ਨਵੀਂ ਦਿੱਲੀ: ਦਿਲੀ 'ਚ ਹਾਲ ਹੀ 'ਚ ਹੋਏ ਐਂਟੀਬੌਡੀ ਅਧਿਐਨ ਤੋਂ ਬਾਅਦ ਅੰਦਾਜ਼ਾ ਲਾਇਆ ਗਿਆ ਕਿ ਸ਼ਹਿਰ 'ਚ ਦੋ ਕਰੋੜ ਲੋਕਾਂ 'ਚੋਂ ਇੱਕ ਚੌਥਾਈ ਲੋਕ ਬਿਨਾਂ ਲੱਛਣਾਂ ਤੋਂ ਕੋਰੋਨਾ ਪੌਜ਼ੇਟਿਵ ਹੋਏ ਹੋ ਸਕਦੇ ਹਨ। ਵੀਰਵਾਰ ਜਾਰੀ ਸਟੱਡੀ ਰਿਪੋਰਟ ਨੇ ਸੰਕੇਤ ਦਿੱਤੇ ਹਨ ਕਿ ਭਾਰਤ ਦੇ ਅਧਿਕਾਰਤ ਮਾਮਲਿਆਂ ਦੇ ਅੰਕੜੇ ਤੇ ਕੋਰੋਨਾ ਪੀੜਤਾਂ ਦੇ ਅੰਕੜਿਆਂ 'ਚ ਫਰਕ ਹੋ ਸਕਦਾ ਹੈ।

ਦਿੱਲੀ ਦੇ 15,000 ਲੋਕਾਂ 'ਤੇ ਐਂਟੀਬੌਡੀ ਸਟੱਡੀ ਤੋਂ ਸਾਹਮਣੇ ਆਇਆ ਕਿ ਰਾਜਧਾਨੀ 'ਚ 5.8 ਮਿਲੀਅਨ ਲੋਕ ਵਾਇਰਸ ਤੋਂ ਇਨਫੈਕਟਡ ਹੋਏ ਹੋ ਸਕਦੇ ਹਨ ਜੋ ਅਧਿਕਾਰਤ 1,56,139 ਮਾਮਲਿਆਂ ਤੋਂ 37 ਗੁਣਾ ਜ਼ਿਆਦਾ ਹਨ। ਭਾਰਤ ਪਹਿਲਾਂ ਹੀ ਅਧਿਕਾਰਤ ਮਾਮਲਿਆਂ 'ਚ ਅਮਰੀਕਾ ਤੇ ਬ੍ਰਾਜ਼ੀਲ ਤੋਂ ਬਾਅਦ ਦੁਨੀਆਂ 'ਚ ਤੀਜੇ ਨੰਬਰ 'ਤੇ ਹੈ।

ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਕਿਹਾ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਕੀਤੇ ਗਏ 15,000 ਲੋਕਾਂ ਦੇ ਬਲੱਡ ਟੈਸਟ 'ਚ ਪਾਇਆ ਗਿਆ ਕਿ ਉਨਾਂ 'ਚ 29.1% 'ਚ ਵਾਇਰਸ ਐਂਟੀਬੌਡੀਜ਼ ਸੀ। ਵਿਗਿਆਨੀਆਂ ਦਾ ਕਹਿਣਾ ਹੈ ਕਿ ਐਂਟੀਬੌਡੀ ਟੈਸਟ ਸਾਵਧਾਨੀ ਨਾਲ ਕੀਤੇ ਜਾਣੇ ਚਾਹੀਦੇ ਹਨ, ਕਿਉਂਕਿ ਉਹ ਹੋਰਾਂ ਨੂੰ ਵੀ ਇਨਫੈਕਟਡ ਕਰ ਸਕਦੇ ਹਨ। ਹੋਰ ਸ਼ਹਿਰਾਂ 'ਚ ਵੀ ਇਹ ਸਾਹਮਣੇ ਆਇਆ ਕਿ ਅਧਿਕਾਰਤ ਸੰਖਿਆਂ ਤੋਂ ਜ਼ਿਆਦਾ ਲੋਕ ਵਾਇਰਸ ਦਾ ਸ਼ਿਕਾਰ ਹੋਏ ਹੋ ਸਕਦੇ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