Pawan Khera : ਕਾਂਗਰਸ ਨੇਤਾ ਪਵਨ ਖੇੜਾ ਨੂੰ ਵੀਰਵਾਰ (23 ਫਰਵਰੀ) ਨੂੰ ਕਥਿਤ ਤੌਰ 'ਤੇ ਦਿੱਲੀ ਤੋਂ ਛੱਤੀਸਗੜ੍ਹ ਜਾਣ ਲਈ ਰੋਕ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਪਾਰਟੀ ਦੇ ਨੇਤਾਵਾਂ ਨੇ ਏਅਰਪੋਰਟ 'ਤੇ ਵਿਰੋਧ ਪ੍ਰਦਰਸ਼ਨ ਵੀ ਕੀਤਾ। ਕਾਂਗਰਸ ਦਾ ਆਰੋਪ ਹੈ ਕਿ ਦਿੱਲੀ ਏਅਰਪੋਰਟ (Delhi Airport)
  'ਤੇ ਪਵਨ ਖੇੜਾ ਨੂੰ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੇ ਨਾਲ ਹੀ ਇੰਡੀਗੋ ਏਅਰਲਾਇੰਸ ਨੇ ਕਿਹਾ ਹੈ ਕਿ ਪਾਵਨ ਖੇੜਾ ਨੂੰ ਰਾਏਪੁਰ ਨਾ ਲਿਜਾਣ ਦੇ ਨਿਰਦੇਸ਼ ਮਿਲੇ ਸੀ। 

 

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਖੇੜਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿਤਾ ਨੂੰ ਲੈ ਕੇ ਵਿਵਾਦਿਤ ਬਿਆਨ ਦਿੱਤਾ ਸੀ। ਜਾਣਕਾਰੀ ਅਨੁਸਾਰ ਇਸ ਨੂੰ ਲੈ ਕੇ ਲਖਨਊ ਵਿਚ ਵੀ ਕੇਸ ਦਰਜ ਕੀਤਾ ਗਿਆ ਸੀ। ਹੁਣ ਪਵਨ ਖੇੜਾ 'ਤੇ ਇਸ ਐਕਸ਼ਨ ਨੂੰ ਇਸੇ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਕਾਂਗਰਸ ਨੇ ਕਿਹਾ ਕਿ ਖੇੜਾ ਰਾਏਪੁਰ ਜਾਣ ਵਾਲੀ ਪਲਾਈਟ ਵਿੱਚ ਬੈਠ ਚੁੱਕੇ ਸੀ, ਫ਼ਿਰ ਉਨ੍ਹਾਂ ਨੇ ਸਮਾਨ ਦੀ ਜਾਂਚ ਕਰਵਾਉਣ ਦੇ ਬਹਾਨੇ ਉੱਤਰਣ ਲਈ ਕਿਹਾ ਗਿਆ। 

 









ਕਾਂਗਰਸ ਦਾ ਆਰੋਪ 


ਕਾਂਗਰਸ ਦਾ ਆਰੋਪ ਹੈ ਕਿ ਆਸਾਮ ਪੁਲਿਸ ਵਾਰੰਟ ਲੈ ਕੇ ਏਅਰਪੋਰਟ ਪਹੁੰਚੀ ਸੀ। ਕਾਂਗਰਸ ਤਰਜਮਾਨ ਸੁਪ੍ਰਿਆ ਸ਼੍ਰੀਨਾਤੇ ਦਾ ਕਹਿਣਾ ਹੈ ਕਿ ਇਹ ਕਿਹੋ -ਜਿਹੀ ਮਨਮਾਨੀ ਹੈ? ਕੀ ਕੋਈ ਕਾਨੂੰਨ ਦਾ ਰਾਜ ਹੈ? ਇਹ ਸਭ ਕਿਸ ਆਧਾਰ 'ਤੇ ਅਤੇ ਕਿਸ ਦੇ ਹੁਕਮ 'ਤੇ ਕੀਤਾ ਜਾ ਰਿਹਾ ਹੈ? ਇਸ ਦੇ ਨਾਲ ਹੀ ਹੁਣ ਸੂਤਰਾਂ ਤੋਂ ਖਬਰ ਆ ਰਹੀ ਹੈ ਕਿ ਆਸਾਮ ਪੁਲਸ ਦੇ ਇਸ਼ਾਰੇ 'ਤੇ ਦਿੱਲੀ ਪੁਲਸ ਨੇ ਪਵਨ ਖੇੜਾ ਨੂੰ ਏਅਰਪੋਰਟ 'ਤੇ ਰੋਕ ਲਿਆ ਹੈ। ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਇਸ ਨੂੰ ਤਾਨਾਸ਼ਾਹੀ ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਵਨ ਖੇੜਾ ਨੂੰ ਦਿੱਲੀ ਪੁਲਸ ਦੀ ਤਰਫੋਂ ਰਾਏਪੁਰ ਲਈ ਫਲਾਈਟ ਤੋਂ ਉਤਾਰਿਆ ਗਿਆ ਸੀ। ਤਾਨਾਸ਼ਾਹੀ ਦਾ ਦੂਜਾ ਨਾਂ ‘ਅਮਿਤਸ਼ਾਹੀ’ ਹੈ। ਮੋਦੀ ਸਰਕਾਰ ਸਾਡੇ ਰਾਸ਼ਟਰੀ ਸੰਮੇਲਨ ਨੂੰ ਵਿਗਾੜਨਾ ਚਾਹੁੰਦੀ ਹੈ। ਅਸੀਂ ਡਰਨ ਵਾਲੇ ਨਹੀਂ, ਦੇਸ਼ ਵਾਸੀਆਂ ਲਈ ਲੜਦੇ ਰਹਾਂਗੇ।

