King Cobra Eggs: ਕੰਨੂਰ ਦੇ ਇਕ ਪਿੰਡ ਦੇ ਖੇਤਾਂ ਵਿਚ ਕਿੰਗ ਕੋਬਰਾ ਸੱਪ ਦੇ ਅੰਡੇ ਮਿਲਣ ਕਾਰਨ ਦਹਿਸ਼ਤ ਦਾ ਮਾਹੌਲ ਹੈ। ਕਿਸਾਨਾਂ ਨੇ ਇਸ ਬਾਰੇ ਜੰਗਲਾਤ ਵਿਭਾਗ ਨੂੰ ਦੱਸਿਆ, ਜਿਸ ਤੋਂ ਬਾਅਦ ਟੀਮ ਮੌਕੇ ਉਤੇ ਪਹੁੰਚੀ।
ਦਰਅਸਲ, ਇਥੇ ਇਕ ਖੇਤ ਵਿਚੋਂ ਦਿਨ-ਰਾਤ ਆ ਰਹੀ ਅਜੀਬੋ-ਗਰੀਬ ਆਵਾਜ਼ ਸੁਣ ਕੇ ਲੋਕ ਹੈਰਾਨ ਸਨ, ਜਦੋਂ ਲੋਕ ਉਸ ਖੇਤ ਵਿਚ ਪਹੁੰਚੇ ਤਾਂ ਉੱਥੇ ਇਕ ਵਿਸ਼ਾਲ ਕਿੰਗ ਕੋਬਰਾ ਸੱਪ ਦੇਖ ਕੇ ਹੈਰਾਨ ਰਹਿ ਗਏ।
ਜੰਗਲਾਤ ਵਿਭਾਗ ਦੀ ਟੀਮ ਮੌਕੇ ਉਤੇ ਪਹੁੰਚੀ
ਲੋਕਾਂ ਨੇ ਜੰਗਲਾਤ ਵਿਭਾਗ ਨੂੰ ਕਿੰਗ ਕੋਬਰਾ ਨੂੰ ਫੜਨ ਲਈ ਆਖਿਆ। ਸੂਚਨਾ ਮਿਲਣ ਤੋਂ ਬਾਅਦ ਜਦੋਂ ਜੰਗਲਾਤ ਵਿਭਾਗ ਦੀ ਟੀਮ ਮੌਕੇ ਉਤੇ ਪਹੁੰਚੀ ਤਾਂ ਉਥੇ ਹਲਚਲ ਵੇਖ ਕੋਬਰਾ ਗਾਇਬ ਹੋ ਗਿਆ, ਪਰ ਜੰਗਲਾਤ ਵਿਭਾਗ ਨੇ ਉਸ ਥਾਂ 'ਤੇ ਜੋ ਵੇਖਿਆ, ਪਿੰਡ ਵਾਸੀ ਵੀ ਉਸ ਨੂੰ ਵੇਖ ਕੇ ਸਹਿਮ ਗਏ। ਉੱਥੇ ਕਿੰਗ ਕੋਬਰਾ ਦੇ ਅੰਡੇ ਮਿਲੇ ਹਨ।
ਕਿੰਗ ਕੋਬਰਾ ਦੇ ਅੰਡੇ ਮਿਲੇ
ਇਨ੍ਹਾਂ ਅੰਡਿਆਂ ਨੂੰ ਦੇਖ ਕੇ ਪਿੰਡ ਵਾਸੀ ਸਮਝ ਗਏ ਕਿ ਕਿੰਗ ਕੋਬਰਾ ਫਿਰ ਉਸ ਖੇਤ ਵਿੱਚ ਆ ਸਕਦਾ ਹੈ। ਇਸ ਲਈ ਉਨ੍ਹਾਂ ਨੇ ਮੰਗ ਕਰਨੀ ਸ਼ੁਰੂ ਕਰ ਦਿੱਤੀ ਕਿ ਉਹ ਆਂਡੇ ਉੱਥੋਂ ਹਟਾਏ ਜਾਣ। ਇਸ ਤੋਂ ਬਾਅਦ ਜੰਗਲਾਤ ਵਿਭਾਗ ਨੇ ਇਸ ਦਾ ਹੱਲ ਲੱਭ ਲਿਆ।
ਉਨ੍ਹਾਂ ਨੇ ਇਸ ਸਬੰਧੀ ਜੰਗਲੀ ਜੀਵ ਸੁਰੱਖਿਆ ਸੰਗਠਨ - ਮਾਲਾਬਾਰ ਜਾਗਰੂਕਤਾ ਅਤੇ ਜੰਗਲੀ ਜੀਵ ਬਚਾਓ ਕੇਂਦਰ (MARC) ਦੇ ਇੱਕ ਸਰਗਰਮ ਮੈਂਬਰ ਸ਼ਾਜੀ ਬੇਕਲਮ ਤੋਂ ਮਦਦ ਮੰਗੀ। ਇਸ ਤੋਂ ਬਾਅਦ ਸ਼ਾਜੀ ਬੇਕਲਮ ਨਾ ਸਿਰਫ ਇਨ੍ਹਾਂ ਜ਼ਹਿਰੀਲੇ ਸੱਪਾਂ ਦੇ ਆਂਡੇ ਆਪਣੇ ਘਰ ਰੱਖਣ ਲਈ ਹਾਮੀ ਭਰੀ, ਸਗੋਂ ਇਨ੍ਹਾਂ ਤੋਂ ਕੋਬਰਾ ਦੇ ਬੱਚੇ ਪੈਦਾ ਕਰਨ ਲਈ ਵੀ ਰਾਜ਼ੀ ਹੋ ਗਏ।
ਕੋਬਰਾ ਦੇ ਅੰਡਿਆਂ ਨੂੰ ਪੂਰੀ ਤਰ੍ਹਾਂ ਕੁਦਰਤੀ ਸਥਿਤੀਆਂ ਬਣਾਉਣ ਲਈ ਇੱਕ ਪੁਰਾਣੀ ਮੱਛੀ ਟੈਂਕ ਦੀ ਵਰਤੋਂ ਕੀਤੀ ਗਈ ਸੀ। ਸ਼ਾਜੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕੇਰਲ ਵਿੱਚ ਇੱਕ ਨਕਲੀ ਇਨਕਿਊਬੇਟਰ ਵਿੱਚ ਕਿੰਗ ਕੋਬਰਾ ਦੇ ਅੰਡੇ ਤੋਂ ਬੱਚੇ ਪੈਦਾ ਕੀਤੇ ਗਏ ਹਨ। ਸ਼ਾਜੀ ਪਿਛਲੇ 13 ਸਾਲਾਂ ਤੋਂ ਜੰਗਲੀ ਜੀਵ ਸੁਰੱਖਿਆ ਗਤੀਵਿਧੀਆਂ ਵਿੱਚ ਲੱਗੇ ਹੋਏ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।