ਬੈਂਗਲੁਰੂ: ਕਹਿੰਦੇ ਨੇ ਡਾਕਟਰ ਰੱਬ ਦਾ ਰੂਪ ਹੁੰਦਾ ਹੈ ਅਤੇ ਅਜਿਹਾ ਹੀ ਬੈਂਗਲੁਰੂ ਵਿੱਚ ਸਾਹਮਣੇ ਆਇਆ ਹੈ ਜਦੋਂ ਟ੍ਰੈਫਿਕ ਵਿੱਚ ਫਸੇ ਡਾਕਟਰ ਗੋਬਿੰਦ ਨੇ ਆਪਣੀ ਕਾਰ ਉੱਥੇ ਹੀ ਛੱਡ ਕੇ ਦੌੜ ਲਾ ਕੇ ਹਸਪਤਾਲ ਪਹੁੰਚਣਾ ਮੁਨਾਸਿਬ ਸਮਝਿਆ ਜਿਸ ਵਿੱਚ ਉਸ ਨੂੰ 45 ਮਿੰਟ ਦਾ ਸਮਾਂ ਲੱਗਿਆ। ਡਾਕਟਰ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸ ਨੇ ਹਸਪਤਾਲ ਵਿੱਚ ਮਰੀਜ਼ ਦੀ ਸਰਜਰੀ ਕਰਨੀ ਸੀ ਤੇ ਜੇ ਜ਼ਿਆਦਾ ਦੇਰ ਹੁੰਦੀ ਤਾਂ ਮਰੀਜ਼ ਦੀ ਜਾਨ ਨੂੰ ਵੀ ਖ਼ਤਰਾ ਹੋ ਸਕਦਾ ਸੀ।


ਦਰਅਸਲ ਇਹ ਮਾਮਲਾ 30 ਅਗਸਤ ਦਾ ਹੈ ਜਦੋਂ ਡਾਕਟਰ ਗੋਬਿੰਦ laparoscopic gallbladder ਸਰਜਰੀ ਕਰਨ ਲਈ ਜਾ ਰਹੇ ਸੀ ਤਾਂ ਇਸ ਦੌਰਾਨ ਉਹ ਸਰਜਾਪੁਰ ਮਰਾਠੱਲੀ ਵਿੱਚ ਟ੍ਰੈਫਿਕ ਜਾਮ ਵਿੱਚ ਬੁਰੀ ਤਰ੍ਹਾਂ ਨਾਲ ਫਸ ਗਏ। ਤਾਂ ਉਨ੍ਹਾਂ ਸੋਚਿਆ ਕਿ ਦੇਰ ਹੋਣ ਨਾਲ ਮਹਿਲਾ ਮਰੀਜ਼ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ ਤਾਂ ਉਨ੍ਹਾਂ ਨੇ ਕਾਰ ਉੱਥੇ ਹੀ ਛੱਡ ਕੇ ਤਿੰਨ ਕਿੱਲੋਮੀਟਰ ਤੱਕ ਭੱਜ ਕੇ ਹਸਪਤਾਲ ਪਹੁੰਚੇ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ।






 


ਡਾਕਟਰ ਗੋਬਿੰਦ ਨੇ ਦੱਸਿਆ ਕਿ , "30 ਅਗਸਤ ਨੂੰ ਮੈਂ ਟਰੈਫਿਕ ਜਾਮ ਵਿੱਚ ਫਸ ਗਿਆ ਸੀ। ਮੈਨੂੰ ਚਿੰਤਾ ਸੀ ਕਿ ਸਰਜਰੀ ਵਿੱਚ ਦੇਰੀ ਹੋ ਜਾਵੇਗੀ। ਹੋਰ ਕੋਈ ਵਿਕਲਪ ਨਾ ਹੋਣ ਕਰਕੇ, ਮੈਂ ਗੂਗਲ ਮੈਪਸ ਦੀ ਮਦਦ ਨਾਲ ਹਸਪਤਾਲ ਜਾਣ ਦਾ ਫ਼ੈਸਲਾ ਕੀਤਾ। ਮੈਂ ਕਾਰ ਤੋਂ ਉਤਰਿਆ ਅਤੇ ਸਰਜਾਪੁਰ-ਮਰਾਠੱਲੀ ਰੂਟ 'ਤੇ ਦੌੜ ਕੇ ਬਾਕੀ ਦਾ ਸਫ਼ਰ ਪੂਰਾ ਕਰਨ ਦਾ ਫ਼ੈਸਲਾ ਕੀਤਾ। ਦੌੜਨਾ ਮੇਰੇ ਲਈ ਆਸਾਨ ਸੀ ਕਿਉਂਕਿ ਮੈਂ ਨਿਯਮਿਤ ਤੌਰ 'ਤੇ ਜਿਮ ਕਰਦਾ ਹਾਂ। ਮੈਂ ਹਸਪਤਾਲ 3 ਕਿਲੋਮੀਟਰ ਦੌੜਿਆ ਅਤੇ ਸਮੇਂ ਸਿਰ ਸਰਜਰੀ ਕੀਤੀ।