 

 ਸੰਮੇਲਨ ਤੋਂ ਪਹਿਲਾਂ ਭਾਜਪਾ ਦੀ ਕਾਰਵਾਈ'

ਇਸ ਮਾਮਲੇ ਨੂੰ ਕਾਂਗਰਸ ਦੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਵੀ ਟਵੀਟ ਕੀਤਾ ਗਿਆ ਹੈ। ਕਾਂਗਰਸ ਦਾ ਕਹਿਣਾ ਹੈ ਕਿ ਸੀਨੀਅਰ ਕਾਂਗਰਸੀ ਆਗੂ ਇੰਡੀਗੋ ਦੀ ਫਲਾਈਟ 6ਈ-204 ਰਾਹੀਂ ਦਿੱਲੀ ਤੋਂ ਰਾਏਪੁਰ ਜਾ ਰਹੇ ਸਨ। ਹਰ ਕੋਈ ਫਲਾਈਟ 'ਚ ਸਵਾਰ ਹੋ ਚੁੱਕਾ ਸੀ, ਉਸੇ ਸਮੇਂ ਸਾਡੇ ਨੇਤਾ ਪਵਨ ਖੇੜਾ ਨੂੰ ਫਲਾਈਟ ਤੋਂ ਉਤਰਨ ਲਈ ਕਿਹਾ ਗਿਆ। ਇਹ ਤਾਨਾਸ਼ਾਹੀ ਰਵੱਈਆ ਹੈ। ਤਾਨਾਸ਼ਾਹ ਨੇ ਸੰਮੇਲਨ ਤੋਂ ਪਹਿਲਾਂ ਈਡੀ ਦੇ ਛਾਪੇ ਮਰਵਾਏ ਅਤੇ ਹੁਣ ਅਜਿਹੀ ਕਾਰਵਾਈ ਤੇ ਉਤਰ ਆਏ ਹਨ।

 





 ਅਸ਼ੋਕ ਗਹਿਲੋਤ ਨੇ ਇਸ ਮਾਮਲੇ ਨੂੰ ਨਿੰਦਣਯੋਗ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ  ਸੰਮੇਲਨ ਵਿੱਚ ਹਿੱਸਾ ਲੈਣ ਲਈ ਦਿੱਲੀ ਤੋਂ ਰਾਏਪੁਰ ਜਾ ਰਹੇ ਸੀਨੀਅਰ ਕਾਂਗਰਸੀ ਆਗੂ ਪਵਨ ਖੇੜਾ ਨੂੰ ਅਸਾਮ ਪੁਲੀਸ ਨੇ ਫਲਾਈਟ ਤੋਂ ਉਤਾਰ ਲਿਆ। ਕਿਹੜੀ ਐਮਰਜੈਂਸੀ ਸੀ ਕਿ ਅਸਾਮ ਪੁਲਿਸ ਨੇ ਦਿੱਲੀ ਆ ਕੇ ਇਹ ਕੰਮ ਕੀਤਾ? ਪਹਿਲਾਂ ਰਾਏਪੁਰ ਵਿੱਚ ਈਡੀ ਦੇ ਛਾਪੇ ਅਤੇ ਹੁਣ ਅਜਿਹੀ ਕਾਰਵਾਈ ਭਾਜਪਾ ਦੀ ਬੋਖਲਾਹਟ ਨੂੰ ਦਰਸਾਉਂਦੀ ਹੈ। ਇਹ ਨਿੰਦਣਯੋਗ ਹੈ।