Air India Emergency landing: ਤਕਨੀਕੀ ਖਰਾਬੀ ਕਾਰਨ ਅਮਰੀਕਾ ਤੋਂ ਦਿੱਲੀ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਦੀ ਸਟਾਕਹੋਮ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਹੋਈ। ਲੈਂਡਿੰਗ ਦੇ ਸਮੇਂ ਫਲਾਈਟ 'ਚ 300 ਯਾਤਰੀ ਸਵਾਰ ਸਨ। ਸਾਰੇ ਸੁਰੱਖਿਅਤ ਦੱਸੇ ਜਾ ਰਹੇ ਹਨ। ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਹਾਦਸੇ ਤੋਂ ਬਚਣ ਲਈ ਫਾਇਰ ਬ੍ਰਿਗੇਡ ਦੀ ਟੀਮ ਪਹਿਲਾਂ ਹੀ ਏਅਰਪੋਰਟ 'ਤੇ ਤਾਇਨਾਤ ਸੀ।


ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਤੇਲ ਲੀਕ ਹੋਣ ਤੋਂ ਬਾਅਦ ਇੰਜਣ ਬੰਦ ਹੋ ਗਿਆ ਅਤੇ ਬਾਅਦ ਵਿੱਚ ਫਲਾਈਟ ਸਟਾਕਹੋਮ ਵਿੱਚ ਸੁਰੱਖਿਅਤ ਉਤਰ ਗਈ। ਅਧਿਕਾਰੀ ਨੇ ਦੱਸਿਆ ਕਿ ਜ਼ਮੀਨੀ ਨਿਰੀਖਣ ਦੌਰਾਨ ਦੂਜੇ ਇੰਜਣ ਦੇ ਡਰੇਨ ਮਾਸਟ ਵਿੱਚੋਂ ਤੇਲ ਨਿਕਲਦਾ ਦੇਖਿਆ ਗਿਆ। ਇਸ ਤੋਂ ਪਹਿਲਾਂ ਸੋਮਵਾਰ (20 ਫਰਵਰੀ) ਨੂੰ ਨਿਊਯਾਰਕ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਨੂੰ ਮੈਡੀਕਲ ਐਮਰਜੈਂਸੀ ਕਾਰਨ ਲੰਡਨ ਵੱਲ ਮੋੜ ਦਿੱਤਾ ਗਿਆ ਸੀ।






ਏਅਰ ਇੰਡੀਆ ਦੀ ਫਲਾਈਟ ਲੇਟ


ਇਸ ਦੇ ਨਾਲ ਹੀ ਦਿੱਲੀ ਹਵਾਈ ਅੱਡੇ 'ਤੇ ਮੰਗਲਵਾਰ (21 ਫਰਵਰੀ) ਨੂੰ ਦੇਰ ਰਾਤ ਮੁੰਬਈ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਦੇ ਯਾਤਰੀਆਂ ਅਤੇ ਏਅਰਲਾਈਨ ਸਟਾਫ ਵਿਚਾਲੇ ਚਾਰ ਘੰਟੇ ਤੋਂ ਜ਼ਿਆਦਾ ਦੇਰੀ ਨਾਲ ਉਡਾਣ ਭਰਨ 'ਤੇ ਤਿੱਖੀ ਬਹਿਸ ਹੋਈ। ਦਿੱਲੀ-ਮੁੰਬਈ ਫਲਾਈਟ ਵਿੱਚ ਸਵਾਰ ਇੱਕ ਯਾਤਰੀ ਨੇ ANI ਨੂੰ ਦੱਸਿਆ ਕਿ ਫਲਾਈਟ AI-805 ਦਾ ਸਮਾਂ ਰਾਤ 8 ਵਜੇ ਦਾ ਸੀ ਪਰ ਇਸ ਨੂੰ ਤਿੰਨ ਵਾਰ ਬਦਲਿਆ ਗਿਆ। ਫਲਾਈਟ ਨੇ ਕਰੀਬ 12.30 ਵਜੇ ਉਡਾਣ ਭਰੀ।


Government Job: ਸਰਕਾਰੀ ਅਧਿਆਪਕ ਦੇ ਅਹੁਦਿਆਂ 'ਤੇ ਚੱਲ ਰਹੀ ਹੈ ਲਈ ਭਰਤੀ ਜਾਰੀ, 1 ਲੱਖ ਤੋਂ ਵੱਧ ਮਿਲੇਗੀ ਮਹੀਨਾਵਾਰ ਤਨਖਾਹ 



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।