ਕੋਰੋਨਾ ਵਾਇਰਸ: ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਦੇਸ਼ 'ਚ ਜਾਨਲੇਵਾ ਕੋਰੋਨਾ ਵਾਇਰਸ ਸੰਕਟ ਦੇ ਵਿਚ ਮਸ਼ਹੂਰ ਫਿਕਸ਼ਨ ਹੀਰੋ ਸੁਪਰਮੈਨ ਤੇ ਵੰਡਰ ਵੁਮਨ ਦਾ ਜ਼ਿਕਰ ਕੀਤਾ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਕੋਰੋਨਾ ਸੰਕਟ ਦੀ ਘੜੀ 'ਚ ਆਕੇ ਡਾਕਟਰਾਂ ਨੇ ਵਚਨਬੱਧਤਾ ਨਹੀਂ ਦਿਖਾਈ ਹੁੰਦਾ ਤਾਂ ਕੋਈ ਸੁਪਰਮੈਨ ਤੇ ਵੰਡਰ ਵੁਮਨ ਇਸ ਦੁਨੀਆਂ ਨੂੰ ਨਹੀਂ ਬਚਾ ਪਾਉਂਦਾ। ਇਸ ਸੰਕਟ ਦੌਰਾਨ ਪੂਰੀ ਦੁਨੀਆਂ ਨੇ ਸਮਝ ਲਿਆ ਕਿ ਸਾਡੇ ਅਸਲੀ ਸੁਪਰ ਮੈਨ ਡਾਕਟਰ, ਨਰਸ ਤੇ ਪੈਰਾ ਮੈਡੀਕਲ ਸਟਾਫ ਹੈ।


ਪੂਰੀ ਮਨੁੱਖਤਾ ਇਲਾਜ ਖੇਤਰ ਦੀ ਕਰਜ਼ਦਾਰ ਰਹੇਗੀ:


ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਮਾਰੀ 'ਚ ਮੈਡੀਕਲ ਖੇਤਰ ਦੇ ਲੋਕਾਂ ਨੇ ਜਿਸ ਤਰ੍ਹਾਂ ਸੇਵਾ ਕੀਤੀ ਤੇ ਉਸ ਲਈ ਪੂਰੀ ਮਨੁੱਖਤਾ ਉਨ੍ਹਾਂ ਦੀ ਕਰਜ਼ਦਾਰ ਰਹੇਗੀ। ਉਨ੍ਹਾਂ ਕਿਹਾ, 'ਮੈਂ ਦੇਸ਼ ਦਾ ਰੱਖਿਆ ਮੰਤਰੀ ਹਾਂ ਤੇ ਇਸ ਨਾਤੇ ਤਹਾਨੂੰ ਅਪੀਲ ਕਰ ਰਿਹਾ ਹਾਂ ਕਿ ਤੁਸੀਂ ਫੌਜ ਨੂੰ ਵੀ ਆਪਣੀਆਂ ਸੇਵਾਵਾਂ ਦੇਣ ਲਈ ਅੱਗੇ ਆਏ। ਉਨ੍ਹਾਂ ਕਿਹਾ ਮੈਡੀਕਲ ਖੇਤਰ 'ਚ ਕੇਜੀਐਮਯੂ ਦਾ ਪੂਰੇ ਦੇਸ਼ 'ਚ ਆਪਣਾ ਇਕ ਵੱਖਰਾ ਮੁਕਾਮ ਹੈ, ਸੌ ਸਾਲ 'ਚ ਇਸ ਨੇ ਕਰੋੜਾਂ ਰੋਗੀਆਂ ਦਾ ਇਲਾਜ ਕੀਤਾ ਹੈ।'


ਯੋਧਿਆਂ ਵਾਂਗ ਲੜੇ ਹਨ ਡਾਕਟਰ ਤੇ ਪੈਰਾਮੈਡੀਕਲ ਸਟਾਫ-ਰਾਜਨਾਥ


ਉਨ੍ਹਾਂ ਕਿਹਾ, 'ਜਦੋਂ ਅਸੀਂ ਆਮ ਜੰਗ ਦੀ ਗੱਲ ਕਰਦੇ ਹਨ ਤਾਂ ਸਾਡੇ ਸਾਹਮਣੇ ਫੌਜ ਤੇ ਹਥਿਆਰਾਂ ਦੀ ਤਸਵੀਰ ਦਿਖਾਈ ਦਿੱਤੀ ਹੈ। ਲੇਕਿਨ ਕੋਰੋਨਾ ਦੇ ਖਿਲਾਫ ਲੜਾਈ ਅਜਿਹਾ ਯੁੱਧ ਹੈ ਜਿੱਥੇ ਫਰੰਟ ਲਾਇਨ 'ਤੇ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆਂ ਦੇ ਡਾਕਟਰ ਤੇ ਪੈਰਾ ਮੈਡੀਕਲ ਸਟਾਫ ਯੋਧਿਆ ਵਾਂਗ ਲੜੇ ਹਨ ਤੇ ਲੜ ਰਹੇ ਹਨ।


ਇਹ ਲੜਾਈ ਅਜੇ ਖ਼ਤਮ ਨਹੀਂ ਹੋਈ


ਉਨ੍ਹਾਂ ਕਿਹਾ, 'ਡਾਕਟਰਾਂ ਦੀ ਮਿਹਨਤ ਨੂੰ ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ ਕਿਉਂਕਿ ਬਿਨਾਂ ਥੱਕੇ ਤੇ ਰੁਕੇ ਉਹ ਲਗਾਤਾਰ ਕੰਮ ਕਰਦੇ ਰਹੇ ਤੇ ਅਜਿਹੇ ਹਾਲਾਤ 'ਚ ਲੜੇ ਜੋ ਉਨ੍ਹਾਂ ਦੀਆਂ ਕਈ ਪੀੜ੍ਹੀਆਂ ਨੇ ਦੇਖਿਆ ਹੀ ਨਹੀਂ। ਇਹ ਲੜਾਈ ਅਜੇ ਖਤਮ ਨਹੀਂ ਹੋਈ ਕਿਉਂਕਿ ਬ੍ਰਿਟੇਨ 'ਚ ਕੋਰੋਨਾ ਦੇ ਨਵੇਂ ਵਾਇਰਸ ਸਾਹਮਣੇ ਆਏ ਹਨ ਤੇ ਇਹ ਲੜਾਈ ਉਦੋਂ ਤਕ ਜਾਰੀ ਰਹੇਗੀ ਜਦੋਂ ਕੋਰੋਨਾ ਵੈਕਸੀਨ ਪੂਰੀ ਦੁਨੀਆਂ ਨੂੰ ਉਪਲਬਧ ਨਹੀਂ ਹੋ ਜਾਂਦਾ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