Congress candidates Sixth List: ਕਾਂਗਰਸ ਨੇ ਸੋਮਵਾਰ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ 2024 ਲਈ ਆਪਣੇ ਉਮੀਦਵਾਰਾਂ ਦੀ ਛੇਵੀਂ ਸੂਚੀ ਜਾਰੀ ਕਰ ਦਿੱਤੀ, ਜਿਸ 'ਚ ਰਾਜਸਥਾਨ ਤੋਂ ਚਾਰ ਅਤੇ ਤਾਮਿਲਨਾਡੂ ਤੋਂ ਇਕ ਉਮੀਦਵਾਰ ਸ਼ਾਮਲ ਹੈ।
ਆਲ ਇੰਡੀਆ ਕਾਂਗਰਸ ਕਮੇਟੀ (AICC) ਵੱਲੋਂ ਜਾਰੀ ਇਕ ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਤਾਮਿਲਨਾਡੂ ਵਿਧਾਨ ਸਭਾ ਦੀ ਸੀਟ ਨੰਬਰ 233 ਵਿਲਵਨਕੋਡ ਤੋਂ ਉਪ ਚੋਣਾਂ ਵਿਚ ਡਾ. ਥਰਹਾਈ ਕਥਬਰਟ ਦੀ ਉਮੀਦਵਾਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਕਾਂਗਰਸ ਨੇ ਉਮੀਦਵਾਰਾਂ ਦੀ ਛੇਵੀਂ ਸੂਚੀ ਜਾਰੀ ਕਰ ਦਿੱਤੀ ਹੈ, ਜੋ ਕਿ ਇਸ ਤਰ੍ਹਾਂ ਹੈ-
ਉਮੀਦਵਾਰ ਦਾ ਨਾਮ ਸੀਟ ਦਾ ਨਾਮ
1. ਰਾਮਚੰਦਰ ਚੌਧਰੀ ਅਜਮੇਰ (ਰਾਜਸਥਾਨ)
2. ਸੁਦਰਸ਼ਨ ਰਾਵਤ ਰਾਜਸਮੰਦ (ਰਾਜਸਥਾਨ)
3. ਡਾ. ਦਾਮੋਦਰ ਗੁੱਜਰ ਭੀਲਵਾੜਾ (ਰਾਜਸਥਾਨ)
4. ਪ੍ਰਹਿਲਾਦ ਗੁੰਜਲ ਕੋਟਾ (ਰਾਜਸਥਾਨ)
5. ਐਡਵੋਕੇਟ ਸੀ. ਰਾਬਰਟ ਬ੍ਰੂਸ ਤਿਰੂਨੇਲਵੇਲੀ (ਤਾਮਿਲਨਾਡੂ)
ਕਾਂਗਰਸ ਦੀ ਪੰਜਵੀਂ ਸੂਚੀ ਵਿੱਚ ਸਨ ਸਿਰਫ਼ ਤਿੰਨ ਨਾਮ
ਕਾਂਗਰਸ ਨੇ ਇਸ ਤੋਂ ਪਹਿਲਾਂ ਐਤਵਾਰ (24 ਮਾਰਚ, 2024) ਨੂੰ ਤਿੰਨ ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕੀਤੀ ਸੀ। ਇਸ ਸੂਚੀ ਵਿੱਚ ਤਿੰਨੋਂ ਨਾਮ ਰਾਜਸਥਾਨ (ਚੰਦਰਪੁਰ, ਜੈਪੁਰ ਅਤੇ ਦੌਸਾ) ਤੋਂ ਸਨ। ਕਾਂਗਰਸ ਨੇ ਐਲਾਨੇ ਉਮੀਦਵਾਰ ਸੁਨੀਲ ਸ਼ਰਮਾ ਦੀ ਥਾਂ ਜੈਪੁਰ ਸੀਟ ਤੋਂ ਸਾਬਕਾ ਮੰਤਰੀ ਪ੍ਰਤਾਪ ਸਿੰਘ ਖਾਚਰੀਆਵਾਸ ਨੂੰ ਮੈਦਾਨ 'ਚ ਉਤਾਰਿਆ ਹੈ। ਇਹ ਫੈਸਲਾ ਨਵੇਂ ਚਿਹਰੇ ਸੁਨੀਲ ਸ਼ਰਮਾ ਨੂੰ ਲੈ ਕੇ ਵਿਵਾਦ ਤੋਂ ਬਾਅਦ ਲਿਆ ਗਿਆ ਹੈ। ਸੁਨੀਲ ਸ਼ਰਮਾ ਕਾਂਗਰਸ ਨੂੰ ਨਿਸ਼ਾਨਾ ਬਣਾਉਂਦੇ ਹੋਏ 'ਜੈਪੁਰ ਡਾਇਲਾਗ' ਨਾਲ ਕਥਿਤ ਤੌਰ 'ਤੇ ਜੁੜੇ ਹੋਣ ਕਾਰਨ ਵਿਵਾਦਾਂ ਵਿੱਚ ਘਿਰੇ ਸਨ।
ਕਾਂਗਰਸ ਦੀ ਕੇਂਦਰੀ ਚੋਣ ਕਮੇਟੀ (CEC) ਨੇ 23 ਮਾਰਚ ਨੂੰ ਚੌਥੀ ਸੂਚੀ ਦੇ ਤਹਿਤ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਸੀ, ਜਿਸ ਵਿੱਚ ਯੂਪੀ ਤੋਂ 9 ਉਮੀਦਵਾਰਾਂ ਦੇ ਨਾਮ ਸਨ। ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਜੇ ਰਾਏ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਚੋਣ ਲੜਨਗੇ, ਜਦੋਂ ਕਿ ਰਾਸ਼ਟਰੀ ਬੁਲਾਰੇ ਅਖਿਲੇਸ਼ ਪ੍ਰਤਾਪ ਸਿੰਘ ਦੇਵਰੀਆ ਤੋਂ, ਸੀਨੀਅਰ ਨੇਤਾ ਪੀਐਲ ਸਿੰਘ ਬਾਰਾਬੰਕੀ ਤੋਂ ਦੁਬਾਰਾ ਚੋਣ ਲੜਨਗੇ। ਪੂਨੀਆ ਦੇ ਪੁੱਤਰ ਤਨੁਜ ਪੂਨੀਆ ਨੂੰ ਉਮੀਦਵਾਰ ਬਣਾਇਆ ਗਿਆ ਹੈ।