Haryana News: ਦਿੱਲੀ ਤੇ ਪੰਜਾਬ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਅੱਖ ਹੁਣ ਹਰਿਆਣਾ 'ਤੇ ਹੈ। ਇਸ ਲਈ ਪਾਰਟੀ ਹੁਣ ਤੋਂ ਹੀ ਹਰਿਆਣਾ ਵਿੱਚ ਸਰਗਰਮ ਹੋ ਗਈ ਹੈ। ਵੀਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਿਆਣਾ ਪਹੁੰਚੇ। ਇਸ ਮੌਕੇ 'ਆਪ' ਲੀਡਰਾਂ ਵੱਲੋਂ ਹਰਿਆਣਾ ਵਾਲਿਆਂ ਨੂੰ ਹੁਸੀਨ ਸੁਫਨੇ ਵਿਖਾਏ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇ ਪੰਜਾਬ ਵਿੱਚ 88% ਲੋਕਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਸਕਦਾ ਹੈ ਤਾਂ ਫੇਰ ਹਰਿਆਣਾ ਵਿੱਚ ਕਿਉਂ ਨਹੀਂ? ਜੇ ਅਸੀਂ ਪੰਜਾਬ ਤੇ ਦਿੱਲੀ ਵਿੱਚ ਨੌਕਰੀਆਂ ਦੇ ਸਕਦੇ ਹਾਂ ਤੇ ਆਮ ਆਦਮੀ ਕਲੀਨਿਕ ਖੋਲ੍ਹ ਸਕਦੇ ਹਾਂ ਤੇ ਉਹ ਸਭ ਕੁਝ ਹਰਿਆਣਾ ਵਿੱਚ ਵੀ ਕਰ ਸਕਦੇ ਹਾਂ। ਹਰ ਚੋਣਾਂ ਵਿੱਚ ਤੁਹਾਡਾ ਚੋਣ ਨਿਸ਼ਾਨ ਸਿਰਫ਼ ਝਾੜੂ ਹੋਣਾ ਚਾਹੀਦਾ ਹੈ।
ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਰਿਆਣਾ ’ਚ ‘ਆਪ’ ਦੀ ਸਰਕਾਰ ਬਨਣ ’ਤੇ 24 ਘੰਟੇ ਮੁਫਤ ਬਿਜਲੀ ਮਿਲੇਗੀ। ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਭ੍ਰਿਸ਼ਟ ਹਨ, ਇਸ ਲਈ 24 ਘੰਟੇ ਬਿਜਲੀ ਨਹੀਂ ਦਿੰਦੀਆਂ। ਕੇਜਰੀਵਾਲ ਨੇ ਕਿਹਾ ਕਿ ਹਰਿਆਣਾ ’ਚ ਕਾਂਗਰਸ ਨੇ 25 ਸਾਲ ਤੇ ਭਾਜਪਾ ਨੇ 9 ਸਾਲ ਰਾਜ ਕੀਤਾ ਜਿਨ੍ਹਾਂ ਨੇ ਸੂਬੇ ਦਾ ਵਿਕਾਸ ਨਹੀਂ ਵਿਨਾਸ਼ ਕੀਤਾ ਹੈ।
ਹੋਰ ਪੜ੍ਹੋ : Punjab News: ਰਾਸ਼ਨ ਡਿੱਪੂਆਂ 'ਤੇ ਨਹੀਂ ਹੋਏਗੀ ਲਾਭਪਾਤਰੀਆਂ ਦੀ ਲੁੱਟ, ਹੁਣ ਸਾਰੇ ਰਾਸ਼ਨ ਡਿਪੂ ਹੋਣਗੇ 'ਸਮਾਰਟ'
ਕੇਜਰੀਵਾਲ ਨੇ ਕਿਹਾ ਕਿ ‘ਆਪ’ ਸਰਕਾਰ ਨੇ ਦਿੱਲੀ ’ਚ 12 ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਸਨ ਜਦੋਂ ਕਿ ਪੰਜਾਬ ’ਚ ਇਕ ਸਾਲ ਦੌਰਾਨ 30 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ। ਕੇਜਰੀਵਾਲ ਨੇ ਕਿਹਾ ਕਿ ਉਹ ਹਰਿਆਣਾ ਵਿੱਚ ‘ਆਪ’ ਦੀ ਸਰਕਾਰ ਬਣਾ ਕੇ ਦਿੱਲੀ ਤੇ ਪੰਜਾਬ ਵਾਂਗ ਹਰਿਆਣਾ ਦੇ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਨਾ ਚਾਹੁੰਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।