ਚੋਣ ਚੰਦੇ ਨੂੰ ਲੈ ਕੇ ਲਗਾਤਾਰ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਕੋਲਕਾਤਾ ਸਥਿਤ ਕੰਪਨੀ ਮਦਨਲਾਲ ਲਿਮਿਟੇਡ ਨੇ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੋ ਵਾਰ 182.5 ਕਰੋੜ ਰੁਪਏ ਦੇ ਚੋਣ ਬਾਂਡ ਖਰੀਦੇ ਹਨ।
ਜਦੋਂ ਕਿ ਉਸ ਸਮੇਂ ਮਦਨ ਲਾਲ ਲਿਮਿਟੇਡ ਕੰਪਨੀ ਦਾ ਕੁੱਲ ਮੁਨਾਫ਼ਾ ਸਿਰਫ਼ 1.81 ਕਰੋੜ ਰੁਪਏ ਰਿਹਾ ਅਤੇ ਦਾਨ 182.5 ਕਰੋੜ ਰੁਪਏ ਦਾ ਕਰ ਦਿੱਤਾ। ਇਸ ਤੋਂ ਬਾਅਦ 2020-21 ਵਿੱਚ ਵੀ ਕੰਪਨੀ ਦਾ ਮੁਨਾਫ਼ਾ 2.72 ਕਰੋੜ ਰੁਪਏ ਰਿਹਾ ਅਤੇ 2022-23 ਵਿੱਚ ਸਿਰਫ਼ 44 ਲੱਖ ਰੁਪਏ ਹੀ ਕੰਪਨੀ ਮੁਨਾਫ਼ਾ ਹੋਇਆ ਸੀ।
ਅਜਿਹੀਆਂ ਹੋਰ ਵੀ ਕਈ ਕੰਪਨੀਆਂ ਹਨ, ਜਿਨ੍ਹਾਂ ਨੇ ਆਪਣੇ ਸ਼ੁੱਧ ਮੁਨਾਫੇ ਤੋਂ ਕਈ ਗੁਣਾ ਵੱਧ ਚੋਣ ਬਾਂਡ ਖਰੀਦ ਕਰ ਲਏ। ਇੰਨਾ ਹੀ ਨਹੀਂ, ਸਭ ਤੋਂ ਜ਼ਿਆਦਾ ਚੰਦਾ ਦੇਣ ਵਾਲੀਆਂ 30 ਕੰਪਨੀਆਂ 'ਚੋਂ 14 ਅਜਿਹੀਆਂ ਸਨ, ਜਿਨ੍ਹਾਂ 'ਤੇ ਕੇਂਦਰੀ ਜਾਂ ਸੂਬਾਈ ਜਾਂਚ ਏਜੰਸੀਆਂ ਨੇ ਕਾਰਵਾਈ ਕੀਤੀ ਸੀ।
ਕੁੱਲ ਮਿਲਾ ਕੇ 30 ਕੰਪਨੀਆਂ ਹਨ ਜਿਨ੍ਹਾਂ ਨੇ ਛਾਪੇਮਾਰੀ ਤੋਂ ਤੁਰੰਤ ਬਾਅਦ ਭਾਰੀ ਚੋਣ ਦਾਨ ਦਿੱਤਾ। ਡੀਐਲਐਫ ਕਮਰਸ਼ੀਅਲ ਨੇ 30 ਕਰੋੜ ਰੁਪਏ ਦਾਨ ਕੀਤੇ ਹਨ। ਜ਼ਮੀਨ ਦੀ ਵੰਡ ਵਿੱਚ ਬੇਨਿਯਮੀਆਂ ਨੂੰ ਲੈ ਕੇ ਜਨਵਰੀ 2019 ਵਿੱਚ ਸੀਬੀਆਈ ਨੇ ਕੰਪਨੀ ਉੱਤੇ ਛਾਪਾ ਮਾਰਿਆ ਸੀ।
ਹੈਲਥਕੇਅਰ ਕੰਪਨੀਆਂ ਨੇ 534 ਕਰੋੜ ਦਿੱਤਾ ਚੋਣ ਚੰਦਾ
