ਨਵੀਂ ਦਿੱਲੀ: 1 ਫਰਵਰੀ ਨੂੰ ਕਿਸਾਨ ਸੰਸਦ ਵੱਲ ਕੂਚ ਕਰਨਗੇ।1 ਫਰਵਰੀ ਤੋਂ ਬਜਟ ਸੈਸ਼ਨ ਸ਼ੁਰੂ ਹੋਣ ਵਾਲਾ ਹੈ। ਇਸ ਦੌਰਾਨ ਵੀ ਕਿਸਾਨ ਆਪਣੇ ਪ੍ਰਦਰਸ਼ਨ ਜਾਰੀ ਰੱਖਣਗੇ। ਕਿਸਾਨਾਂ ਨੇ ਇਹ ਵੱਡਾ ਐਲਾਨ ਅੱਜ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਹੈ।

ਕਿਸਾਨ ਆਗੂਆਂ ਨੇ ਦਿੱਲੀ 'ਚ ਟਰੈਕਟਰ ਪਰੇਡ 'ਚ ਸ਼ਾਮਲ ਹੋਣ ਵਾਲਿਆਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਟਰੈਕਟਰ ਪਰੇਡ ਮਗਰੋਂ ਵਾਪਿਸ ਨਾ ਜਾਣ। ਦਿੱਲੀ ਵਿੱਚ ਹੀ ਰੁਕਣ ਅਤੇ ਅਗਲੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ।