I.N.D.I.A. Alliance: ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਲਾਨ ਕੀਤਾ ਕਿ INDIA ਗਠਜੋੜ ਦੀ ਚੌਥੀ ਮੀਟਿੰਗ ਮੰਗਲਵਾਰ (19 ਦਸੰਬਰ) ਨੂੰ ਹੋਵੇਗੀ। ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ INDIA ਗਠਜੋੜ ਦੀ ਇਹ ਪਹਿਲੀ ਮੀਟਿੰਗ ਹੋਵੇਗੀ।
ਕਾਂਗਰਸੀ ਆਗੂ ਨੇ ਐਤਵਾਰ ਨੂੰ ਪੋਸਟ ਕੀਤਾ, "ਜੁੜੇਗਾ ਭਾਰਤ, ਜਿੱਤੇਗਾ ਇੰਡੀਆ।" ਪਾਰਟੀਆਂ ਦੀ ਆਪਸੀ ਖਿੱਚੋਤਾਣ ਦਰਮਿਆਨ ਵਿਰੋਧੀ ਏਕਤਾ 'ਤੇ ਸੰਕਟ ਦੇ ਬੱਦਲ ਛਾਏ ਹੋਏ ਹਨ। ਜੈਰਾਮ ਰਮੇਸ਼ ਨੇ ਇਹ ਪੋਸਟ ਅਜਿਹੇ ਸਮੇਂ ਵਿੱਚ ਕੀਤੀ ਹੈ, ਜਦੋਂ ਗਠਜੋੜ 'ਚ ਸ਼ਾਮਲ ਪਾਰਟੀਆਂ ਵਿਚਾਲੇ ਤਣਾਅ ਜਾਰੀ ਹੈ ਅਤੇ ਵਿਰੋਧੀ ਏਕਤਾ ‘ਤੇ ਖਤਰਾ ਮੰਡਰਾ ਰਿਹਾ ਹੈ।