Jharkhand Cash Seized: ਈਡੀ ਨੇ ਮੰਗਲਵਾਰ (7 ਮਈ, 2024) ਨੂੰ ਝਾਰਖੰਡ ਦੇ ਮੰਤਰੀ ਆਲਮਗੀਰ ਆਲਮ ਦੇ ਨਿੱਜੀ ਸਕੱਤਰ ਸੰਜੀਵ ਲਾਲ ਅਤੇ ਉਨ੍ਹਾਂ ਦੇ ਘਰੇਲੂ ਨੌਕਰ ਜਹਾਂਗੀਰ ਨੂੰ ਗ੍ਰਿਫਤਾਰ ਕੀਤਾ। ਕੇਂਦਰੀ ਜਾਂਚ ਏਜੰਸੀ ਨੇ ਸੋਮਵਾਰ (6 ਮਈ, 2024) ਨੂੰ ਜਹਾਂਗੀਰ ਦੇ ਕਈ ਟਿਕਾਣਿਆਂ ਦੀ ਤਲਾਸ਼ੀ ਦੌਰਾਨ 35 ਕਰੋੜ ਰੁਪਏ ਤੋਂ ਵੱਧ ਦੀ ਬੇਹਿਸਾਬੀ ਨਕਦੀ ਅਤੇ ਕਈ ਦਸਤਾਵੇਜ਼ ਬਰਾਮਦ ਕੀਤੇ ਸਨ।
ਸੋਮਵਾਰ ਨੂੰ ਈਡੀ ਵਲੋਂ ਕੀਤੀ ਛਾਪੇਮਾਰੀ ਦੀ ਕਈ ਵੀਡੀਓ ਅਤੇ ਫੋਟੋਆਂ ਸਾਹਮਣੇ ਆਈਆਂ ਸਨ। ਇਸ ਵਿੱਚ ਕੇਂਦਰੀ ਜਾਂਚ ਏਜੰਸੀ ਦੇ ਅਧਿਕਾਰੀ ਬੈਗ ਵਿੱਚੋਂ ਨੋਟਾਂ ਦੀ ਗੱਡੀਆਂ ਖਾਲੀ ਕਰਦੇ ਨਜ਼ਰ ਆ ਰਹੇ ਸਨ। ਇਸ ਤੋਂ ਬਾਅਦ ਨਕਦੀ ਗਿਣਨ ਲਈ ਨੋਟ ਗਿਣਨ ਵਾਲੀ ਮਸ਼ੀਨ ਲਗਾਈ ਗਈ। ਬਰਾਮਦ ਕੀਤੀ ਗਈ ਜ਼ਿਆਦਾਤਰ ਨਕਦੀ 500 ਰੁਪਏ ਦੇ ਨੋਟਾਂ ਦੀ ਸੀ।
ਇਹ ਵੀ ਪੜ੍ਹੋ: Crime News: ਵਿਦੇਸ਼ੀ ਧਰਤੀ 'ਤੇ ਨੌਜਵਾਨ ਦਾ ਬੇਰਹਿਮੀ ਨਾਲ ਚਾਕੂ ਮਾਰ-ਮਾਰ ਕੇ ਕੀਤਾ ਕਤਲ, ਕਿਰਾਏ ਨੂੰ ਲੈਕੇ ਹੋਇਆ ਸੀ ਵਿਵਾਦ
ਇਸ ਤੋਂ ਇਲਾਵਾ, ਕੇਂਦਰੀ ਜਾਂਚ ਏਜੰਸੀ ਨੇ ਮਈ 2023 ਵਿੱਚ ਝਾਰਖੰਡ ਦੇ ਮੁੱਖ ਸਕੱਤਰ ਨੂੰ ਈਡੀ ਦੁਆਰਾ ਲਿਖਿਆ ਇੱਕ ਅਧਿਕਾਰਤ ਪੱਤਰ ਵੀ ਜ਼ਬਤ ਕੀਤਾ, ਜਿਸ ਵਿੱਚ ਠੇਕੇਦਾਰਾਂ ਤੋਂ ਕਥਿਤ ਰਿਸ਼ਵਤ ਦੇ ਖੁਲਾਸੇ ਦੀ ਸੁਤੰਤਰ ਜਾਂਚ ਅਤੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਇਸ ਪੂਰੇ ਮਾਮਲੇ ਬਾਰੇ ਆਲਮਗੀਰ ਆਲਮ ਨੇ ਕਿਹਾ ਕਿ ਮੈਨੂੰ ਅਜੇ ਤੱਕ ਇਸ ਸਬੰਧੀ ਕੋਈ ਅਧਿਕਾਰਤ ਸੂਚਨਾ ਨਹੀਂ ਮਿਲੀ ਹੈ।
ਈਡੀ ਨੇ ਲਾਇਆ ਆਹ ਦੋਸ਼
ਕੇਂਦਰੀ ਜਾਂਚ ਏਜੰਸੀ ਨੇ ਪਿਛਲੇ ਸਾਲ ਇੱਕ ਬਿਆਨ ਜਾਰੀ ਕਰਕੇ ਕਿਹਾ ਸੀ, "ਰਾਂਚੀ ਵਿੱਚ ਪੇਂਡੂ ਕਾਰਜ ਵਿਭਾਗ ਵਿੱਚ ਮੁੱਖ ਇੰਜੀਨੀਅਰ ਵਜੋਂ ਤਾਇਨਾਤ ਵਰਿੰਦਰ ਕੁਮਾਰ ਰਾਮ ਨੇ ਉਨ੍ਹਾਂ ਨੂੰ ਟੈਂਡਰ ਅਲਾਟ ਕਰਨ ਦੇ ਬਦਲੇ ਵਿੱਚ ਠੇਕੇਦਾਰਾਂ ਤੋਂ ਰਿਸ਼ਵਤ ਦੇ ਨਾਮ 'ਤੇ ਗੈਰ-ਕਾਨੂੰਨੀ ਕਮਾਈ ਕੀਤੀ ਸੀ।"
ਈਡੀ ਨੇ ਇਲਜ਼ਾਮ ਲਗਾਇਆ ਸੀ, "ਅਪਰਾਧ ਤੋਂ ਹੋਈ ਕਮਾਈ ਦਾ ਇਸਤੇਮਾਲ ਵੀਰੇਂਦਰ ਕੁਮਾਰ ਰਾਮ ਅਤੇ ਉਸਦੇ ਪਰਿਵਾਰ ਦੇ ਮੈਂਬਰਾਂ ਨੇ ਆਲੀਸ਼ਾਨ ਲਾਈਉਸਟਾਈਲ ਜਿਉਣ ਲਈ ਕੀਤਾ ਹੈ। ਦਰਅਸਲ, ਵਰਿੰਦਰ ਖਿਲਾਫ ਮਨੀ ਲਾਂਡਰਿੰਗ ਦਾ ਮਾਮਲਾ ਝਾਰਖੰਡ ਐਂਟੀ ਕਰੱਪਸ਼ਨ ਬਿਊਰੋ (ਏਸੀਬੀ) ਦੀ ਸ਼ਿਕਾਇਤ ਨਾਲ ਜੁੜਿਆ ਹੋਇਆ ਹੈ।
ਇਹ ਵੀ ਪੜ੍ਹੋ: ਉੱਚੀ ਜਾਤ ਦੇ ਲੋਕ ਪ੍ਰੀਖਿਆ ਦਿੰਦੇ ਹਨ ਤਾਂ ਦਲਿਤ ਫੇਲ੍ਹ ਹੋ ਜਾਂਦੇ ਹਨ, ਰਾਹੁਲ ਗਾਂਧੀ ਦੇ ਇਸ ਬਿਆਨ 'ਤੇ ਮਚਿਆ ਬਵਾਲ, ਜਾਣੋ ਪੂਰਾ ਮਾਮਲਾ