ਜੇ ਅਸੀਂ ਬੁਨਿਆਦ ਕਿਸਾਨੀ ਤੇ ਮਜ਼ਦੂਰਾਂ ਨੂੰ ਕਮਜ਼ੋਰ ਕਰਾਂਗੇ ਤਾਂ ਪੂਰਾ ਢਾਂਚਾ ਹੀ ਕਮਜ਼ੋਰ ਹੋ ਜਾਵੇਗਾ। ਜਦੋਂ ਅਸੀਂ ਕਿਸਾਨਾਂ ਤੇ ਮਜ਼ਦੂਰਾਂ ਦੀ ਰੱਖਿਆ ਕਰਾਂਗੇ, ਅਸੀਂ ਨਾ ਸਿਰਫ ਉਨ੍ਹਾਂ ਦੀ ਰੱਖਿਆ ਕਰਾਂਗੇ ਬਲਕਿ ਆਪਣੇ ਦੇਸ਼ ਤੇ ਭਵਿੱਖ ਦੀ ਰਾਖੀ ਵੀ ਕਰਾਂਗੇ। ਇਸੇ ਤਰ੍ਹਾਂ, ਜਵਾਨ ਤੇ ਬੱਚੇ ਸਾਡੇ ਭਵਿੱਖ ਦੀ ਬੁਨਿਆਦ ਹਨ। ਜੇ ਅਸੀਂ ਉਨ੍ਹਾਂ ਨੂੰ ਮੌਕਾ ਨਹੀਂ ਦਿੰਦੇ ਹਾਂ, ਤਾਂ ਅਸੀਂ ਰਾਸ਼ਟਰ ਦੇ ਭਵਿੱਖ ਨੂੰ ਕਮਜ਼ੋਰ ਕਰਦੇ ਜਾਵਾਂਗੇ।- ਰਾਹੁਲ ਗਾਂਧੀ, ਕਾਂਗਰਸ ਨੇਤਾ
ਖੇਤੀ ਕਾਨੂੰਨ ਖਿਲਾਫ ਰਾਹੁਲ ਗਾਂਧੀ ਦਾ ਸਖਤ ਸਟੈਂਡ, ਮੋਦੀ ਨੂੰ ਕਹੀ ਵੱਡੀ ਗੱਲ
ਏਬੀਪੀ ਸਾਂਝਾ | 02 Nov 2020 10:17 AM (IST)
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਕੇਂਦਰ ਵੱਲੋਂ ਲਾਗੂ ਕੀਤੇ ਗਏ ਤਿੰਨ ਨਵੇਂ ਖੇਤੀ ਕਾਨੂੰਨ ਰਾਸ਼ਟਰ ਦੀ ਨੀਂਹ ਨੂੰ ਕਮਜ਼ੋਰ ਕਰ ਦੇਣਗੇ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਨੂੰਨਾਂ ਉੱਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ।
ਰਾਏਪੁਰ: ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਨੇ ਕਿਹਾ ਹੈ ਕਿ ਕੇਂਦਰ ਵੱਲੋਂ ਲਾਗੂ ਕੀਤੇ ਗਏ ਤਿੰਨ ਨਵੇਂ ਖੇਤੀ ਕਾਨੂੰਨ (Agriculture Law) ਰਾਸ਼ਟਰ ਦੀ ਨੀਂਹ ਨੂੰ ਕਮਜ਼ੋਰ ਕਰ ਦੇਣਗੇ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੂੰ ਕਾਨੂੰਨਾਂ ਉੱਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ। ਰਾਹੁਲ ਨੇ ਕਿਹਾ, “ਦੇਸ਼ ਵਿੱਚ ਕਿਸਾਨਾਂ ਦੀ ਸਥਿਤੀ ਬਾਰੇ ਹਰ ਕਿਸੇ ਨੂੰ ਪਤਾ ਹੈ। ਅਸੀਂ ਹਰ ਰੋਜ਼ ਕਿਸਾਨ ਖੁਦਕੁਸ਼ੀਆਂ ਦੀਆਂ ਖ਼ਬਰਾਂ ਪੜ੍ਹਦੇ ਹਾਂ। ਇੱਕ ਤਰ੍ਹਾਂ ਨਾਲ, ਇਹ ਇਸ ਪੱਧਰ ‘ਤੇ ਹੋ ਰਿਹਾ ਹੈ ਕਿ ਦੇਸ਼ ਨੇ ਇਸ ਨੂੰ ਸਵੀਕਾਰ ਕਰ ਲਿਆ ਪਰ ਸਾਨੂੰ ਇਹ ਸਵੀਕਾਰ ਨਹੀਂ ਕਰਨਾ ਚਾਹੀਦਾ। ਸਾਨੂੰ ਕਿਸਾਨ, ਮਜ਼ਦੂਰਾਂ ਤੇ ਛੋਟੇ ਕਾਰੋਬਾਰੀਆਂ ਦੀ ਰੱਖਿਆ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਦੇ ਨਾਲ ਖੜ੍ਹਨਾ ਚਾਹੀਦਾ ਹੈ। ਕਿਸਾਨ ਤੇ ਮਜ਼ਦੂਰ ਦੇਸ਼ ਦੀ ਬੁਨਿਆਦ ਹਨ। ਪਿੰਡ, ਸ਼ਹਿਰਾਂ ਦੀ ਬੁਨਿਆਦ ਹਨ ਜਦੋਂਕਿ ਕਿਸਾਨ ਤੇ ਮਜ਼ਦੂਰ ਪਿੰਡਾਂ ਦੀ ਬੁਨਿਆਦ ਹਨ।" ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦਾ ਜ਼ਿਕਰ ਕਰਦਿਆਂ ਗਾਂਧੀ ਨੇ ਕਿਹਾ, “ਮੈਨੂੰ ਦੁੱਖ ਹੈ ਕਿ ਦੇਸ਼ ਦੇ ਕਿਸਾਨਾਂ ‘ਤੇ ਹਮਲੇ ਹੋ ਰਹੇ ਹਨ।” ਉਨ੍ਹਾਂ ਕਿਹਾ ਕਿ ਮੰਡੀ (ਖੇਤੀ ਉਪਜ ਬਾਜ਼ਾਰ) ਤੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੀ ਵੱਡੀ ਮਹੱਤਤਾ ਹੈ। ਇਹ ਕਿਸਾਨਾਂ ਤੇ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਨੂੰ ਯਕੀਨੀ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਮੈਂ ਸਵੀਕਾਰ ਕਰਦਾ ਹਾਂ ਕਿ ਮੰਡੀ, ਐਮਐਸਪੀ ਤੇ ਖਰੀਦ ਪ੍ਰਣਾਲੀਆਂ ਵਿੱਚ ਕਮਜ਼ੋਰੀ ਆ ਸਕਦੀ ਹੈ, ਪਰ ਜੇ ਅਸੀਂ ਸਮੁੱਚੀ ਪ੍ਰਣਾਲੀ ਨੂੰ ਨਸ਼ਟ ਕਰ ਦੇਵਾਂਗੇ, ਜਿਵੇਂ ਇਹ ਬਿਹਾਰ ਵਿੱਚ 2006 ਵਿੱਚ ਕੀਤਾ ਗਿਆ ਸੀ, ਤਾਂ ਦੇਸ਼ ਦੀ ਨੀਂਹ ਤਬਾਹ ਹੋ ਜਾਏਗੀ। ਇਸ ਲਈ ਅਸੀਂ ਤਿੰਨਾਂ ਬਿਲਾਂ ਵਿਰੁੱਧ ਲੜ ਰਹੇ ਹਾਂ। ਗਾਂਧੀ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਇਨ੍ਹਾਂ ਕਾਨੂੰਨਾਂ ਉੱਤੇ ਮੁੜ ਵਿਚਾਰ ਕਰਨ ਤੇ ਮੰਡੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਕਿਹਾ ਹੈ। “ਜੇ ਮੰਡੀਆਂ ਦੀ ਗਿਣਤੀ ਘੱਟ ਹੈ, ਤਾਂ ਇਸ ਨੂੰ ਵਧਾਓ, ਅਤੇ ਜੇ ਐਮਐਸਪੀ ਵਿਚ ਕੋਈ ਖਾਮੀਆਂ ਹਨ, ਤਾਂ ਇਸ ਨੂੰ ਸੁਧਾਰੋ, ਪਰ ਪੂਰੇ ਸਿਸਟਮ ਨੂੰ ਨਾਸ ਨਾ ਕਰੋ।" ਗਾਂਧੀ ਨੇ ਕਿਹਾ, 'ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪ੍ਰਧਾਨ ਮੰਤਰੀ ਕਿਸਾਨਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਤਿੰਨ ਕਾਨੂੰਨਾਂ' ਤੇ ਮੁੜ ਵਿਚਾਰ ਕਰਨਗੇ, ਕਿਉਂਕਿ ਇਹ ਕਾਨੂੰਨ ਦੇਸ਼ ਦੀ ਨੀਂਹ ਨੂੰ ਕਮਜ਼ੋਰ ਕਰਨਗੇ।' ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904