ਚੰਡੀਗੜ੍ਹ: ਆਸਟਰੇਲੀਆ ਵਿੱਚ ਪੜ੍ਹਣ ਦੀ ਇੱਛਾ ਰੱਖਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਰਾਹਤ ਦੀ ਖ਼ਬਰ ਹੈ। ਭਾਰਤੀ ਵਿਦਿਆਰਥੀਆਂ ਲਈ ਹੁਣ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਆਸਟਰੇਲੀਆ ਜਾਣਾ ਹੋਰ ਸੌਖਾ ਹੋ ਜਾਵੇਗਾ।
ਨਾਗਰਿਕ ਤੇ ਐਕਸਪਰਟ ਐਜੂਕੇਸ਼ਨ ਐਂਡ ਵੀਜ਼ਾ ਸਰਵਿਸ (ਸੀਈਈਵੀਐਸ) ਦੇ ਸੀਈਓ ਸੰਜੀਵ ਸ਼ਰਮਾ ਨੇ ਇਹ ਖੁਲਾਸਾ ਭਾਰਤ ਵਿੱਚ ਆਪਣਾ ਤੀਜਾ ਦਫ਼ਤਰ ਚੰਡੀਗੜ੍ਹ ਵਿੱਚ ਖੋਲ੍ਹਣ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਆਸਟਰੇਲੀਆ ਵੱਲੋਂ ਹਰ ਮੁਲਕ ਨੂੰ ਜੋਖ਼ਮ ਫੈਕਟਰ ਦੇ ਅਧਾਰ ’ਤੇ 1, 2 ਤੇ 3 ਨੰਬਰਾਂ ਵਿੱਚ ਵੰਡਿਆ ਗਿਆ ਹੈ। ਭਾਰਤ ਨੂੰ ਜੋਖ਼ਮ ਫੈਕਟਰ 2 ਵਿੱਚ ਰੱਖੇ ਜਾਣਾ ਆਸਟਰੇਲੀਆ ਵਿੱਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਚੰਗਾ ਸੁਨੇਹਾ ਹੈ।