ਨਵੀਂ ਦਿੱਲੀ: ਨਵੇਂ ਖੇਤੀ ਕਾਨੂੰਨਾਂ (Farm Laws) ਦੇ ਵਿਰੋਧ 'ਚ ਸਿੰਘੂ ਬਾਰਡਰ (Fire at Singhu Border) 'ਤੇ ਕਿਸਾਨਾਂ ਦੀਆਂ ਝੌਂਪੜੀਆਂ ਨੂੰ ਦੀਵਾਲੀ ਦੀ ਰਾਤ ਫਿਰ ਅੱਗ ਲੱਗ ਗਈ। ਅੱਗ ਕਿਸਾਨਾਂ ਦੀ ਟਰਾਲੀ 'ਚੋਂ ਨਿਕਲ ਕੇ ਤਿੰਨ ਝੁੱਗੀਆਂ ਤੱਕ ਫੈਲ ਗਈ। ਇਸ ਦੌਰਾਨ ਜ਼ੋਰਦਾਰ ਧਮਾਕਾ ਵੀ ਹੋਇਆ। ਅੱਗ ਲੱਗਣ ਤੋਂ ਬਾਅਦ ਚਾਰੇ ਪਾਸੇ ਹਫੜਾ-ਦਫੜੀ ਮਚ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਕਿਸਾਨ ਇਸ ਨੂੰ ਸਾਜ਼ਿਸ਼ ਦੱਸ ਰਹੇ ਹਨ।
ਸਿੰਘੂ ਬਾਰਡਰ 'ਤੇ ਦੀਵਾਲੀ ਦੀ ਰਾਤ ਜਦੋਂ ਕਿਸਾਨ ਅੰਦੋਲਨ 'ਚ ਮਾਰੇ ਗਏ ਕਿਸਾਨਾਂ ਦੇ ਨਾਵਾਂ 'ਤੇ ਦੋ ਦੀਵੇ ਜਗਾ ਕੇ ਸ਼ਰਧਾਂਜਲੀ ਦੇਣ 'ਚ ਲੱਗੇ ਹੋਏ ਸੀ ਤਾਂ ਟੀਡੀਆਈ ਕੁੰਡਲੀ ਦੇ ਸਾਹਮਣੇ ਕਿਸਾਨਾਂ ਦੀਆਂ ਝੁੱਗੀਆਂ 'ਚ ਅੱਗ ਲੱਗ ਗਈ। ਦੱਸਿਆ ਜਾਂਦਾ ਹੈ ਕਿ ਇਹ ਘਟਨਾ ਉੱਥੇ ਖੜ੍ਹੀ ਇੱਕ ਟਰਾਲੀ ਤੋਂ ਸ਼ੁਰੂ ਹੋਈ, ਜਿਸ ਨੇ ਭਿਆਨਕ ਰੂਪ ਧਾਰ ਲਿਆ। ਫਿਰ ਜ਼ੋਰਦਾਰ ਧਮਾਕਾ ਹੋਇਆ। ਧਮਾਕੇ ਨਾਲ ਕਿਸਾਨ ਘਬਰਾ ਗਏ। ਥੋੜ੍ਹੀ ਦੇਰ ਬਾਅਦ ਅੱਗ ਨੇੜੇ ਦੀਆਂ ਝੁੱਗੀਆਂ ਵਿੱਚ ਫੈਲ ਗਈ। ਇਹ ਤਿੰਨੋਂ ਝੌਂਪੜੀਆਂ ਪਿੰਡ ਚਾਲਾ ਪਾਲਾ ਲਹਿਸਾੜਾ ਜ਼ਿਲ੍ਹਾ ਨਵਾਂਸ਼ਹਿਰ ਪੰਜਾਬ ਦੇ ਕਿਸਾਨਾਂ ਦੀਆਂ ਦੱਸੀਆਂ ਜਾ ਰਹੀਆਂ ਹਨ।
ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਕਿਸਾਨ ਝੌਂਪੜੀਆਂ ਚੋਂ ਬਾਹਰ ਆ ਗਏ ਪਰ ਉਨ੍ਹਾਂ ਵਿੱਚ ਪਿਆ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਇਸ ਤੋਂ ਪਹਿਲਾਂ ਕਿਸਾਨ ਵੀ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਤੇਜ਼ ਹਵਾ ਚੱਲਣ ਕਾਰਨ ਕਿਸਾਨਾਂ ਨੂੰ ਚਿੰਤਾ ਸੀ ਕਿ ਅੱਗ ਆਸ-ਪਾਸ ਦੀਆਂ ਹੋਰ ਝੌਂਪੜੀਆਂ ਵਿੱਚ ਵੀ ਫੈਲ ਸਕਦੀ ਹੈ। ਇਸ ਨਾਲ ਵੱਡਾ ਹਾਦਸਾ ਹੋ ਸਕਦਾ ਸੀ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਪਾਣੀ ਦੀ ਬੁਛਾੜ ਸ਼ੁਰੂ ਕੀਤੀ। ਫਾਇਰ ਬ੍ਰਿਗੇਡ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ।
ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਸਗੋਂ ਇਸ ਤੋਂ ਪਹਿਲਾਂ 16 ਅਕਤੂਬਰ ਨੂੰ ਸਵੇਰੇ 4 ਵਜੇ ਟੀਡੀਆਈ ਮਾਲ ਦੇ ਸਾਹਮਣੇ ਕੁਰੂਕਸ਼ੇਤਰ ਦੇ ਅਥੀਰਾ ਪਿੰਡ ਦੇ ਕਿਸਾਨਾਂ ਦੇ ਟੈਂਟਾਂ ਨੂੰ ਅੱਗ ਲੱਗ ਗਈ ਸੀ। ਇਸ ਵਿੱਚ 3 ਲੋਕ ਸੁੱਤੇ ਹੋਏ ਸੀ। ਰੌਲਾ ਸੁਣ ਕੇ ਉਹ ਬਾਹਰ ਆਏ। ਅੱਗ ਲੱਗਣ ਕਾਰਨ ਇੱਕ ਪੱਖਾ, ਇੱਕ ਕੂਲਰ, ਇੱਕ ਸਾਈਕਲ ਸੜ ਗਿਆ। ਆਸ-ਪਾਸ ਦੇ ਲੋਕਾਂ ਨੇ ਅੱਗ 'ਤੇ ਕਾਬੂ ਪਾਇਆ।
ਇਹ ਵੀ ਪੜ੍ਹੋ: ਵਰਲਡ ਪੀਸ ਡਿਪਲੋਮੈਸੀ ਆਰਗਨਾਈਜੇਸ਼ਨ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਮੈਡਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/