ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੇ ਨਵੇਂ ਕੇਸਾਂ ਤੇ ਮਰੀਜ਼ਾਂ ਦੇ ਠੀਕ ਹੋਣ ਦੀ ਗਿਣਤੀ ਵਿੱਚ ਅੰਤਰ ਲਗਪਗ ਨਿਰੰਤਰ ਹੈ। ਯਾਨੀ ਆਉਣ ਵਾਲੇ ਮਾਮਲਿਆਂ ਨਾਲੋਂ ਕੁਝ ਘੱਟ ਜਾਂ ਜ਼ਿਆਦਾ ਮਰੀਜ਼ ਠੀਕ ਹੋ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ, 39,068 ਨਵੇਂ ਮਰੀਜ਼ ਪਾਏ ਗਏ, 39,837 ਠੀਕ ਹੋਏ ਤੇ 544 ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ। ਵੀਰਵਾਰ ਨੂੰ ਮਰਨ ਵਾਲਿਆਂ ਦੀ ਗਿਣਤੀ ਪਿਛਲੇ 101 ਦਿਨਾਂ 'ਚ ਸਭ ਤੋਂ ਘੱਟ ਸੀ। ਇਸ ਤੋਂ ਪਹਿਲਾਂ ਇਸ ਸਾਲ 5 ਅਪ੍ਰੈਲ ਨੂੰ 446 ਸੰਕਰਮਿਤ ਲੋਕਾਂ ਦੀ ਮੌਤ ਹੋ ਗਈ ਸੀ।
ਇੱਕ ਦਿਨ ਦੇ ਵਾਧੇ ਤੋਂ ਬਾਅਦ ਐਕਟਿਵ ਕੇਸਾਂ ਵਿੱਚ ਵੀ ਉਛਾਲ ਆਇਆ ਹੈ। ਬੁੱਧਵਾਰ ਨੂੰ, ਇਹ 1,874 ਦਾ ਵਾਧਾ ਹੋਇਆ ਸੀ, ਜਦੋਂਕਿ ਵੀਰਵਾਰ ਨੂੰ ਇਹ 1,316 ਘਟਿਆ। ਹੁਣ ਦੇਸ਼ ਵਿੱਚ 4.24 ਲੱਖ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੇ ਅੰਕੜੇ
ਬੀਤੇ 24 ਘੰਟੇ 'ਚ ਕੁੱਲ੍ਹ ਨਵੇਂ ਕੇਸ: 39,068
ਬੀਤੇ 24 ਘੰਟੇ 'ਚ ਕੁੱਲ੍ਹ ਮੌਤਾਂ: 544
ਹੁਣ ਤੱਕ ਕੁੱਲ੍ਹ ਸੰਕਰਮਿਤ: 3.10 ਕਰੋੜ
ਹੁਣ ਤੱਕ ਠੀਕ ਹੋਏ: 3.01 ਕਰੋੜ
ਹੁਣ ਤੱਕ ਕੁੱਲ੍ਹ ਮੌਤਾਂ: 4.12 ਲੱਖ
8 ਰਾਜਾਂ 'ਚ ਲੌਕਡਾਊਨ ਵਰਗੀਆਂ ਪਾਬੰਦੀਆਂ
ਦੇਸ਼ ਦੇ 8 ਰਾਜਾਂ ਵਿੱਚ ਪੂਰਨ ਲੌਕਡਾਊਨ ਵਰਗੀਆਂ ਪਾਬੰਦੀਆਂ ਹਨ। ਇਸ ਵਿੱਚ ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼, ਝਾਰਖੰਡ, ਓਡੀਸ਼ਾ, ਤਾਮਿਲਨਾਡੂ, ਮਿਜੋਰਮ, ਗੋਅ ਤੇ ਪੁਡੂਚੇਰੀ ਸ਼ਾਮਲ ਹਨ। ਇੱਥੇ ਪਿੱਛਲੇ ਲੌਕਡਾਊਨ ਵਰਗੀਆਂ ਹੀ ਪਾਬੰਦੀਆਂ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