ਸਿਹਤ ਸੰਭਾਲ ਉਪਕਰਣ ਅਤੇ ਦਵਾਈਆਂ ਬਣਾਉਣ ਵਾਲੀਆਂ 14 ਕੰਪਨੀਆਂ ਨੇ 534 ਕਰੋੜ ਰੁਪਏ ਚੋਣ ਚੰਦਾ ਦਿੱਤਾ ਹੈ। ਇਹ ਰਕਮ 20-100 ਕਰੋੜ ਰੁਪਏ ਹੈ। ਇਨ੍ਹਾਂ ਵਿੱਚ ਡਾ: ਰੈੱਡੀਜ਼ ਲੈਬ, ਟੋਰੈਂਟ ਫਾਰਮਾ, ਨੈਟਕੋ ਫਾਰਮਾ, ਡਿਵੀਸ ਲੈਬ, ਅਰਬਿੰਦੋ ਫਾਰਮਾ, ਸਿਪਲਾ, ਸਨਫਾਰਮਾ ਲੈਬ, ਹੇਟਰੋ ਡਰੱਗਜ਼, ਜ਼ਾਈਡਸ ਹੈਲਥਕੇਅਰ, ਮੈਨਕਾਈਂਡ ਫਾਰਮਾ ਸ਼ਾਮਲ ਹਨ।
ਸ਼ਰਾਬ ਕੰਪਨੀਆਂ ਨੇ 34 ਕਰੋੜ ਰੁਪਏ ਦਿੱਤੇ
ਸ਼ਰਾਬ ਕੰਪਨੀਆਂ ਨੇ ਪੰਜ ਸਾਲਾਂ ਵਿੱਚ 34.54 ਕਰੋੜ ਰੁਪਏ ਦਾਨ ਕੀਤੇ। ਕੋਲਕਾਤਾ ਦੇ ਕੈਸਲ ਲਿਕਰ ਨੇ 7.5 ਕਰੋੜ ਰੁਪਏ, ਭੋਪਾਲ ਦੇ ਸੋਮ ਗਰੁੱਪ ਨੇ 3 ਕਰੋੜ ਰੁਪਏ, ਛੱਤੀਸਗੜ੍ਹ ਦੀ ਡਿਸਟਿਲਰੀਜ਼ ਨੇ 3 ਕਰੋੜ ਰੁਪਏ, ਮੱਧ ਪ੍ਰਦੇਸ਼ ਦੇ ਐੱਮ. ਐਵਰੈਸਟ ਬੇਵਰੇਜਸ ਨੇ 1.99 ਕਰੋੜ ਰੁਪਏ ਅਤੇ ਐਸੋ ਅਲਕੋਹਲ ਨੇ 2 ਕਰੋੜ ਰੁਪਏ ਦਿੱਤੇ।
ਅਭਿਜੀਤ ਮਿੱਤਰਾ ਨੇ 4.25 ਕਰੋੜ ਰੁਪਏ ਦੇ ਬਾਂਡ ਖਰੀਦੇ ਹਨ। ਕੋਲਕਾਤਾ 'ਚ ਉਨ੍ਹਾਂ ਦੇ ਨਾਂ 'ਤੇ ਸੀਰੋਕ ਇਨਫਰਾ ਪ੍ਰੋਜੈਕਟ ਨਾਂ ਦੀ ਕੰਪਨੀ ਰਜਿਸਟਰਡ ਹੈ। ਇਸ ਦੀ ਕੁੱਲ ਸ਼ੇਅਰ ਪੂੰਜੀ ਸਿਰਫ 6.40 ਲੱਖ ਰੁਪਏ ਹੈ। ਬੋਰਡ ਦੀ ਆਖਰੀ ਮੀਟਿੰਗ 2022 ਵਿੱਚ ਹੋਈ ਸੀ। ਦੋ ਸਾਲਾਂ ਤੋਂ ਕੋਈ ਅਪਡੇਟ ਨਹੀਂ ਹੈ।
ਐੱਸ. ਅਰਬਨ ਡਿਵੈਲਪਰ: ਹੈਦਰਾਬਾਦ ਸਥਿਤ ਕੰਪਨੀ ਨੇ ਮੇਹੁਲ ਚੋਕਸੀ ਦੀ ਕੰਪਨੀ ਏਪੀ ਜੇਮਸ ਐਂਡ ਜਿਊਲਰੀ ਨੂੰ 2022 ਵਿੱਚ ਖਰੀਦਿਆ ਸੀ। ਅਨਿਲ ਸ਼ੈਟੀ ਦੀ ਕੰਪਨੀ ਨੇ 17 ਨਵੰਬਰ 2023 ਨੂੰ 10 ਕਰੋੜ ਰੁਪਏ ਦਾਨ ਕੀਤੇ।