Covid Vaccine: ਦੇਸ਼ 'ਚ ਜਾਨਲੇਵਾ ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ ਟੀਕਾਕਰਨ ਪ੍ਰੋਗਰਾਮ ਜਾਰੀ ਹੈ। ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਦੇਸ਼ 'ਚ ਹੁਣ ਤਕ ਟੀਕੇ ਦੀਆਂ 58.82 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਪਰ ਇਸ ਦਰਮਿਆਨ ਟੀਕਾਕਰਨ ਦੇ ਅੰਕੜਿਆਂ ਨਾਲ ਖੁਲਾਸਾ ਹੋਇਆ ਹੈ ਕਿ ਦੇਸ਼ 'ਚ ਹੁਣ ਤਕ 1.6 ਕਰੋੜ ਲੋਕ ਅਜਿਹੇ ਹਨ ਜਿੰਨ੍ਹਾਂ ਨੇ ਆਪਣੀ ਪਹਿਲੀ ਡੋਜ਼ ਤੋਂ ਬਾਅਦ ਸਮਾਂ ਸੀਮਾ ਦੇ ਅੰਦਰ ਦੂਜੀ ਡੋਜ਼ ਨਹੀਂ ਲਗਵਾਈ। ਇਸ 'ਚ ਸਭ ਤੋਂ ਜ਼ਿਆਦਾ ਬਜ਼ੁਰਗ ਸ਼ਾਮਿਲ ਹਨ।
ਦੇਸ਼ 'ਚ ਘੱਟੋ ਘੱਟ 1.6 ਕਰੋੜ ਲੋਕਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਦੇ 16 ਹਫ਼ਤੇ ਬਾਅਦ ਟੀਕੇ ਦਾ ਦੂਜਾ ਸ਼ੌਟ ਮਿਲਣਾ ਬਾਕੀ ਹੈ। ਇਨ੍ਹਾਂ 'ਚ ਇਕ ਕਰੋੜ ਤੋਂ ਜ਼ਿਆਦਾ ਬਜ਼ੁਰਗ ਹਨ। ਬਾਕੀ ਹੋਰ ਸਮੂਹਾਂ ਜਿਵੇਂ ਕਿ ਸਿਹਤ ਤੇ ਪਹਿਲੀ ਕਤਾਰ ਦੇ ਕਾਮਿਆਂ ਤੇ 45 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਹਨ।
ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਨੂੰ ਦੇਖ ਕੇ ਇਹ ਪਤਾ ਲਾਇਆ ਗਿਆ ਸੀ ਕਿ 2 ਮਈ ਯਾਨੀ 16 ਹਫ਼ਤੇ ਪਹਿਲਾਂ ਤਕ ਕਿੰਨੇ ਲੋਕਾਂ ਨੇ ਟੀਕੇ ਦੀ ਪਹਲੀ ਡੋਜ਼ ਲਈ ਸੀ ਤੇ ਇਸ ਦੇ ਮੁਕਾਬਲੇ ਕਿੰਨੇ ਲੋਕਾਂ ਨੇ ਹੁਣ ਤਕ ਦੂਜੀ ਡੋਜ਼ ਨਹੀਂ ਲਈ।
ਟੀਕਾਕਰਨ ਵਧਾਉਣ ਦਾ ਯਤਨ ਕਰ ਰਿਹਾ ਕੇਂਦਰ- ਜੀ ਕਿਸ਼ਨ ਰੈਡੀ
ਇਸ ਦਰਮਿਆਨ ਕੇਂਦਰੀ ਸੈਰ-ਸਪਾਟਾ ਮੰਤਰੀ ਜੀ ਕਿਸ਼ਨ ਰੈਡੀ ਨੇ ਕਿਹਾ ਕੇਂਦਰ ਦੇਸ਼ 'ਚ ਟੀਕਾਕਰਨ ਵਧਾਉਣਲ ਈ ਵੱਖ-ਵੱਖ ਯਤਨ ਕਰ ਰਿਹਾ ਹੈ ਤੇ ਇਸ ਤਹਿਤ ਉਸ ਦਾ ਉਤਪਾਦਨ ਵਧਾਉਣ ਲਈ ਹੋਰਾਂ ਦੇਸ਼ਾਂ ਤੋਂ ਕੱਚੇ ਮਾਲ ਦੀ ਖਰੀਦਦਾਰੀ ਵਧਾਉਣ ਦੀ ਕੋਸ਼ਿਸ਼ 'ਚ ਜੁੱਟਿਆ ਹੈ। ਉਨ੍ਹਾਂ ਕਿਹਾ ਕਿ ਉਤਪਾਦਨ ਵਧਾਉਣ ਲਈ ਕੱਚਾ ਮਾਲ ਅਮਰੀਕਾ ਜਿਹੇ ਦੇਸ਼ਾਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ ਤੇ ਉਹ ਆਸਾਨੀ ਨਾਲ ਮਿਲਦਾ ਵੀ ਨਹੀਂ ਹੈ। ਕਿਉਂਕਿ ਕੋਈ ਵੀ ਵਿਦੇਸ਼ੀ ਕੰਪਨੀ ਆਪਣੀਆਂ ਘਰੇਲੂ ਲੋੜਾਂ ਨੂੰ ਪੂਰਾ ਕੀਤੇ ਬਗੈਰ ਤੇ ਆਪਣੀ ਸਥਾਨਕ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਨਿਰਯਾਤ ਨਹੀਂ ਕਰ ਸਕੇਗੀ।
ਦੇਸ਼ 'ਚ ਹੁਣ ਤਕ ਟੀਕੇ ਦੀਆਂ 58.82 ਕਰੋੜ ਖੁਰਾਕਾਂ ਦਿੱਤੀਆਂ ਗਈਆਂ
ਦੇਸ਼ 'ਚ ਕੱਲ੍ਹ ਟੀਕੇ ਦੀਆਂ 56,10,116 ਖੁਰਾਕਾਂ ਦਿੱਤੇ ਜਾਣ ਦੇ ਨਾਲ ਹੁਣ ਤਕ 58.82 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਸ਼ਾਮ ਸੱਤ ਵਜੇ ਤਕ ਇਕ ਅੰਤਿਮ ਰਿਪੋਰਟ ਦੇ ਮੁਤਾਬਕ ਟੀਕਾਕਰਨ ਅਭਿਆਨ ਦੇ 220ਵੇਂ ਦਿਨ 23 ਅਗਸਤ ਨੂੰ 39,62,091 ਲੋਕਾਂ ਨੂੰ ਪਹਿਲੀ ਖੁਰਾਕ ਤੇ 16,48,025 ਲੋਕਾਂ ਨੂੰ ਦੂਜੀ ਖੁਰਾਕ ਦਿੱਤੀ ਗਈ।