Delhi AIIMS Cyber ​​Attack : ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (AIIMS) ਦੇ ਸਰਵਰ 'ਤੇ ਸਾਈਬਰ ਹਮਲੇ ਚੀਨ ਅਤੇ ਹਾਂਗਕਾਂਗ ਨਾਲ ਜੁੜੇ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਹਮਲੇ ਸਬੰਧੀ ਹੋਰ ਵੇਰਵੇ ਮੰਗੇ ਗਏ ਹਨ, ਜੋ ਚੀਨ ਅਤੇ ਹਾਂਗਕਾਂਗ ਦੀਆਂ ਕੰਪਨੀਆਂ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਪੁਲੀਸ ਨੇ ਇਸ ਸਬੰਧੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਪੱਤਰ ਲਿਖਿਆ ਹੈ, ਜੋ ਇੰਟਰਪੋਲ ਰਾਹੀਂ ਜਾਣਕਾਰੀ ਹਾਸਲ ਕਰੇਗੀ।

ਇੱਕ ਅਧਿਕਾਰਤ ਸੂਤਰ ਨੇ ਕਿਹਾ ਕਿ ਹੁਣ ਤੱਕ ਸਰਵਰ ਹਮਲਾ ਚੀਨ ਅਤੇ ਹਾਂਗਕਾਂਗ ਦੇ ਕਿਸੇ ਸਥਾਨ ਤੋਂ ਕੀਤੇ ਜਾਣ ਦਾ ਸ਼ੱਕ ਹੈ। ਸੂਤਰਾਂ ਮੁਤਾਬਕ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਦਿੱਲੀ ਨੂੰ ਕਥਿਤ ਤੌਰ 'ਤੇ 23 ਨਵੰਬਰ ਨੂੰ ਸਾਈਬਰ ਹਮਲੇ ਦਾ ਸਾਹਮਣਾ ਕਰਨਾ ਪਿਆ, ਜਿਸ ਨੇ ਇਸ ਦੇ ਸਰਵਰ ਨੂੰ ਡਾਊਨ ਕਰ ਦਿੱਤਾ। ਮਹੱਤਵਪੂਰਨ ਗੱਲ ਇਹ ਹੈ ਕਿ 25 ਨਵੰਬਰ ਨੂੰ ਦਿੱਲੀ ਪੁਲਿਸ ਦੀ ਇੰਟੈਲੀਜੈਂਸ ਫਿਊਜ਼ਨ ਐਂਡ ਸਟ੍ਰੈਟਜਿਕ ਆਪ੍ਰੇਸ਼ਨਜ਼ (IFSO) ਯੂਨਿਟ ਵੱਲੋਂ ਇਸ ਸਬੰਧ ਵਿੱਚ ਜ਼ਬਰਦਸਤੀ ਅਤੇ ਸਾਈਬਰ ਅੱਤਵਾਦ ਦਾ ਮਾਮਲਾ ਦਰਜ ਕੀਤਾ ਗਿਆ ਸੀ।

ਕਦੋਂ ਹੋਇਆ ਸੀ ਸਾਈਬਰ ਹਮਲਾ 



23 ਨਵੰਬਰ ਨੂੰ ਸਵੇਰੇ 7 ਵਜੇ ਤੋਂ ਦਿੱਲੀ ਦੇ ਏਮਜ਼ ਵਿਖੇ ਵਰਤੇ ਜਾਣ ਵਾਲੇ ਨੈਸ਼ਨਲ ਇਨਫੋਰਮੈਟਿਕਸ ਸੈਂਟਰ ਦਾ ਈ-ਹਸਪਤਾਲ ਸਰਵਰ ਡਾਊਨ ਹੋ ਗਿਆ ਸੀ, ਜਿਸ ਨਾਲ ਓਪੀਡੀ ਅਤੇ ਨਮੂਨਾ ਸੰਗ੍ਰਹਿ ਸੇਵਾਵਾਂ ਪ੍ਰਭਾਵਿਤ ਹੋਈਆਂ ਸਨ। ਏਮਜ਼ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਇਹ ਸਾਰੀਆਂ ਸੇਵਾਵਾਂ ਫਿਲਹਾਲ 'ਮੈਨੁਅਲ ਮੋਡ' 'ਤੇ ਕੰਮ ਕਰ ਰਹੀਆਂ ਹਨ। ਦਿਨ ਭਰ ਸਰਵਰ ਡਾਊਨ ਹੋਣ 'ਤੇ ਦਿੱਲੀ ਏਮਜ਼ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ ਇਹ ਰੈਨਸਮਵੇਅਰ ਅਟੈਕ ਹੋ ਸਕਦਾ ਹੈ। ਹਾਲ ਹੀ ਵਿੱਚ ਪਿਛਲੇ ਹਫ਼ਤੇ ਹੀ ਸੀਡੀਐਸਐਲ ਉੱਤੇ ਇੱਕ ਮਾਲਵੇਅਰ ਹਮਲਾ ਹੋਇਆ ਸੀ।

ਇਸੇ ਕਰਕੇ ਬੇਹੱਦ ਸੰਵੇਦਨਸ਼ੀਲ ਮਾਮਲਾ 

 

ਏਮਜ਼ ਦੇ ਸਰਵਰ 'ਚ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਮੰਤਰੀ ਅਤੇ ਹੋਰ ਮੰਤਰੀਆਂ ਅਤੇ ਕਈ ਮਸ਼ਹੂਰ ਹਸਤੀਆਂ ਦੇ ਹੈਲਥਕੇਅਰ ਰਿਕਾਰਡ ਨਾਲ ਜੁੜਿਆ ਬੇਹੱਦ ਸੰਵੇਦਨਸ਼ੀਲ ਡੇਟਾ ਸੁਰੱਖਿਅਤ ਰੱਖਦਾ  ਹੈ। ਇਸ ਬਾਰੇ ਗੁਪਤ ਜਾਣਕਾਰੀ ਲੀਕ ਹੋਣ ਦੀ ਸੰਭਾਵਨਾ ਹੈ। ਫਿਲਹਾਲ ਹਸਪਤਾਲ ਦੀਆਂ ਸੇਵਾਵਾਂ ਮੈਨੂਅਲ ਮੋਡ 'ਤੇ ਚੱਲ ਰਹੀਆਂ ਸਨ। ਏਮਜ਼ ਵੱਲੋਂ ਸਰਵਰ ਹੈਕ ਹੋਣ ਦਾ ਪਤਾ ਲਗਾਉਣ ਸਬੰਧੀ ਦਿੱਲੀ ਪੁਲਿਸ ਦੇ ਸਾਈਬਰ ਸੈੱਲ ਨੂੰ ਸ਼ਿਕਾਇਤ ਦਿੱਤੀ ਗਈ ਹੈ। AIIMS ਸਰਵਰ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (NIC) ਦੁਆਰਾ ਚਲਾਇਆ ਜਾਂਦਾ ਹੈ।