ਮੁੰਬਈ: ਹਰ ਕੋਈ ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਸੰਕਟ ਦੌਰਾਨ ਟੀਕੇ ਦੀ ਉਡੀਕ ਕਰ ਰਿਹਾ ਹੈ। ਇਹ ਟੀਕਾ ਅਗਲੇ ਸਾਲ ਦੇ ਸ਼ੁਰੂ ਵਿੱਚ ਆਉਣ ਦੀ ਉਮੀਦ ਹੈ। ਇਸ ਦੌਰਾਨ ਹੁਣ ਕੇਂਦਰ ਸਰਕਾਰ, ਕੋਰੋਨਾ ਵਾਇਰਸ ਖਿਲਾਫ ਵੈਕਸੀਨ ਦੀ ਯੋਜਨਾ ਬਣਾਉਣ ਵਿੱਚ ਲੱਗ ਗਈ ਹੈ। ਕੇਂਦਰ ਸਰਕਾਰ ਅਨੁਸਾਰ, ਸਰਕਾਰ ਇਸ ਸਮੇਂ ਉਨ੍ਹਾਂ ਲੋਕਾਂ ਦੀ ਇੱਕ ਸੂਚੀ ਬਣਾਉਣ 'ਤੇ ਕੰਮ ਕਰ ਰਹੀ ਹੈ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਕਰੋਨਾ ਵੈਕਸੀਨ ਲਾਈ ਜਾਵੇਗੀ।

ਸਥਾਨਕ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਨੇ ਤਕਰੀਬਨ 300 ਮਿਲੀਅਨ ਲੋਕਾਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੂੰ ਪਹਿਲੀ ਵਾਰ ਟੀਕਾ ਤਿਆਰ ਹੋਣ 'ਤੇ ਦਿੱਤਾ ਜਾਵੇਗਾ। ਇੱਕ ਮੀਡੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਫਰੰਟ ਲਾਈਨ ਵਰਕਰ ਜਿਵੇਂ ਸਿਹਤ ਸੰਭਾਲ ਪੇਸ਼ੇਵਰ, ਪੁਲਿਸ, ਸੈਨੀਟੇਸ਼ਨ ਵਰਕਰ ਉਹ ਹੋਣਗੇ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਕਰੋਨਾ ਵੈਕਸੀਨ ਲਾਈ ਜਾਵੇਗੀ। ਮੀਡੀਆ ਰਿਪੋਰਟਾਂ ਅਨੁਸਾਰ, ਲਗਪਗ 300 ਮਿਲੀਅਨ ਲੋਕਾਂ ਲਈ 60 ਕਰੋੜ ਟੀਕੇ ਹੋਣਗੇ।

ਮੀਡੀਆ ਰਿਪੋਰਟਾਂ ਅਨੁਸਾਰ, ਇੱਕ ਵਾਰ ਜਦੋਂ ਟੀਕੇ ਦੀ ਮਨਜੂਰੀ ਮਿਲ ਜਾਂਦੀ ਹੈ, ਤਾਂ ਇਹ ਟੀਕੇ ਲੱਗਣੇ ਸ਼ੁਰੂ ਹੋ ਜਾਣਗੇ। ਪ੍ਰਾਥਮਿਕਤਾ ਸੂਚੀ ਵਿੱਚ ਚਾਰ ਸ਼੍ਰੇਣੀਆਂ ਹਨ- ਲਗਪਗ 50 ਤੋਂ 70 ਲੱਖ ਸਿਹਤ ਦੇਖਭਾਲ ਪੇਸ਼ੇਵਰ, ਦੋ ਕਰੋੜ ਤੋਂ ਵੱਧ ਫਰੰਟਲਾਈਨ ਕਰਮਚਾਰੀ, 50 ਸਾਲ ਤੋਂ ਵੱਧ ਉਮਰ ਦੇ 26 ਕਰੋੜ ਲੋਕ ਤੇ ਜਿਹੜੇ ਲੋਕ 50 ਸਾਲ ਤੋਂ ਘੱਟ ਉਮਰ ਦੇ ਹਨ ਪਰ ਕਈ ਹੋਰ ਬਿਮਾਰੀਆਂ ਤੋਂ ਪੀੜਤ ਹਨ।

ਆਬਾਦੀ ਦਾ 23% ਪਹਿਲੇ ਪੜਾਅ ਵਿੱਚ ਸ਼ਾਮਲ ਕੀਤਾ ਜਾਵੇਗਾ:

