ED actions on Vivo: ਭਾਰਤ 'ਚ ਮਨੀ ਲਾਂਡਰਿੰਗ 'ਚ ਈਡੀ ਦੀ ਕਾਰਵਾਈ ਜਾਰੀ ਹੈ। ED ਨੇ Vivo Mobiles India ਦੇ 4 ਐਗਜ਼ੀਕਿਊਟਿਵਸ ਨੂੰ ਗ੍ਰਿਫਤਾਰ ਕੀਤਾ ਹੈ। ਇਸ ਵਿੱਚ ਇੱਕ ਚੀਨੀ ਨਾਗਰਿਕ ਵੀ ਸ਼ਾਮਲ ਹੈ। ਮਨੀ ਲਾਂਡਰਿੰਗ ਮਾਮਲੇ ਨੂੰ ਲੈ ਕੇ ਈਡੀ ਨੇ ਹੁਣ ਤੱਕ ਇਕ ਸਾਲ 'ਚ 48 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ।


ਇਸ ਛਾਪੇਮਾਰੀ 'ਚ ਈਡੀ ਨੇ ਵੀਵੋ ਮੋਬਾਈਲ ਇੰਡੀਆ ਨਾਲ ਜੁੜੀਆਂ ਕੰਪਨੀਆਂ 'ਤੇ ਆਪਣਾ ਸ਼ਿਕੰਜਾ ਕੱਸ ਦਿੱਤਾ ਹੈ। Vivo Mobiles India, ਗ੍ਰੈਂਡ ਪ੍ਰਾਸਪੈਕਟ ਇੰਟਰਨੈਸ਼ਨਲ ਕਮਿਊਨੀਕੇਸ਼ਨ (GPICPL) ਸਮੇਤ 23 ਐਸੋਸੀਏਟ ਕੰਪਨੀਆਂ ਦੇ ਅਹਾਤੇ 'ਚ ਛਾਪੇਮਾਰੀ ਕੀਤੀ ਗਈ। ਈਡੀ ਨੇ 3 ਫਰਵਰੀ 2022 ਤੋਂ ਆਪਣੀ ਕਾਰਵਾਈ ਸ਼ੁਰੂ ਕੀਤੀ ਸੀ ਅਤੇ ਪੀਐਮਐਲਏ ਦੇ ਅਧਾਰ 'ਤੇ ਪਹਿਲੀ ਐਫਆਈਆਰ ਉਸੇ ਦਿਨ ਦਰਜ ਕੀਤੀ ਗਈ ਸੀ। ਦਿੱਲੀ ਪੁਲਿਸ ਦੀ ਐਫਆਈਆਰ ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਦੀ ਸ਼ਿਕਾਇਤ ਦੇ ਅਧਾਰ 'ਤੇ (GPICPL)  ਦੇ ਵਿਰੁੱਧ ਦਰਜ ਕੀਤੀ ਗਈ ਸੀ। ਐਫਆਈਆਰ ਵਿੱਚ, (GPICPL) ਉੱਤੇ ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਦਾ ਦੋਸ਼ ਲਗਾਇਆ ਗਿਆ ਸੀ।


ਈਡੀ ਦਾ ਦਾਅਵਾ ਹੈ ਕਿ ਵੀਵੋ ਨੇ ਟੈਕਸ ਬਚਾਉਣ ਲਈ ਭਾਰਤ ਵਿੱਚ ਕਈ ਕੰਪਨੀਆਂ ਨੂੰ ਸ਼ਾਮਲ ਕੀਤਾ ਸੀ। ਈਡੀ ਦਾ ਦਾਅਵਾ ਹੈ ਕਿ ਵੀਵੋ ਮੋਬਾਈਲਜ਼ ਇੰਡੀਆ ਨੇ ਵਿਕਰੀ ਦੀ ਅੱਧੀ ਕਮਾਈ ਟ੍ਰਾਂਸਫਰ ਕਰ ਦਿੱਤੀ ਹੈ। ਈਡੀ ਨੇ ਦਾਅਵਾ ਕੀਤਾ ਹੈ ਕਿ ਵੀਵੋ ਮੋਬਾਈਲਜ਼ ਇੰਡੀਆ ਨੇ ਟੈਕਸ ਬਚਾਉਣ ਲਈ ਭਾਰਤ ਤੋਂ ਵਿਕਰੀ ਤੋਂ ਪ੍ਰਾਪਤ 1,25,185 ਕਰੋੜ ਰੁਪਏ ਦੀ ਰਕਮ ਗੈਰ-ਕਾਨੂੰਨੀ ਢੰਗ ਨਾਲ ਟਰਾਂਸਫਰ ਕੀਤੀ ਹੈ।


ਇਹ ਵੀ ਪੜ੍ਹੋ: Raghav chadha on ED: 'ਆਪ' ਸੰਸਦ ਰਾਘਵ ਚੱਢਾ ਨੇ ਭਾਜਪਾ 'ਤੇ ਸਾਧਿਆ ਨਿਸ਼ਾਨਾ, ਕਿਹਾ - '...ਫਿਰ ਈਡੀ ਨਾਮ ਦਾ ਮਹਿਮਾਨ ਆਵੇਗਾ'…’


ਕਿਸ-ਕਿਸ ਦੀ ਹੋਈ ਗ੍ਰਿਫਤਾਰੀ


ਈਡੀ ਵਲੋਂ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਵੀਵੋ ਮੋਬਾਈਲਜ਼ ਦੇ ਅਧਿਕਾਰੀਆਂ ਵਿੱਚ ਚੀਨੀ ਨਾਗਰਿਕ Guangwen Kyang @Andrew Kuang, ਲਾਵਾ ਇੰਟਰਨੈਸ਼ਨਲ ਦੇ ਐਮਡੀ ਹਰੀ ਓਮ ਰਾਏ, ਕੰਪਨੀ ਦੇ ਸੀਏ ਨਿਤਿਨ ਗਰਗ, ਰਾਜਨ ਮਲਿਕ ਸ਼ਾਮਲ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Sanjay Singh Remand: 13 ਅਕਤੂਬਰ ਤੱਕ ਵਧਿਆ ਸੰਜੇ ਸਿੰਘ ਦਾ ਈਡੀ ਰਿਮਾਂਡ