S Jaishankar Remark Over Indira And Rajiv Gandhi: ਕੇਂਦਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ (S Jaishankar) ਨੇ ਆਪਣੀ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਉਨ੍ਹਾਂ ਦੇ ਪਿਤਾ ਡਾਕਟਰ ਕੇ (K Subrahmanyam) ਸੁਬਰਾਮਨੀਅਮ ਨੂੰ ਇੰਦਰਾ ਗਾਂਧੀ ਨੇ ਕੇਂਦਰੀ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਾਜੀਵ ਗਾਂਧੀ (Rajiv Gandhi) ਨੇ ਵੀ ਉਨ੍ਹਾਂ ਦੇ ਪਿਤਾ ਦੀ ਜਗ੍ਹਾ ਇੱਕ ਜੂਨੀਅਰ ਆਦਮੀ ਨੂੰ ਵੀ ਨਿਯੁਕਤ ਕੀਤਾ ਸੀ।


ਮੰਗਲਵਾਰ (21 ਫਰਵਰੀ) ਨੂੰ ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ, ਜੈਸ਼ੰਕਰ ਨੇ ਕਿਹਾ ਕਿ ਉਹ ਨੌਕਰਸ਼ਾਹਾਂ ਦੇ ਪਰਿਵਾਰ ਵਿੱਚੋਂ ਹਨ ਅਤੇ ਅਚਾਨਕ 2019 ਵਿੱਚ ਉਨ੍ਹਾਂ ਨੂੰ ਕੇਂਦਰੀ ਮੰਤਰੀ ਬਣਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ 1980 ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸੱਤਾ ਵਿੱਚ ਆਉਣ ਤੋਂ ਤੁਰੰਤ ਬਾਅਦ ਉਨ੍ਹਾਂ ਦੇ (ਜੈਸ਼ੰਕਰ ਦੇ) ਪਿਤਾ ਡਾਕਟਰ ਕੇ ਸੁਬਰਾਮਨੀਅਮ ਨੂੰ ਰੱਖਿਆ ਉਤਪਾਦਨ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਜੈਸ਼ੰਕਰ ਨੇ ਕਿਹਾ ਕਿ ਰਾਜੀਵ ਗਾਂਧੀ ਦੇ ਕਾਰਜਕਾਲ ਦੌਰਾਨ ਵੀ ਉਨ੍ਹਾਂ ਦੇ ਪਿਤਾ ਨੂੰ ਹਟਾ ਕੇ ਇਕ ਜੂਨੀਅਰ ਵਿਅਕਤੀ ਨੂੰ ਕੈਬਨਿਟ ਸਕੱਤਰ ਬਣਾਇਆ ਗਿਆ ਸੀ।


ਇਹ ਵੀ ਪੜ੍ਹੋ: Deoband: ਦਾਰੁਲ ਉਲੂਮ ਦੇਵਬੰਦ ਦਾ ਫ਼ਰਮਾਨ- 'ਜੋ ਵੀ ਦਾੜ੍ਹੀ ਕਟਵਾਏਗਾ, ਉਸ ਨੂੰ ਬਾਹਰ ਕੱਢ ਦਿੱਤਾ ਜਾਵੇਗਾ'


ਜੈਸ਼ੰਕਰ ਦੇ ਪਿਤਾ ਭਾਰਤ ਦੇ ਮੁੱਖ ਰਾਸ਼ਟਰੀ ਸੁਰੱਖਿਆ ਰਣਨੀਤੀਕਾਰਾਂ ਵਿੱਚੋਂ ਇੱਕ ਸਨ


ਜੈਸ਼ੰਕਰ ਜਨਵਰੀ 2015 ਤੋਂ ਜਨਵਰੀ 2018 ਤੱਕ ਵਿਦੇਸ਼ ਸਕੱਤਰ ਦੇ ਅਹੁਦੇ 'ਤੇ ਸਨ। ਇਸ ਤੋਂ ਪਹਿਲਾਂ ਉਹ ਚੀਨ ਅਤੇ ਅਮਰੀਕਾ ਵਰਗੇ ਦੇਸ਼ਾਂ ਸਮੇਤ ਪ੍ਰਮੁੱਖ ਰਾਜਦੂਤ ਅਹੁਦਿਆਂ 'ਤੇ ਕੰਮ ਕਰ ਚੁੱਕੇ ਹਨ। ਉਨ੍ਹਾਂ ਦੇ ਪਿਤਾ ਡਾਕਟਰ ਕੇ ਸੁਬਰਾਮਨੀਅਮ ਦਾ 2011 ਵਿੱਚ ਦਿਹਾਂਤ ਹੋ ਗਿਆ ਸੀ। ਕੇ ਸੁਬਰਾਮਣੀਅਮ ਦਾ ਨਾਂ ਭਾਰਤ ਦੇ ਪ੍ਰਮੁੱਖ ਰਾਸ਼ਟਰੀ ਸੁਰੱਖਿਆ ਰਣਨੀਤੀਕਾਰਾਂ ਵਿੱਚੋਂ ਇੱਕ ਵਜੋਂ ਲਿਆ ਜਾਂਦਾ ਹੈ।


ਜੈਸ਼ੰਕਰ ਨੇ ਦੱਸੀ ਪੂਰੀ ਗੱਲ


ਜੈਸ਼ੰਕਰ ਨੇ ਕਿਹਾ, ''ਮੈਂ ਸਭ ਤੋਂ ਚੰਗਾ ਵਿਦੇਸ਼ ਸੇਵਾ ਦਾ ਅਧਿਕਾਰੀ ਬਣਨਾ ਚਾਹੁੰਦਾ ਸੀ। ਮੇਰੀ ਨਜ਼ਰ ਵਿਚ ਸਭ ਤੋਂ ਵਧੀਆ ਦੀ ਪਰਿਭਾਸ਼ਾ ਵਿਦੇਸ਼ ਸਕੱਤਰ ਵਜੋਂ ਸੀ। ਮੇਰੇ ਘਰ ਵਿੱਚ ਇਹ ਹੀ ਮੰਨਣਾ ਸੀ ਸੀ, ਮੈਂ ਇਸ ਨੂੰ ਦਬਾਅ ਨਹੀਂ ਕਹਾਂਗਾ ਪਰ ਅਸੀਂ ਸਾਰੇ ਇਸ ਤੱਥ ਤੋਂ ਵਾਕਿਫ਼ ਸੀ ਕਿ ਮੇਰੇ ਪਿਤਾ ਜੀ, ਜੋ ਕਿ ਇੱਕ ਨੌਕਰਸ਼ਾਹ ਸਨ, ਸਕੱਤਰ ਬਣ ਗਏ ਸਨ ਪਰ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਉਸ ਸਮੇਂ, 1979 ਵਿੱਚ, ਉਹ ਜਨਤਾ ਸਰਕਾਰ ਵਿੱਚ ਸ਼ਾਇਦ ਸਭ ਤੋਂ ਘੱਟ ਉਮਰ ਦੇ ਸਕੱਤਰ ਬਣੇ ਸਨ। 1980 ਵਿੱਚ, ਉਹ ਰੱਖਿਆ ਉਤਪਾਦਨ ਸਕੱਤਰ ਸਨ।  ਜਦੋਂ 1980 ਵਿੱਚ ਇੰਦਰਾ ਗਾਂਧੀ ਦੁਬਾਰਾ ਚੁਣੀ ਗਈ ਸੀ, ਤਾਂ ਉਦੋਂ ਉਹ ਪਹਿਲੇ ਸਕੱਤਰ ਸਨ, ਜਿਨ੍ਹਾਂ ਨੂੰ ਇੰਦਰਾ ਗਾਂਧੀ ਨੇ ਹਟਾ ਦਿੱਤਾ ਸੀ। ਉਹ ਸਭ ਤੋਂ ਸਿੱਖਿਅਕ ਵਿਅਕਤੀ ਸਨ, ਰੱਖਿਆ ਵਿਭਾਗ ਵਿਚ ਹਰ ਕੋਈ ਇਹ ਦੱਸ ਦੇਵੇਗਾ। ”ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਬਹੁਤ ਇਮਾਨਦਾਰ ਵਿਅਕਤੀ ਸਨ। ਉਨ੍ਹਾਂ ਨੇ ਕਿਹਾ, "ਸ਼ਾਇਦ ਇਸੇ ਕਰਕੇ ਸਮੱਸਿਆ ਹੋਈ,  ਮੈਨੂੰ ਨਹੀਂ ਪਤਾ।"


'ਇਹ ਕੁਝ ਇਦਾਂ ਦਾ ਸੀ ਜੋ ਉਨ੍ਹਾਂ ਨੇ ਮਹਿਸੂਸ ਕੀਤਾ'


ਜੈਸ਼ੰਕਰ ਨੇ ਕਿਹਾ, “ਇਹ ਸੱਚ ਕਿ ਇੱਕ ਵਿਅਕਤੀ ਦੇ ਰੂਪ ਵਿੱਚ ਉਨ੍ਹਾਂ ਨੇ ਨੌਕਰਸ਼ਾਹ ਦੇ ਰੂਪ ਵਿੱਚ ਆਪਣਾ ਕਰੀਅਰ ਦੇਖਿਆ ਸੀ, ਜੋ ਅਸਲ ਵਿੱਚ ਵਿਘਨ ਪਿਆ ਅਤੇ ਇਸ ਤੋਂ ਬਾਅਦ, ਉਹ ਦੁਬਾਰਾ ਕਦੇ ਸਕੱਤਰ ਨਹੀਂ ਬਣੇ। ਉਨ੍ਹਾਂ ਨੂੰ ਰਾਜੀਵ ਗਾਂਧੀ ਦੇ ਦੌਰ ਵਿੱਚ ਇੱਕ ਜੂਨੀਅਰ ਵਿਅਕਤੀ ਲਈ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਹ ਕੁਝ ਇਦਾਂ ਦਾ ਸੀ ਜੋ ਉਨ੍ਹਾਂ ਨੇ ਮਹਿਸੂਸ ਕੀਤਾ। ਅਸੀਂ ਸ਼ਾਇਦ ਹੀ ਕਦੇ ਇਸ ਬਾਰੇ ਗੱਲ ਕੀਤੀ ਹੋਵੇ। ਇਸ ਲਈ ਜਦੋਂ ਮੇਰਾ ਵੱਡਾ ਭਰਾ ਸਕੱਤਰ ਬਣਿਆ ਤਾਂ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋਇਆ।'''''''' ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਉਹ ਸਰਕਾਰ ਦਾ ਸਕੱਤਰ ਬਣੇ ਸਨ।


ਇਹ ਵੀ ਪੜ੍ਹੋ: ਮੁੰਬਈ 'ਚ ਯੂਪੀ ਟੂਰਿਜ਼ਮ ਦੇ ਡਿਪਟੀ ਡਾਇਰੈਕਟਰ ਨੇ 12ਵੀਂ ਮੰਜ਼ਿਲ ਤੋਂ ਮਾਰੀ ਛਾਲ, ਕੀਤੀ ਖੁਦਕੁਸ਼ੀ