ICMR Advisory: ਕੋਵਿਡ-19 (Coronavirus) ਨਾਲ ਸੰਕ੍ਰਮਿਤ ਪਾਏ ਗਏ ਲੋਕਾਂ ਦੇ ਸੰਪਰਕ 'ਚ ਆਏ ਲੋਕਾਂ ਨੂੰ ਉਦੋਂ ਤਕ ਟੈਸਟ ਕਰਨ ਦੀ ਲੋੜ ਨਹੀਂ ਹੈ ਜਦੋਂ ਤਕ ਉਨ੍ਹਾਂ ਦੀ ਉਮਰ ਜਾਂ ਹੋਰ ਬਿਮਾਰੀਆਂ ਤੋਂ ਪੀੜਤ ਹੋਣ ਕਾਰਨ 'ਜ਼ਿਆਦਾ ਜ਼ੋਖ਼ਮ' ਵਜੋਂ ਪਛਾਣ ਨਹੀਂ ਕੀਤੀ ਜਾਂਦੀ। ਇਸ ਦੀ ਸਲਾਹ ਨਵੀਂ ਸਰਕਾਰ ਦੀ ਐਡਵਾਈਜ਼ਰੀ 'ਚ ਦਿੱਤੀ ਗਈ ਹੈ।


ਕੋਵਿਡ-19 ਲਈ ਇਕ ਉਦੇਸ਼ਪੂਰਨ ਸਕ੍ਰੀਨਿੰਗ ਰਣਨੀਤੀ ਲਈ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨਾਲ ਸਲਾਹ-ਮਸ਼ਵਰੇ 'ਚ ਇਹ ਕਿਹਾ ਗਿਆ ਹੈ ਕਿ ਅੰਤਰ-ਰਾਜੀ ਘਰੇਲੂ ਯਾਤਰਾ ਕਰਨ ਵਾਲੇ ਵਿਅਕਤੀਆਂ ਨੂੰ ਵੀ ਟੈਸਟ ਕਰਵਾਉਣ ਦੀ ਲੋੜ ਨਹੀਂ ਹੈ। 


ਇਸ 'ਚ ਕਿਹਾ ਗਿਆ ਹੈ ਕਿ ਟੈਸਟ ਆਰਟੀ-ਪੀਸੀਆਰ, ਟਰੂਨੈੱਟ, ਸੀਬੀਐਨਏਏਟੀ, ਸੀਆਰਆਈਐਸਪੀਆਰ, ਆਰਟੀ-ਐਲਏਐਮਪੀ, ਰੈਪਿਡ ਮੋਲੀਕਿਊਲਰ ਟੈਸਟਿੰਗ ਸਿਸਟਮ ਜਾਂ ਰੈਪਿਡ ਐਂਟੀਜੇਨ ਟੈਸਟ (ਆਰਏਟੀ) ਰਾਹੀਂ ਕੀਤਾ ਜਾ ਸਕਦਾ ਹੈ। ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਪੁਆਇੰਟ ਆਫ ਕੇਅਰ ਟੈਸਟ (ਘਰੇਲੂ ਜਾਂ ਸਵੈ-ਟੈਸਟ ਜਾਂ RAT) ਤੇ ਮੋਲੀਕਿਊਲਰ ਟੈਸਟ 'ਚ ਸਕਾਰਾਤਮਕ ਨੂੰ ਟੈਸਟ ਨੂੰ ਦੁਹਰਾਏ ਬਿਨਾਂ ਸੰਕਰਮਿਤ ਮੰਨਿਆ ਜਾਣਾ ਚਾਹੀਦਾ ਹੈ।


ਇਸ ਵਿਚ ਕਿਹਾ ਗਿਆ ਹੈ ਕਿ ਲੱਛਣ ਵਾਲੇ ਵਿਅਕਤੀ ਜਿਨ੍ਹਾਂ ਦੇ ਘਰ ਜਾਂ ਸਵੈ-ਟੈਸਟ ਦੀ ਰਿਪੋਰਟ ਨੈਗੇਟਿਵ ਆਈ ਹੈ, ਉਨ੍ਹਾਂ ਨੂੰ ਆਰਏਟੀ. ਦੁਆਰਾ ਆਰਟੀ-ਪੀਸੀਆਰ ਟੈਸਟ ਕਰਵਾਉਣਾ ਚਾਹੀਦਾ ਹੈ।

ਇਸ ਦੌਰਾਨ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸੋਮਵਾਰ ਨੂੰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਕੋਵਿਡ -19 ਸੰਕਰਮਣ ਦੇ ਮਾਮਲਿਆਂ 'ਚ ਵਾਧੇ ਨਾਲ ਲੜਨ ਲਈ ਤਿਆਰੀਆਂ 'ਚ ਕੋਈ ਕਮੀ ਨਾ ਰਹੇ। ਮਾਂਡਵੀਆ ਨੇ ਮਹਾਮਾਰੀ ਦੇ ਸੁਚਾਰੂ ਪ੍ਰਬੰਧਨ ਲਈ ਸੰਪੂਰਨ ਤਾਲਮੇਲ ਬਣਾਈ ਰੱਖਣ 'ਤੇ ਵੀ ਜ਼ੋਰ ਦਿੱਤਾ। ਮਾਂਡਵੀਆ ਨੇ ਇਹ ਵੀ ਦੁਹਰਾਇਆ ਕਿ ਕੇਂਦਰ ਕੋਵਿਡ -19 ਨੂੰ ਕੰਟਰੋਲ ਕਰਨ ਲਈ ਰਾਜਾਂ ਨਾਲ ਸਹਿਯੋਗ ਕਰਨ ਲਈ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਭਰ ਵਿੱਚ ਸਿਹਤ ਢਾਂਚੇ ਨੂੰ ਮਜ਼ਬੂਤ​​ਕਰਨ ਲਈ ਈਸੀਆਰਪੀ-2 ਤਹਿਤ ਸਹਾਇਤਾ ਪ੍ਰਦਾਨ ਕੀਤੀ ਹੈ।


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904