ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੇ ਵਜ਼ੀਰਾਂ ਦਰਮਿਆਨ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ। ਮੋਦੀ ਨੇ ਆਪਣੇ ਪੁਰਾਣੇ ਸਾਥੀ ਅਮਿਤ ਸ਼ਾਹ ਨੂੰ ਬੇਹੱਦ ਅਹਿਮ ਯਾਨੀ ਗ੍ਰਹਿ ਮੰਤਰਾਲਾ ਸੌਂਪ ਦਿੱਤਾ ਹੈ। ਪਿਛਲੀ ਵਾਰ ਇਹ ਵਿਭਾਗ ਸਾਂਭਣ ਵਾਲੇ ਰਾਜਨਾਥ ਸਿੰਘ ਹੁਣ ਰੱਖਿਆ ਮੰਤਰੀ ਹਨ।
ਸਾਬਕਾ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਮੋਦੀ ਸਰਕਾਰ ਦੀ ਦੂਜੀ ਪਾਰੀ ਵਿੱਚ ਵਿੱਤ ਮੰਤਰਾਲਾ ਸੰਭਾਲ ਰਹੇ ਹਨ। ਇਸ ਦੇ ਨਾਲ ਹਰਸਿਮਰਤ ਕੌਰ ਬਾਦਲ ਨੂੰ ਉਨ੍ਹਾਂ ਦੇ ਪੁਰਾਣੇ ਯਾਨੀ ਫੂਡ ਪ੍ਰੋਸੈਸਿੰਗ ਮੰਤਰਾਲਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪੰਜਾਬ ਤੋਂ ਦੂਜੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਕੇਂਦਰੀ ਸਨਅਤ ਤੇ ਵਪਾਰ ਮੰਤਰੀ ਦਾ ਅਹੁਦਾ ਸੌਂਪਿਆ ਗਿਆ ਹੈ।
ਹੇਠਾਂ ਤਸਵੀਰਾਂ 'ਚ ਪੜ੍ਹੋ ਪੂਰੀ ਸੂਚੀ-
ਮੋਦੀ ਦੇ ਵਜ਼ੀਰਾਂ ਨੂੰ ਵੰਡੇ ਮੰਤਰਾਲੇ, ਜਾਣੋ ਕਿਸ ਨੂੰ ਮਿਲਿਆ ਕਿਹੜਾ ਵਿਭਾਗ
ਏਬੀਪੀ ਸਾਂਝਾ
Updated at:
31 May 2019 01:11 PM (IST)
ਹਰਸਿਮਰਤ ਕੌਰ ਬਾਦਲ ਨੂੰ ਉਨ੍ਹਾਂ ਦੇ ਪੁਰਾਣੇ ਯਾਨੀ ਫੂਡ ਪ੍ਰੋਸੈਸਿੰਗ ਮੰਤਰਾਲਾ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪੰਜਾਬ ਤੋਂ ਦੂਜੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਕੇਂਦਰੀ ਸਨਅਤ ਤੇ ਵਪਾਰ ਮੰਤਰੀ ਦਾ ਅਹੁਦਾ ਸੌਂਪਿਆ ਗਿਆ ਹੈ।
- - - - - - - - - Advertisement - - - - - - - - -