ਬੇਸ਼ੱਕ ਭਾਰਤ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੀ ਸਥਿਤੀ ਠੀਕ ਹੈ ਤੇ ਮਰੀਜ਼ਾਂ ਦਾ ਗ੍ਰਾਫ ਬਹੁਤ ਘੱਟ ਹੈ ਪਰ ਗੁਆਂਢੀ ਮੁਲਕ ਚੀਨ ਤੇ ਯੂਰਪ ਦੇ ਕੁਝ ਦੇਸ਼ਾਂ ਵਿੱਚ ਸਥਿਤੀ ਚਿੰਤਾਜਨਕ ਬਣਦੀ ਜਾ ਰਹੀ ਹੈ। ਪਿਛਲੇ ਕੁਝ ਹਫ਼ਤਿਆਂ ਵਿੱਚ ਇੱਥੇ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਅਜਿਹੇ 'ਚ ਭਾਰਤ 'ਚ ਵੀ ਚਿੰਤਾ ਵਧਣ ਲੱਗੀ ਹੈ।
ਖ਼ਤਰੇ ਦੇ ਮੱਦੇਨਜ਼ਰ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਧੀਕ ਮੁੱਖ ਸਕੱਤਰਾਂ, ਪ੍ਰਮੁੱਖ ਸਕੱਤਰਾਂ, ਸਕੱਤਰਾਂ (ਸਿਹਤ) ਨੂੰ ਪੱਤਰ ਲਿਖ ਕੇ ਕੁਝ ਸਾਵਧਾਨੀਆਂ ਵਰਤਣ ਦੇ ਨਿਰਦੇਸ਼ ਦਿੱਤੇ ਹਨ।
[blurb]
[/blurb]
ਰਾਜੇਸ਼ ਭੂਸ਼ਣ ਨੇ ਆਪਣੇ ਪੱਤਰ ਰਾਹੀਂ ਸਾਰੇ ਸੂਬਿਆਂ ਨੂੰ ਕਿਹਾ ਹੈ ਕਿ ਪੰਜ-ਪੜਾਵੀ ਰਣਨੀਤੀ ਯਾਨੀ ਟੈਸਟ, ਟ੍ਰੈਕ, ਟ੍ਰੀਟ, ਟੀਕਾਕਰਨ ਤੇ ਕੋਵਿਡ ਨਿਯਮਾਂ ਨੂੰ ਹਰ ਥਾਂ 'ਤੇ ਅਪਣਾਉਣ 'ਤੇ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਹੈ ਕਿ ਸਾਰੇ ਸਬੰਧਤ ਅਧਿਕਾਰੀਆਂ ਤੇ ਵਿਭਾਗਾਂ ਨੂੰ ਇਨ੍ਹਾਂ ਪੰਜਾਂ ਨੁਕਤਿਆਂ ’ਤੇ ਸਹੀ ਢੰਗ ਨਾਲ ਕੰਮ ਕਰਨ ਦੀ ਲੋੜ ਹੈ। ਡਾਕਟਰ ਵੀ ਨਵੇਂ ਖ਼ਤਰੇ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਹਿ ਰਹੇ ਹਨ।
ਦੱਸ ਦੀਏ ਕਿ ਕੋਰੋਨਾ ਨੇ ਇੱਕ ਵਾਰ ਫਿਰ ਚੀਨ ਦੀ ਹਾਲਤ ਤਰਸਯੋਗ ਕਰ ਦਿੱਤੀ ਹੈ। ਪਿਛਲੇ ਕੁਝ ਹਫ਼ਤਿਆਂ ਤੋਂ ਚੀਨ ਵਿੱਚ ਕੋਰੋਨਾ ਦੇ ਰਿਕਾਰਡ ਤੋੜ ਮਰੀਜ਼ ਸਾਹਮਣੇ ਆ ਰਹੇ ਹਨ। 14 ਮਾਰਚ ਨੂੰ, ਚੀਨ ਵਿੱਚ 3602 ਲੋਕਾਂ ਵਿੱਚ ਸੰਕਰਮਣ ਦੀ ਪੁਸ਼ਟੀ ਹੋਈ, ਜੋ ਫਰਵਰੀ 2020 ਤੋਂ ਬਾਅਦ ਸਭ ਤੋਂ ਵੱਧ ਹੈ। 20 ਫਰਵਰੀ ਤੋਂ ਚੀਨ ਵਿੱਚ ਰੋਜ਼ਾਨਾ ਮਾਮਲੇ ਵਧ ਰਹੇ ਹਨ।
ਜੇਕਰ ਪਿਛਲੇ 5 ਦਿਨਾਂ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਉਥੇ ਹਰ ਰੋਜ਼ 1000 ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਚੀਨ ਵਿੱਚ, ਪੂਰੇ 2021 ਵਿੱਚ 15,248 ਕਰੋਨਾ ਦੇ ਮਾਮਲੇ ਸਾਹਮਣੇ ਆਏ, ਜਦੋਂ ਕਿ 2022 ਦੇ 3 ਮਹੀਨਿਆਂ ਵਿੱਚ, ਸੰਕਰਮਿਤਾਂ ਦੀ ਗਿਣਤੀ 23 ਹਜ਼ਾਰ ਨੂੰ ਪਾਰ ਕਰ ਗਈ ਹੈ। ਇਸ ਦੇ ਨਾਲ ਹੀ ਯੂਕੇ ਤੇ ਜਰਮਨੀ ਵਿੱਚ ਵੀ ਕੋਰੋਨਾ ਦੇ ਮਾਮਲੇ ਵਧੇ ਹਨ।