ਕਹਿੰਦੇ ਹਨ ਕਿ ਮੰਜ਼ਿਲ ਉਨ੍ਹਾਂ ਨੂੰ ਹੀ ਮਿਲਦੀ ਹੈ ਜਿਨ੍ਹਾਂ ਦੇ ਸੁਪਨਿਆਂ 'ਚ ਜ਼ਿੰਦਗੀ ਹੁੰਦੀ ਹੈ, ਖੰਭਾਂ ਨਾਲ ਕੁਝ ਨਹੀਂ ਹੁੰਦਾ, ਉਡਾਣ ਉਤਸ਼ਾਹ ਨਾਲ ਹੁੰਦੀ ਹੈ। ਇਹ ਮਸ਼ਹੂਰ ਲਾਈਨ ਹੈਦਰਾਬਾਦ ਦੇ ਰਹਿਣ ਵਾਲੇ ਗੱਟੀਪੱਲੀ ਸ਼ਿਵਪਾਲ ਨਾਲ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ। ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਉਹ ਭਾਰਤ ਵਿਚ ਡਰਾਈਵਿੰਗ ਲਾਇਸੈਂਸ ਲੈਣ ਵਾਲਾ ਪਹਿਲਾ ਬੌਣਾ ਬਣ ਗਿਆ। ਇੰਨਾ ਹੀ ਨਹੀਂ ਉਨ੍ਹਾਂ ਦਾ ਨਾਂ ਲਿਮਕਾ ਬੁੱਕ ਆਫ ਰਿਕਾਰਡਜ਼ 'ਚ ਵੀ ਦਰਜ ਹੋ ਚੁੱਕਾ ਹੈ। ਉਸ ਦੇ ਕੱਦ ਦੇ ਲੋਕ ਡਰਾਈਵਿੰਗ ਸਿੱਖਣ ਲਈ ਉਸ ਕੋਲ ਆ ਰਹੇ ਹਨ। ਇਸ ਕਾਰਨ ਉਸ ਨੇ ਡਰਾਈਵਿੰਗ ਸਕੂਲ ਖੋਲ੍ਹਣ ਦੀ ਤਿਆਰੀ ਵੀ ਕਰ ਲਈ ਹੈ। ਉਸ ਦੀ ਉਮਰ 42 ਸਾਲ ਹੈ ਅਤੇ ਉਸ ਦਾ ਕੱਦ ਕਰੀਬ 3 ਫੁੱਟ ਹੈ। ਉਸਨੇ 2004 'ਚ ਆਪਣੀ ਡਿਗਰੀ ਪੂਰੀ ਕੀਤੀ ਅਤੇ ਆਪਣੇ ਜ਼ਿਲ੍ਹੇ 'ਚ ਇਕ ਦਿਵਿਆਂਗ ਵਜੋਂ ਡਿਗਰੀ ਪੂਰੀ ਕਰਨ ਵਾਲਾ ਪਹਿਲਾ ਵਿਅਕਤੀ ਸੀ।




ਗੱਟੀਪੱਲੀ ਸ਼ਿਵਪਾਲ ਨੂੰ ਡਰਾਈਵਿੰਗ ਲਾਈਸੈਂਸ ਲੈਣ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਲੋਕ ਉਸ ਦੇ ਕੱਦ ਦਾ ਮਜ਼ਾਕ ਉਡਾਉਂਦੇ ਸਨ ਪਰ ਹੁਣ ਉਸ ਨੇ ਉਨ੍ਹਾਂ ਲੋਕਾਂ ਦਾ ਮੂੰਹ ਬੰਦ ਕਰ ਦਿੱਤਾ ਹੈ। ਇਸ ਬਾਰੇ ਸ਼ਿਵਪਾਲ ਦਾ ਕਹਿਣਾ ਹੈ, 'ਮੇਰੇ ਕੱਦ ਕਾਰਨ ਲੋਕ ਮੈਨੂੰ ਛੇੜਦੇ ਸਨ ਅਤੇ ਅੱਜ ਮੈਂ ਲਿਮਕਾ ਬੁੱਕ ਆਫ ਰਿਕਾਰਡਸ ਅਤੇ ਹੋਰ ਕਈ ਰਿਕਾਰਡ ਬੁੱਕ 'ਚ ਆਪਣਾ ਨਾਂ ਦਰਜ ਕਰਵਾ ਲਿਆ ਹੈ। ਬਹੁਤ ਸਾਰੇ ਨੌਜਵਾਨ ਡਰਾਈਵਿੰਗ ਦੀ ਸਿਖਲਾਈ ਲਈ ਮੇਰੇ ਕੋਲ ਆ ਰਹੇ ਹਨ ਅਤੇ ਮੈਂ ਅਗਲੇ ਸਾਲ ਸਰੀਰਕ ਤੌਰ 'ਤੇ ਅਪਾਹਜ ਲੋਕਾਂ ਲਈ ਡਰਾਈਵਿੰਗ ਸਕੂਲ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।


