ਕਾਨਪੁਰ: ਭਾਰਤ ਵਿੱਚ ਕੁਝ ਵੀ ਹੋ ਸਕਦਾ ਹੈ। ਹੁਣ ਕਾਨਪੁਰ ਦੇ ਮੁੱਖ ਡਾਕਘਰ ਨੇ ਅੰਡਰਵਰਲਡ ਮਾਫੀਆ ਡੌਨ ਛੋਟਾ ਰਾਜਨ ਤੇ ਗੈਂਗਸਟਰ ਮੁੰਨਾ ਬਜਰੰਗੀ ਦੀਆਂ ਫੋਟੋਆਂ ਵਾਲੀਆਂ ਡਾਕ ਟਿਕਟ ਜਾਰੀ ਕਰ ਦਿੱਤੀਆਂ ਹਨ। ਮਾਮਲਾ ਸਾਹਮਣੇ ਆਉਂਦਿਆਂ ਹੀ ਅਫਸਰਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸ ਤੋਂ ਬਾਅਦ ਵਿਭਾਗ ਨੇ ਜ਼ਿੰਮੇਵਾਰ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ।
ਡਾਕ ਵਿਭਾਗ ਦੇ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਛੋਟੇ ਰਾਜਨ ਤੇ ਬਜਰੰਗੀ ਦੀਆਂ ਫੋਟੋਆਂ ਵਾਲੀਆਂ ਡਾਕਾਂ ਟਿਕਟ ਸ਼ਹਿਰ ਦੇ ਮੁੱਖ ਡਾਕਘਰ ਵਿਖੇ ਜਾਰੀ ਕੀਤੇ ਗਏ ਸਨ। ਰਾਜਨ ਤੇ ਬਜਰੰਗੀ ਦੀਆਂ 12-12 ਟਿਕਟਾਂ ਮਾਈ ਸਟੈਂਪ ਯੋਜਨਾ ਤਹਿਤ ਛਾਪੀਆਂ ਗਈਆਂ ਤੇ ਵਿਭਾਗ ਨੇ ਜਾਰੀ ਵੀ ਕਰ ਦਿੱਤੀਆਂ। ਪੋਸਟਮਾਸਟਰ ਨੇ ਇਸ ਬਾਰੇ ਗਲਤੀ ਮੰਨ ਲਈ ਹੈ।