ਕੋਰੋਨਾ ਵਾਇਰਸ ਟੀਕਾਕਰਨ ਯੋਜਨਾ, ਜੋ ਇਸ ਵੇਲੇ ਖਰੜੇ ਦੇ ਪੜਾਅ ਵਿੱਚ ਹੈ, ਦਾ ਉਦੇਸ਼ ਹੈ ਕਿ ਪਹਿਲੇ ਪੜਾਅ ਵਿੱਚ ਭਾਰਤ ਦੀ ਆਬਾਦੀ ਦੇ 23% ਹਿੱਸੇ ਨੂੰ ਕਵਰ ਕੀਤਾ ਜਾਏ। ਟੀਕੇ ਬਾਰੇ ਗਠਿਤ ਮਾਹਰ ਸਮੂਹ ਨੇ ਯੋਜਨਾ ਦਾ ਖਰੜਾ ਤਿਆਰ ਕੀਤਾ ਹੈ। ਇਨਪੁਟਸ, ਕੇਂਦਰੀ ਏਜੰਸੀਆਂ ਤੇ ਰਾਜਾਂ ਤੋਂ ਵੀ ਲਏ ਗਏ ਸਨ। ਨੀਤੀ ਆਯੋਗ ਮੈਂਬਰ ਡਾ. ਵੀਕੇ ਪਾਲ ਦੀ ਅਗਵਾਈ ਹੇਠ ਇਸ ਸਮੂਹ ਦੁਆਰਾ ਬਣਾਈ ਗਈ ਯੋਜਨਾ ਅਨੁਸਾਰ, ਪਹਿਲੇ ਪੜਾਅ ਵਿੱਚ ਦੇਸ਼ ਦੀ ਆਬਾਦੀ ਦੇ 23% ਹਿੱਸੇ ਨੂੰ ਸ਼ਾਮਲ ਕੀਤਾ ਜਾਵੇਗਾ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਲਈ ਅੰਤਮ ਯੋਜਨਾ ਅਕਤੂਬਰ-ਨਵੰਬਰ ਤਕ ਤਿਆਰ ਹੋ ਸਕਦੀ ਹੈ। ਕੋਰੋਨਾ ਟੀਕਾਕਰਨ ਲਈ ਪਹਿਲੇ ਪੜਾਅ ਵਿੱਚ ਚੁਣੇ ਗਏ 30 ਕਰੋੜ ਲੋਕਾਂ ਨੂੰ ਅੰਦਾਜ਼ਨ 60 ਕਰੋੜ ਡੋਜ਼ ਦਿੱਤੀ ਜਾਏਗੀ।

ਮਹੱਤਵਪੂਰਨ ਗੱਲ ਇਹ ਹੈ ਕਿ ਇਸ ਮਹੀਨੇ ਦੇ ਅਰੰਭ ਵਿਚ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਕਿਹਾ ਸੀ ਕਿ ਭਾਰਤ ਨੂੰ ਅਗਲੇ ਸਾਲ ਜੁਲਾਈ ਵਿੱਚ ਤਕਰੀਬਨ 25 ਕਰੋੜ ਲੋਕਾਂ ਦੀ ਵੈਕਸੀਨ ਲਈ 50 ਕਰੋੜ ਟੀਕੇ ਦੀ ਡੋਜ਼ ਮਿਲਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਕੋਰੋਨਾ ਦੀ ਵੈਕਸੀਨ ਭਾਰਤ ਵਿੱਚ 1.3 ਅਰਬ ਲੋਕਾਂ ਤੱਕ ਪਹੁੰਚਾਉਣਾ ਬਹੁਤ ਵੱਡਾ ਕੰਮ ਹੋਵੇਗਾ ਜਿਸ ਨੂੰ 2022 ਤਕ ਵੀ ਖਿੱਚਿਆ ਜਾ ਸਕਦਾ ਹੈ।

ਤਾਜ਼ਾ ਅੰਕੜਿਆਂ ਨੇ ਉਡਾਏ ਹੋਸ਼, ਭਾਰਤ ਦੀ ਹਾਲਤ ਬੰਗਲਾਦੇਸ਼, ਮਿਆਂਮਾਰ ਤੇ ਪਾਕਿਸਤਾਨ ਨਾਲੋਂ ਵੀ ਮਾੜੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904