈਲ ਫੋਨ ਅਤੇ ਕੀਮਤੀ ਚੀਜ਼ਾਂ ਵੇਚਣ ਤੋਂ ਬਾਅਦ ਗੋਆ ਦੇ ਕੈਸੀਨੋਜ਼ ਵਿੱਚ ਪੈਸਾ ਖਰਚਦਾ ਸੀ। ਪੁਲਿਸ ਨੇ ਦੱਸਿਆ ਕਿ ਯਸ਼ ਨੇ ਇੰਸਟਾਗ੍ਰਾਮ 'ਤੇ ਅੰਧੇਰੀ ਦੀ 16 ਸਾਲ ਦੀ ਲੜਕੀ ਨਾਲ ਪਛਾਣ ਹੋਈ ਤੇ ਉਹ ਦੋਵੇਂ ਦੋਸਤ ਬਣ ਗਏ ਜਿਸ ਦੌਰਾਨ ਕੁੜੀ ਨੇ ਨੌਜਵਾਨ ਨੂੰ ਨੌਕਰੀ ਦਵਾਉਣ ਦੀ ਗੱਲ ਕਹੀ।
ਪੀੜਤ 15 ਜਨਵਰੀ ਨੂੰ ਸਾਕੀ ਨਾਕਾ ਦੇ ਅਸਲਫਾ ਵਿੱਚ ਉਸ ਨੂੰ ਨੌਕਰੀ ਦੇ ਸਿਲਸਿਲੇ ਵਿੱਚ ਗੱਲਬਾਤ ਕਰਨ ਲਈ ਮਿਲੀ ਇਸ ਦੌਰਾਨ ਨੌਜਵਾਨ ਉਸ ਨੂੰ ਫਾਸਟ ਫੂਡ ਆਊਟਲੈਟ ਵਿੱਚ ਲੈ ਗਿਆ ਅਤੇ ਇਸ ਤੋਂ ਕੁਝ ਸਮੇ ਬਾਅਦ ਵਾਪਸ ਅਸਲਫਾ ਵਾਪਸ ਆਏ।
ਵਾਸ਼ਰੂਮ ਜਾਂਦੇ ਹੀ ਫਰਾਰ ਹੋ ਗਿਆ
ਲੜਕੀ ਦੇ ਪਿਤਾ ਨੇ ਕਿਹਾ, "ਉਹ ਮੇਰੀ ਧੀ ਨੂੰ ਸਿਗਰਟ ਪੀਣ ਲਈ ਛੇਵੀਂ ਮੰਜ਼ਿਲ 'ਤੇ ਲੈ ਗਿਆ, ਜਿੱਥੇ ਉਸ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਉਹੀ ਸੋਨੇ ਦੀ ਚੇਨ ਗਿਫਟ ਕਰਨਾ ਚਾਹੁੰਦਾ ਹੈ ਜੋ ਉਸ ਨੇ ਪਹਿਨੀ ਹੋਈ ਸੀ ਅਤੇ ਉਸ ਨੂੰ ਦੇਖਣ ਲਈ ਕਿਹਾ।" ਫਿਰ ਇੱਕ ਆਈਫੋਨ ਦੇਖਣ ਲਈ ਕਿਹਾ। ਜਿਸਦੀ ਕੀਮਤ 80,000 ਰੁਪਏ ਸੀ। ਇਸ ਤੋਂ ਬਾਅਦ ਮੇਰੀ ਬੇਟੀ ਵਾਸ਼ਰੂਮ ਗਈ ਅਤੇ ਮੂਲਚੰਦਾਨੀ ਕੀਮਤੀ ਸਮਾਨ ਲੈ ਕੇ ਉੱਥੋਂ ਫਰਾਰ ਹੋ ਗਿਆ।
400 ਕੁੜੀਆਂ ਨੂੰ ਲੁੱਟਿਆ
ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਅਤੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਨ ਅਤੇ ਮੋਬਾਈਲ ਦੀ ਲੋਕੇਸ਼ਨ ਟਰੇਸ ਕਰਕੇ ਮੁਲਜ਼ਮ ਨੂੰ ਗੁਜਰਾਤ ਦੇ ਖੇੜਾ ਤੋਂ ਗ੍ਰਿਫ਼ਤਾਰ ਕਰ ਲਿਆ। ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਨੇ ਪਾਇਆ ਕਿ ਮੁਲਜ਼ਮ ਪਿਛਲੇ ਇੱਕ ਸਾਲ ਵਿੱਚ ਭਾਰਤ ਅਤੇ ਦੁਬਈ ਵਿੱਚ 400 ਲੜਕੀਆਂ ਨਾਲ ਧੋਖਾ ਕਰ ਚੁੱਕਾ ਹੈ। ਸੀਨੀਅਰ ਪੁਲੀਸ ਕਪਤਾਨ ਬਲਵੰਤ ਦੇਸ਼ਮੁਖ ਨੇ ਦੱਸਿਆ ਕਿ ਮੁਲਜ਼ਮ ਕਈ ਵਾਰ ਦੁਬਈ ਜਾ ਚੁੱਕਾ ਹੈ।
ਮੁਲਜ਼ਮ ਖ਼ਿਲਾਫ਼ 6 ਕੇਸ ਦਰਜ
ਦੋਸ਼ੀ ਨੇ ਪਹਿਲਾਂ ਗੋਆ 'ਚ ਇੱਕ ਲੜਕੀ ਨਾਲ ਧੋਖਾਧੜੀ ਕੀਤੀ ਅਤੇ ਜਦੋਂ ਉਹ ਇਸ 'ਚ ਸਫਲ ਹੋ ਗਿਆ ਤਾਂ ਉਹ ਵਾਰ-ਵਾਰ ਅਜਿਹਾ ਕਰਨ ਲੱਗਾ। ਪਿਛਲੇ ਤਿੰਨ ਮਹੀਨਿਆਂ ਵਿੱਚ ਉਸ ਖ਼ਿਲਾਫ਼ ਮੁੰਬਈ, ਠਾਣੇ ਅਤੇ ਗੁਜਰਾਤ ਵਿੱਚ ਛੇ ਤੋਂ ਵੱਧ ਕੇਸ ਦਰਜ ਕੀਤੇ ਗਏ ਹਨ। ਦੇਸ਼ਮੁਖ ਨੇ ਕਿਹਾ, "ਅਸੀਂ ਮੂਲਚੰਦਾਨੀ ਤੋਂ 2 ਲੱਖ ਰੁਪਏ ਦਾ ਸਾਮਾਨ ਜ਼ਬਤ ਕਰ ਲਿਆ ਹੈ ਅਤੇ ਹੁਣ ਹੋਰ ਪੀੜਤਾਂ ਨਾਲ ਸੰਪਰਕ ਕਰ ਰਹੇ ਹਾਂ।"