 


ਗੱਟੀਪੱਲੀ ਸ਼ਿਵਪਾਲ ਦੀ ਡਰਾਈਵਿੰਗ ਵਿੱਚ ਦਿਲਚਸਪੀ ਉਦੋਂ ਵੱਧ ਗਈ ਜਦੋਂ ਉਸ ਨੂੰ ਅਮਰੀਕਾ ਵਿੱਚ ਇੱਕ ਬੌਣੇ ਵਿਅਕਤੀ ਦੀ ਕਾਰ ਚਲਾਉਣ ਦਾ ਵੀਡੀਓ ਮਿਲਿਆ। ਇਸ ਤੋਂ ਬਾਅਦ ਉਹ ਮਕੈਨਿਕ ਨੂੰ ਸਮਝਣ ਲਈ ਅਮਰੀਕਾ ਗਿਆ। ਜਦੋਂ ਉਸਨੂੰ ਅਹਿਸਾਸ ਹੋਇਆ ਕਿ ਕਾਰ ਚਲਾਉਣਾ ਉਸਦੇ ਲਈ ਅਸੰਭਵ ਨਹੀਂ ਹੈ, ਤਾਂ ਉਸਦੀ ਮੁਲਾਕਾਤ ਹੈਦਰਾਬਾਦ ਵਿਚ ਇਕ ਵਿਅਕਤੀ ਨਾਲ ਹੋਈ ਜੋ ਕਾਰਾਂ ਨੂੰ ਕਸਟਮਾਈਜ਼ ਕਰਦਾ ਹੈ।


ਇਸ ਤੋਂ ਬਾਅਦ ਉਸ ਨੇ ਆਪਣੀ ਕਾਰ ਕਸਟਮਾਈਜ਼ ਕਰਵਾਈ। ਇਸ ਤੋਂ ਬਾਅਦ ਵੀ, ਉਸ ਲਈ ਡਰਾਈਵਿੰਗ ਸਿੱਖਣਾ ਮੁਸ਼ਕਲ ਸੀ ਕਿਉਂਕਿ ਸ਼ਹਿਰ ਦੇ 120 ਤੋਂ ਵੱਧ ਡਰਾਈਵਿੰਗ ਸਕੂਲਾਂ ਨੇ ਕਈ ਕਾਰਨਾਂ ਦਾ ਹਵਾਲਾ ਦੇ ਕੇ ਉਸਨੂੰ ਸਿਖਾਉਣ ਤੋਂ ਇਨਕਾਰ ਕਰ ਦਿੱਤਾ ਸੀ। ਬਾਅਦ ਵਿੱਚ ਉਸਨੇ ਆਪਣੇ ਦੋਸਤ ਇਸਮਾਇਲ ਦੀ ਮਦਦ ਨਾਲ ਇਹ ਕਾਰਨਾਮਾ ਕੀਤਾ। ਹੁਣ ਉਹ ਆਪਣੀ ਪਤਨੀ ਨੂੰ ਗੱਡੀ ਚਲਾਉਣਾ ਸਿਖਾ ਰਿਹਾ ਹੈ।


ਇਹ ਵੀ ਪੜ੍ਹੋ: Punjab Congress ਚੀਫ਼ Navjot Singh Sidhu ਬੋਲੇ- India-Pakistan ‘ਚ ਸ਼ੁਰੂ ਹੋਵੇ ਵਪਾਰ, ਵਧੇਗੀ ਪੰਜਾਬ ਦੀ ਇਕੌਨਮੀ


 


 


 


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/


 


 


 


https://apps.apple.com/in/app/811114904