ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਆਕਸੀਜਨ ਦੀ ਘਾਟ ਕਾਰਨ 8 ਮਰੀਜ਼ਾਂ ਨੇ ਆਪਣੀਆਂ ਜਾਨਾਂ ਗੁਆਈਆਂ। ਸ਼ਨੀਵਾਰ ਨੂੰ ਦਿੱਲੀ ਦੇ ਬੱਤਰਾ ਹਸਪਤਾਲ ਵਿਚ ਆਕਸੀਜਨ ਚਲੀ ਗਈ, ਜਿਸ ਕਾਰਨ ਲਗਪਗ 1 ਘੰਟਾ 20 ਮਿੰਟ ਤਕ ਆਕਸੀਜਨ ਦੀ ਸਪਲਾਈ ਵਿਚ ਵਿਘਨ ਪਿਆ। ਆਕਸੀਜਨ ਦੀ ਘਾਟ ਕਾਰਨ ਮਰਨ ਵਾਲੇ 8 ਮਰੀਜ਼ਾਂ ਵਿਚ ਇੱਕ ਡਾਕਟਰ ਵੀ ਸ਼ਾਮਲ ਹੈ। ਸਾਰੇ ਕੋਰੋਨਾ ਸੰਕਰਮਿਤ ਸੀ।


ਅਧਿਕਾਰੀਆਂ ਮੁਤਾਬਕ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਕਾਰਨ ਮਰਨ ਵਾਲਿਆਂ 'ਚ ਬੱਤਰਾ ਹਸਪਤਾਲ ਦੇ ਗੈਸਟ੍ਰੋਐਂਟੇਰੋਲੌਜੀ ਵਿਭਾਗ ਦੇ ਐਚਓਡੀ ਵੀ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਸੀ। ਡਾਕਟਰ ਹੋਰ ਪੰਜ ਗੰਭੀਰ ਮਰੀਜ਼ਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।


ਬੱਤਰਾ ਹਸਪਤਾਲ 'ਚ ਇਸ ਘਟਨਾ ਤੋਂ ਬਾਅਦ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਉਨ੍ਹਾਂ ਨੇ ਆਕਸੀਜਨ ਦੀ ਘਾਟ ਬਾਰੇ ਪ੍ਰਸ਼ਾਸਨ ਨੂੰ ਦੱਸਿਆ ਸੀ। ਇਸ ਦੇ ਬਾਵਜੂਦ ਆਕਸੀਜਨ ਦੇਰ ਨਾਲ ਪਹੁੰਚੀ।


ਜੰਮੂ ਦੇ ਬੱਤਰਾ ਹਸਪਤਾਲ ਵਿੱਚ ਵੀ ਚਾਰ ਮਰੀਜ਼ਾਂ ਦੀ ਹੋਈ ਮੌਤ


ਜੰਮੂ ਦੇ ਬੱਤਰਾ ਹਸਪਤਾਲ ਵਿੱਚ ਵੀ ਸ਼ਨੀਵਾਰ ਨੂੰ ਆਕਸੀਜਨ ਦੀ ਸਪਲਾਈ ਵਿੱਚ ਵਿਘਨ ਪੈਣ ਕਾਰਨ ਚਾਰ ਮਰੀਜ਼ਾਂ ਦੀ ਮੌਤ ਹੋ ਗਈ। ਹਸਪਤਾਲ ਪ੍ਰਸ਼ਾਸਨ ਨੇ ਹਾਲਾਂਕਿ ਦਾਅਵਾ ਕੀਤਾ ਕਿ ਹਸਪਤਾਲ ਵਿਚ ਆਕਸੀਜਨ ਦੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ। ਕੋਰੋਨਾ ਦੇ ਮਰੀਜ਼ਾਂ ਦੇ ਨਾਲ ਕੁਝ ਆਮ ਮਰੀਜ਼ਾਂ ਦਾ ਵੀ ਇਸ ਹਸਪਤਾਲ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਹਾਲਾਂਕਿ, ਸ਼ਨੀਵਾਰ ਤੜਕੇ ਹਸਪਤਾਲ ਦੀ ਆਕਸੀਜਨ ਸਪਲਾਈ ਠੱਪ ਹੋਣ ਕਾਰਨ 4 ਮਰੀਜ਼ਾਂ ਨੇ ਦਮ ਤੋੜ ਦਿੱਤਾ।


ਇਹ ਵੀ ਪੜ੍ਹੋ: Deep Sidhu ਨੇ ਜੇਲ੍ਹ ਤੋਂ ਆਉਂਦੇ ਹੀ ਕੀਤਾ ਆਪਣੇ ਪਿਆਰ ਦਾ ਕੀਤਾ ਖੁਲਾਸਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904