ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਦੇ ਮਲਕਾਗੰਜ ਇਲਾਕੇ 'ਚ ਵੱਡਾ ਹਾਦਸਾ ਹੈ। ਇੱਥੇ ਇਕ ਚਾਰ ਮੰਜ਼ਿਲਾ ਇਮਾਰਤ ਡਿੱਗ ਗਈ ਹੈ। ਇਮਾਰਤ ਦੇ ਮਲਬੇ 'ਚ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। 


ਸਵੇਰੇ ਕਰੀਬ 11 ਵੱਜ ਕੇ 50 ਮਿੰਟ 'ਤੇ ਫਾਇਰ ਦਮਕਲ ਵਿਭਾਗ ਨੂੰ ਬਿਲਡਿੰਗ ਡਿੱਗਣ ਦੀ ਕਾਲ ਆਈ ਸੀ। ਫਿਲਹਾਲ ਇਕ ਵਿਅਕਤੀ ਨੂੰ ਬਚਾ ਲਿਆ ਗਿਆ ਹੈ ਤੇ ਹਸਪਤਾਲ ਲਿਜਾਇਆ ਗਿਆ ਹੈ।




ਇਮਰਾਤ ਦੇ ਪਹਿਲੇ ਤੇ ਦੂਜੇ ਫਲੋਰ 'ਤੇ ਰਹਿ ਰਹੇ ਸਨ ਕਈ ਪਰਿਵਾਰ


ਇਹ ਇਮਾਰਤ ਰੈਜ਼ੀਡੈਂਸ਼ੀਅਲ ਸੀ। ਅਜਿਹੇ 'ਚ ਦੱਸਿਆ ਗਿਆ ਸੀ ਕਿ ਇਮਾਰਤ ਦੇ ਪਹਿਲੇ ਤੇ ਦੂਜੇ ਫੋਲਰ 'ਤੇ ਪਰਿਵਾਰ ਵੀ ਰਹਿ ਰਹੇ ਸਨ। ਫਿਲਹਾਲ ਮੌਕੇ 'ਤੇ ਰਾਹਤ ਤੇ ਬਚਾਅ ਕਾਰਜ ਕਰਨ ਲਈ ਟੀਮਾਂ ਮੌਜੂਦ ਹਨ। ਕਈ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ।


ਲਗਾਤਾਰ ਬਾਰਸ਼ ਨਾਲ ਬੇਹਾਲ ਹੋਈ ਦਿੱਲੀ


ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਰਾਜਧਾਨੀ ਦਿੱਲੀ 'ਚ ਪਿਛਲੇ ਦਿਨੀਂ ਹੋਈ ਭਾਰੀ ਬਾਰਸ਼ ਦੀ ਵਜ੍ਹਾ ਨਾਲ ਇਮਾਰਤ ਡਿੱਗੀ ਹੈ। ਦਿੱਲੀ 'ਚ ਕਈ ਦਿਨਾਂ ਤੋਂ ਤੇਜ਼ ਬਾਰਸ਼ ਹੋ ਰਹੀ ਸੀ। ਅੱਜ ਵੀ ਰੁਕ-ਰੁਕ ਕੇ ਬਾਰਸ਼ ਹੋ ਰਹੀ ਹੈ। ਬੱਦਲ ਛਾਏ ਹੋਏ ਹਨ। ਭਾਰੀ ਬਾਰਸ਼ ਨਾਲ ਦਿੱਲੀ ਬੇਹਾਲ ਹੈ। ਕਈ ਇਲਾਕਿਆਂ 'ਚ ਗੋਢਿਆਂ ਤਕ ਪਾਣੀ ਭਰਿਆ ਹੋਇਆ ਹੈ ਉਹ ਸੜਕਾਂ ਵੀ ਪਾਣੀ 'ਚ ਡੁੱਬੀਆਂ ਹੋਈਆਂ ਹਨ।