ਕੋਰੋਨਾਵਾਇਰਸ ਦੀ ਤਬਾਹੀ ਰੁਕਣ ਦਾ ਨਾਂ ਨਹੀਂ ਲੈ ਰਿਹਾ ਸੀ ਕਿ ਹੁਣ ਕੋਰੋਨਾ ਦੀ ਨਵੀਂ ਸਟ੍ਰੇਨ ਪੈਦਾ ਹੋ ਗਈ। ਹੁਣ ਭਾਰਤ ਵਿੱਚ ਕੋਰੋਨਾ ਵਾਇਰਸ ਦੇ ਇੱਕ ਨਵੇਂ ਸਟ੍ਰੇਨ ਦੀ ਪੁਸ਼ਟੀ ਹੋ ਗਈ ਹੈ। ਭਾਰਤ ਵਿੱਚ 6 ਵਿਅਕਤੀਆਂ ਵਿੱਚ ਕੋਰੋਨਾ ਦਾ ਨਵਾਂ ਸਟ੍ਰੇਨ ਮਿਲਿਆ ਹੈ। ਇਹ 6 ਲੋਕ ਬ੍ਰਿਟੇਨ ਦੀ ਯਾਤਰਾ ਤੋਂ ਵਾਪਸ ਪਰਤੇ ਹਨ। ਇਸ ਦੇ ਨਾਲ ਹੀ ਜਿਨ੍ਹਾਂ ਲੋਕਾਂ ਵਿੱਚ ਕੋਰੋਨਾ ਦੀ ਨਵੀਂ ਸਟ੍ਰੇਨ ਨਾਲ ਪੀੜਤ ਪਾਇਆ ਗਿਆ ਹੈ, ਉਨ੍ਹਾਂ ਨੂੰ ਆਇਸੋਲੇਟ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਹੁਣ ਕੋਰੋਨਾ ਦੀ ਨਵੀਂ ਸਟ੍ਰੇਨ ਬਾਰੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਇਨ੍ਹਾਂ ਦੇ 3 ਸੈਂਪਲਾਂ ਦੀ NIMHANS, ਬੰਗਲੁਰੂ ਵਿਖੇ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਹੈਦਰਾਬਾਦ ਵਿੱਚ 2 CCBM ਅਤੇ 1 NIV, ਪੁਣੇ ਵਿੱਚ ਮਿਲਿਆ ਹੈ। ਉਧਰ ਜਿਨ੍ਹਾਂ ਲੋਕਾਂ ਦੇ ਨਮੂਨੇ ਨਵੇਂ ਕੋਰੋਨਾ ਰਿਪੋਰਟ ਪੌਜ਼ੇਟਿਵ ਪਾਏ ਗਏ ਹਨ, ਉਨ੍ਹਾਂ ਨੂੰ ਸੂਬਾ ਸਰਕਾਰਾਂ ਵਲੋਂ ਦਿੱਤੇ ਗਏ ਵੱਖਰੇ ਕਮਰਿਆਂ ਵਿੱਚ ਰੱਖੀਆ ਗਿਆ ਹੈ।
ਨਾਲ ਦੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸਹਿ ਯਾਤਰੀਆਂ, ਪਰਿਵਾਰਕ ਮੈਂਬਰਾਂ ਅਤੇ ਹੋਰਾਂ ਲਈ ਵਿਆਪਕ ਸੰਪਰਕ ਟਰੇਸਿੰਗ ਵੀ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਹੋਰ ਨਮੂਨਿਆਂ ਦੀ ਜੀਨੋਮ ਸਕਿਵੇਂਸਿੰਗ ਕੀਤੀ ਜਾ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904