ਨਵੀਂ ਦਿੱਲੀ: ਨਵਾਂ ਵਹੀਕਲ ਐਕਟ ਲਾਗੂ ਹੋਣ ਤੋਂ ਬਾਅਦ ਤੋਂ ਇਸ ਨੂੰ ਲੈ ਕੇ ਬਹਿਸ ਸ਼ੁਰੂ ਹੋ ਚੁੱਕੀ ਹੈ। ਕਈ ਸੂਬਿਆਂ ‘ਚ ਇਸ ਨੂੰ ਲਾਗੂ ਕੀਤਾ ਗਿਆ ਹੈ ਜਦਕਿ ਕੁਝ ਸੂਬਿਆਂ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਇਸੇ ਦੌਰਾਨ ਰਾਜਧਾਨੀ ਦਿੱਲੀ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਟ੍ਰੈਫਿਕ ਨਿਯਮ ਲਾਗੂ ਹੋਣ ਤੋਂ ਬਾਅਦ ਦਿੱਲੀ ਟ੍ਰੈਫਿਕ ਪੁਲਿਸ ਨੂੰ ਚਾਲਾਨ ਕੱਟਣ ‘ਚ ਕਾਫੀ ਮੁਸ਼ਕਿਲ ਆ ਰਹੀ ਹੈ।


ਤਾਜ਼ਾ ਮਾਮਲਾ ਸ਼ਨੀਵਾਰ ਦਾ ਹੈ ਜਦੋਂ ਇੱਕ ਕੁੜੀ ਨੇ ਪੁਲਿਸ ਨੂੰ ਚਾਲਾਨ ਕੱਟਣ ‘ਤੇ ਫਾਸੀ ਲਗਾਉਣ ਦੀ ਧਮਕੀ ਦੇ ਦਿੱਤੀ। ਘਟਨਾ ਦਿੱਲੀ ਦੇ ਆਈਐਸਬੀਟੀ ਇਲਾਕੇ ਦੀ ਹੈ ਜਿੱਥੇ ਟ੍ਰੈਫਿਕ ਪੁਲਿਸ ਨੇ ਕੁੜੀ ਦਾ ਚਾਲਾਨ ਕਰਨ ਲਈ ਗੱਡੀ ਰੁਕਵਾਈ। ਕੁੜੀ ਦੀ ਸਕੂਟੀ ਦੀ ਨੰਬਰ ਪਲੇਟ ਟੁੱਟੀ ਹੋਈ ਸੀ, ਹੈਲਮਿਟ ਦਾ ਬੈਂਡ ਨਹੀਂ ਲੱਗਾ ਸੀ ਅਤੇ ਡ੍ਰਾਈਵਿੰਗ ਦੌਰਾਨ ਉਹ ਮੋਬਾਈਲ ਦਾ ਇਸਤੇਮਾਲ ਕਰ ਰਹੀ ਸੀ।

ਜਿਵੇਂ ਹੀ ਟ੍ਰੈਫਿਕ ਪੁਲਿਸ ਕੁੜੀ ਦਾ ਚਾਲਾਨ ਕੱਟਣ ਲੱਗੀ ਤਾਂ ਕੁੜੀ ਨੇ ਫਾਹਾ ਲੈਣ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਬਿਨਾ ਚਲਾਨ ਦੇ ਜਾਣ ਦਿੱਤਾ। ਹੁਣ ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।