Dalai Lama Kiss Row: ਤਿੱਬਤੀ ਅਧਿਆਤਮਿਕ ਗੁਰੂ ਦਲਾਈ ਲਾਮਾ ਨੇ ਸੋਮਵਾਰ (10 ਅਪ੍ਰੈਲ) ਨੂੰ ਇੱਕ ਬੱਚੇ ਨੂੰ ਕਿਸ ਕਰਨ ਵਾਲੇ ਵੀਡੀਓ ਨੂੰ ਲੈ ਕੇ ਖੜ੍ਹੇ ਹੋਏ ਵਿਵਾਦ ਤੋਂ ਬਾਅਦ ਮੁਆਫੀ ਮੰਗੀ। ਦਲਾਈ ਲਾਮਾ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਸ਼ਬਦਾਂ ਨਾਲ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਬੱਚੇ, ਉਸ ਦੇ ਪਰਿਵਾਰ ਅਤੇ ਦੋਸਤਾਂ ਤੋਂ ਮੁਆਫੀ ਮੰਗਦੇ ਹਨ। ਵੀਡੀਓ 'ਚ ਤਿੱਬਤੀ ਅਧਿਆਤਮਕ ਗੁਰੂ ਕਥਿਤ ਤੌਰ 'ਤੇ ਬੱਚੇ ਨੂੰ ਆਪਣੀ ਜੀਭ ਚੂਸਣ ਲਈ ਕਹਿ ਰਹੇ ਹਨ। ਇਸ ਕਾਰਨ ਵਿਵਾਦ ਖੜ੍ਹਾ ਹੋ ਗਿਆ ਸੀ।
ਦੋ ਮਿੰਟ ਪੰਜ ਸੈਕਿੰਡ ਦੇ ਵੀਡੀਓ ਵਿੱਚ ਦਲਾਈ ਲਾਮਾ ਨੇ ਬੱਚੇ ਨੂੰ ਕਿਹਾ ਕਿ ਉਹ ਚੰਗੇ ਇਨਸਾਨਾਂ ਦੀ ਭਾਲ ਕਰਨ ਜੋ ਸ਼ਾਂਤੀ ਅਤੇ ਖੁਸ਼ਹਾਲੀ ਪੈਦਾ ਕਰਦੇ ਹਨ। ਉਨ੍ਹਾਂ ਲੋਕਾਂ ਨਾਲ ਰਹਿਣ ਤੋਂ ਮਨ੍ਹਾਂ ਕੀਤਾ, ਜਿਹੜੇ ਦੂਜਿਆਂ ਦੀ ਹੱਤਿਆ ਕਰਦੇ ਹਨ। ਸੋਮਵਾਰ ਨੂੰ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਹੈ ਕਿ ਇੱਕ ਵੀਡੀਓ ਕਲਿੱਪ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬੱਚਾ ਪਰਮ ਪਵਿੱਤਰ ਦਲਾਈ ਲਾਮਾ ਨੂੰ ਪੁੱਛਦਾ ਹੈ ਕਿ ਕੀ ਉਹ ਉਸ ਨੂੰ ਗਲੇ ਲਗਾ ਸਕਦੇ ਹਨ।
ਇਹ ਵੀ ਪੜ੍ਹੋ: ਏਅਰ ਇੰਡੀਆ ਨੇ ਕੀਤਾ ਪ੍ਰੇਸ਼ਾਨ, ਸਾਂ ਫਰਾਂਸਿਸਕੋ ਜਾਣ ਵਾਲੀ ਉਡਾਣ 'ਚ ਤਕਨੀਕੀ ਖਰਾਬੀ, ਲੰਡਨ ਵਾਲੀਸ ਫਲਾਈਟ 'ਚ ਹੰਗਾਮਾ
ਘਟਨਾ ‘ਤੇ ਅਫਸੋਸ ਹੈ
ਬਿਆਨ ਮੁਤਾਬਕ ਦਲਾਈ ਲਾਮਾ ਬੱਚੇ, ਉਸ ਦੇ ਪਰਿਵਾਰ ਅਤੇ ਦੁਨੀਆ ਭਰ ਦੇ ਦੋਸਤਾਂ ਤੋਂ ਮੁਆਫੀ ਮੰਗਣਾ ਚਾਹੁੰਦੇ ਹਨ ਜੇਕਰ ਉਨ੍ਹਾਂ ਦੇ ਸ਼ਬਦਾਂ ਨਾਲ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਦਲਾਈ ਲਾਮਾ ਅਕਸਰ ਮਾਸੂਮ ਅਤੇ ਚੰਚਲ ਤਰੀਕੇ ਨਾਲ ਉਨ੍ਹਾਂ ਲੋਕਾਂ ਤੋਂ ਚੁਟਕੀ ਲੈਂਦੇ ਹਨ, ਜਿਹੜੇ ਉਨ੍ਹਾਂ ਨੂੰ ਮਿਲਦੇ ਹਨ ਅਤੇ ਇਹ ਜਨਤਕ ਤੌਰ ‘ਤੇ ਕੈਮਰੇ ਦੇ ਸਾਹਮਣੇ ਹੁੰਦਾ ਹੈ। ਉਸ ਵਿੱਚ ਕਿਹਾ ਗਿਆ ਹੈ ਕਿ ਉਸ ਨੂੰ ਇਸ ਘਟਨਾ ਲਈ ਅਫਸੋਸ ਹੈ।
ਸੋਸ਼ਲ ਮੀਡੀਆ 'ਤੇ ਵੀਡੀਓ ਦੀ ਹੋਈ ਨਿੰਦਾ
ਇਸ ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਇਤਰਾਜ਼ ਜਤਾਇਆ ਹੈ। ਇਸ ਤੋਂ ਪਹਿਲਾਂ 2019 ਵਿੱਚ, ਦਲਾਈ ਲਾਮਾ ਨੇ ਇਹ ਕਹਿ ਕੇ ਵਿਵਾਦ ਪੈਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਉੱਤਰਾਧਿਕਾਰੀ ਇੱਕ ਔਰਤ ਹੈ, ਤਾਂ ਉਨ੍ਹਾਂ ਨੂੰ ਜ਼ਿਆਦਾ ਆਕਰਸ਼ਕ ਹੋਣਾ ਚਾਹੀਦਾ ਹੈ। ਬਾਅਦ ਵਿਚ ਉਨ੍ਹਾਂ ਨੇ ਆਪਣੇ ਬਿਆਨ ਲਈ ਮੁਆਫੀ ਮੰਗ ਲਈ ਸੀ।
ਇਹ ਵੀ ਪੜ੍ਹੋ: Coronavirus Cases In India: ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਅੱਜ ਫਿਰ 5000 ਤੋਂ ਵੱਧ ਕੇਸ