Intranasal Covid Booster Dose: ਭਾਰਤ ਦੇ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (DCGI) ਨੇ ਭਾਰਤ ਬਾਇਓਟੈੱਕ ਨੂੰ ਦੇਸ਼ ਵਿੱਚ ਆਪਣੀ ਇੰਟਰਨੇਸਲ ਕੋਵਿਡ ਬੂਸਟਰ ਡੋਜ਼ (Intranasal Booster Dose) ਦੇ ਟਰਾਇਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਦੇ ਵਿਸ਼ਾ ਮਾਹਿਰਾਂ ਦੀ ਕਮੇਟੀ (SEC) ਨੇ ਭਾਰਤ ਬਾਇਓਟੈੱਕ ਨੂੰ ਇੰਟਰਾਨੇਸਲ ਕੋਵਿਡ ਵੈਕਸੀਨ ਦੇ ਤੀਜੇ ਪੜਾਅ ਦੇ ਅਧਿਐਨ ਲਈ ਸਿਧਾਂਤਕ ਤੌਰ 'ਤੇ ਪ੍ਰਵਾਨਗੀ ਦੇ ਦਿੱਤੀ ਹੈ। ਭਾਰਤ ਵਿੱਚ ਆਪਣੀ ਕਿਸਮ ਦੀ ਇਹ ਪਹਿਲੀ ਬੂਸਟਰ ਡੋਜ਼ ਹੋਵੇਗੀ। ਇਸ ਨੂੰ ਲੈ ਕੇ ਕਰੀਬ ਤਿੰਨ ਹਫ਼ਤੇ ਪਹਿਲਾਂ ਪ੍ਰਵਾਨਗੀ ਲਈ ਪ੍ਰੋਟੋਕੋਲ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਸੀ।

 ਇੰਟਰਨੇਸਲ ਕੋਵਿਡ ਬੂਸਟਰ ਡੋਜ਼ ਦਾ ਟ੍ਰਾਇਲ
ਇਸ ਤੋਂ ਪਹਿਲਾਂ, ਹੈਦਰਾਬਾਦ ਸਥਿਤ ਕੰਪਨੀ ਭਾਰਤ ਬਾਇਓਟੈਕ ਨੇ ਉਹਨਾਂ ਲੋਕਾਂ ਨੂੰ ਬੂਸਟਰ ਡੋਜ਼ ਸ਼ੁਰੂ ਕਰਨ ਦਾ ਪ੍ਰਸਤਾਵ ਦਿੱਤਾ ਹੈ, ਜਿਨ੍ਹਾਂ ਨੂੰ ਪਹਿਲਾਂ ਹੀ ਕੋਵਿਸ਼ੀਲਡ ਅਤੇ ਕੋਵੈਕਸੀਨ ਦਾ ਟੀਕਾ ਲਗਾਇਆ ਜਾ ਚੁੱਕਾ ਹੈ। ਜਾਣਕਾਰੀ ਮੁਤਾਬਕ ਭਾਰਤ ਬਾਇਓਟੈਕ ਦਾ ਟੀਚਾ 5000 ਲੋਕਾਂ 'ਤੇ ਕਲੀਨੀਕਲ ਟਰਾਇਲ ਕਰਨ ਦਾ ਹੈ। ਜਿਸ ਵਿੱਚ 2500 ਉਹ ਸ਼ਾਮਲ ਹੋਣਗੇ ਜਿਨ੍ਹਾਂ ਨੂੰ ਕੋਵਿਸ਼ਿਲਡ ਦਾ ਟੀਕਾ ਲਗਾਇਆ ਗਿਆ ਹੈ ਜਦਕਿ 2500 ਉਹ ਹੋਣਗੇ ਜਿਨ੍ਹਾਂ ਨੇ ਕੋਵਸੀਨ ਦੀ ਖੁਰਾਕ ਲਈ ਹੈ। ਜਾਣਕਾਰੀ ਮੁਤਾਬਕ ਦੂਜੀ ਡੋਜ਼ ਅਤੇ ਇੰਟਰਨੇਸਲ ਬੂਸਟਰ ਡੋਜ਼ ਵਿਚਕਾਰ ਲਗਭਗ 6 ਮਹੀਨੇ ਦਾ ਅੰਤਰ ਹੋਵੇਗਾ। ਦੱਸ ਦਈਏ ਕਿ 25 ਦਸੰਬਰ ਨੂੰ ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ ਪੀਐੱਮ ਮੋਦੀ ਨੇ ਕਿਹਾ ਸੀ ਕਿ ਭਾਰਤ ਵਿੱਚ ਜਲਦੀ ਹੀ ਕੋਰੋਨਾ ਦੀ ਨੇਜ਼ਲ ਵੈਕਸੀਨ (Nasal Vaccine) ਦੀ ਵਰਤੋਂ ਕੀਤੀ ਜਾਵੇਗੀ।

ਇੰਟਰਨੇਸਲ ਬੂਸਟਰ ਖੁਰਾਕ ਦੇ ਕੀ ਹੋਣਗੇ ਫਾਇਦੇ ?
ਇੰਟਰਨੇਸਲ ਬੂਸਟਰ ਖੁਰਾਕ ਸੂਈ ਮੁਕਤ ਖੁਰਾਕ ਹੈ। ਇਸ ਦੇ ਜ਼ਰੀਏ ਸੱਟ ਅਤੇ ਇਨਫੈਕਸ਼ਨ ਦਾ ਖਤਰਾ ਪੂਰੀ ਤਰ੍ਹਾਂ ਘੱਟ ਹੋ ਜਾਵੇਗਾ। ਨੱਕ ਰਾਹੀਂ ਟੀਕਾ ਲਗਵਾਉਣ ਨਾਲ ਬੱਚਿਆਂ ਦਾ ਟੀਕਾਕਰਨ ਕਰਨ ਵਿਚ ਸਹੂਲਤ ਹੋਵੇਗੀ। ਵਰਤਮਾਨ ਵਿੱਚ, ਕੋਵਿਡ -19 ਦਾ ਟੀਕਾ ਲਗਾਉਣ ਲਈ ਟੀਕੇ ਦਿੱਤੇ ਜਾ ਰਹੇ ਹਨ। ਬਹੁਤ ਸਾਰੇ ਲੋਕ ਟੀਕੇ ਤੋਂ ਡਰਦੇ ਹਨ, ਪਰ ਨੇਜ਼ਲ ਵੈਕਸੀਨ ਦੇ ਆਉਣ ਨਾਲ, ਇਸਦੀ ਵਰਤੋਂ ਕਰਨਾ ਆਸਾਨ ਹੋ ਜਾਵੇਗਾ ਅਤੇ ਕੋਰੋਨਾ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਵਿੱਚ ਕਾਫੀ ਮਦਦ ਮਿਲੇਗੀ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904