ਨਵੀਂ ਦਿੱਲੀ : ਸੁਤੰਤਰਤਾ ਦਿਵਸ ਤੋਂ ਪਹਿਲਾਂ ਦਿੱਲੀ ਦੇ ਰੋਹਿਣੀ 'ਚ ਸ਼ੱਕੀ ਸਾਮਾਨ ਮਿਲਿਆ ਹੈ। ਦਿੱਲੀ ਪੁਲਿਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਸੀਨੀਅਰ ਅਧਿਕਾਰੀ ਮੌਕੇ 'ਤੇ ਮੌਜੂਦ ਹਨ। ਪੁਲਿਸ ਨੂੰ ਦਿੱਲੀ ਦੇ ਰੋਹਿਣੀ ਇਲਾਕੇ 'ਚ ਕੁਝ ਸ਼ੱਕੀ ਵਸਤੂ ਮਿਲਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਟਿਫਨ ਵਰਗੀ ਚੀਜ਼ ਹੈ। ਆਸਪਾਸ ਦੇ ਇਲਾਕੇ ਨੂੰ ਖਾਲੀ ਕਰਵਾ ਲਿਆ ਗਿਆ ਹੈ। ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਬੀਡੀਐਸ ਦੀ ਟੀਮ ਮੌਕੇ ’ਤੇ ਪੁੱਜ ਰਹੀ ਹੈ।


ਇਸ ਸਾਲ ਜਨਵਰੀ 'ਚ ਗਣਤੰਤਰ ਦਿਵਸ ਤੋਂ ਪਹਿਲਾਂ ਦਿੱਲੀ ਪੁਲਿਸ ਕੰਟਰੋਲ ਰੂਮ ਨੂੰ ਦਿੱਲੀ ਦੀ ਗਾਜ਼ੀਪੁਰ ਸਬਜ਼ੀ ਮੰਡੀ ਦੇ ਗੇਟ ਨੰਬਰ ਇਕ ਦੇ ਬਾਹਰ ਇਕ ਲਾਵਾਰਿਸ ਬੈਗ ਦੀ ਸੂਚਨਾ ਮਿਲੀ ਸੀ। ਕੰਟਰੋਲ ਰੂਮ 'ਤੇ ਲਾਵਾਰਿਸ ਬੈਗ ਦੀ ਸੂਚਨਾ ਮਿਲਣ 'ਤੇ ਦਿੱਲੀ ਪੁਲਿਸ ਦੀ ਟੀਮ ਮੌਕੇ 'ਤੇ ਪਹੁੰਚ ਗਈ। ਪੁਲਿਸ ਟੀਮ ਨੂੰ ਬੈਗ 'ਚ ਕੁਝ ਸ਼ੱਕੀ ਚੀਜ਼ ਮਿਲੀ, ਜਿਸ ਤੋਂ ਬਾਅਦ ਇਸ ਸ਼ੱਕੀ ਬੈਗ ਦੀ ਸੂਚਨਾ ਉੱਚ ਅਧਿਕਾਰੀਆਂ ਅਤੇ ਐੱਨ.ਐੱਸ.ਜੀ. ਨੂੰ ਦਿੱਤੀ ਗਈ। ਮੌਕੇ 'ਤੇ ਬੰਬ ਨਿਰੋਧਕ ਦਸਤੇ ਨੂੰ ਵੀ ਬੁਲਾਇਆ ਗਿਆ।


ਸ਼ੁਰੂਆਤ ਵਿੱਚ ਐਨਐਸਜੀ ਦੇ ਬੰਬ ਨਿਰੋਧਕ ਦਸਤੇ ਨੂੰ ਵੀ ਸ਼ੱਕ ਸੀ ਕਿ ਬੈਗ ਵਿੱਚ ਵਿਸਫੋਟਕ ਸੀ। ਬੰਬ ਨਿਰੋਧਕ ਦਸਤੇ ਦੀ ਕਾਰਵਾਈ ਕਰੀਬ ਢਾਈ ਘੰਟੇ ਚੱਲੀ। ਉਸ ਬੈਗ ਨੂੰ ਸਕੈਨ ਕੀਤਾ ਗਿਆ ਸੀ। ਸਕੈਨ ਕਰਨ ਤੋਂ ਬਾਅਦ ਬੰਬ ਨਿਰੋਧਕ ਦਸਤੇ ਨੂੰ ਪਤਾ ਲੱਗਾ ਕਿ ਉਸ ਵਿੱਚ ਆਈ.ਡੀ. ਹੈ। ਇਸ ਤੋਂ ਬਾਅਦ ਗਾਜ਼ੀਪੁਰ ਸਬਜ਼ੀ ਮੰਡੀ ਦੇ ਅੰਦਰ ਹੀ 8 ਫੁੱਟ ਡੂੰਘਾ ਟੋਆ ਬਣਾ ਦਿੱਤਾ ਗਿਆ ਅਤੇ ਐਨਐਸਜੀ ਟੀਮ ਨੇ ਉਸ ਟੋਏ ਵਿੱਚ ਬੰਬ ਰੱਖਿਆ, ਥੋੜ੍ਹੀ ਦੇਰ ਬਾਅਦ ਧਮਾਕਾ ਹੋ ਗਿਆ। ਪੁਲਿਸ ਮੁਤਾਬਕ ਬੰਬ ਨੂੰ ਨਕਾਰਾ ਕਰਨ ਲਈ ਕੰਟਰੋਲ ਬਲਾਸਟ ਕੀਤਾ ਗਿਆ।

 

ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।