ਨਵੀਂ ਦਿੱਲੀ: ਭਾਰਤ-ਚੀਨ ਵਿਚਾਲੇ ਹੋਈ ਹਿੰਸਕ ਝੜਪ ਬਾਰੇ ਆਏ ਦਿਨ ਕੋਈ ਨਾ ਕੋਈ ਜਾਣਕਾਰੀ ਸਾਹਮਣੇ ਆਉਂਦੀ ਹੈ। ਅਜਿਹੇ 'ਚ ਹੁਣ ਕੇਂਦਰੀ ਮੰਤਰੀ ਤੇ ਸਾਬਕਾ ਫੌਜ ਮੁਖੀ ਵੀਕੇ ਸਿੰਘ ਨੇ ਇਸ ਝੜਪ ਬਾਰੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਗਲਵਾਨ ਘਾਟੀ 'ਚ ਭਾਰਤ-ਚੀਨ ਫੌਜ ਵਿਚਾਲੇ ਰਹੱਸਮਈ ਅੱਗ ਕਾਰਨ ਹਿੰਸਕ ਝੜਪ ਹੋਈ ਸੀ। ਇਹ ਅੱਗ ਚੀਨੀ ਫੌਜੀਆਂ ਦੇ ਟੈਂਟਾਂ 'ਚ ਲੱਗੀ ਸੀ।
ਜਨਰਲ ਵੀਕੇ ਸਿੰਘ ਨੇ ਦੱਸਿਆ ਭਾਰਤ ਤੇ ਚੀਨ ਵਿਚਾਲੇ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ 'ਚ ਫੈਸਲਾ ਹੋਇਆ ਸੀ ਕਿ ਸਰਹੱਦ ਕੋਲ ਕੋਈ ਵੀ ਜਵਾਨ ਮੌਜੂਦ ਨਹੀਂ ਹੋਵੇਗਾ। ਪਰ ਜਦ 15 ਜੂਨ ਦੀ ਸ਼ਾਮ ਕਮਾਂਡਿੰਗ ਅਫ਼ਸਰ ਸਰਹੱਦ 'ਤੇ ਚੈੱਕ ਕਰਨ ਗਏ ਤਾਂ ਚੀਨ ਦੇ ਸਾਰੇ ਲੋਕ ਵਾਪਸ ਨਹੀਂ ਗਏ ਸਨ। ਉੱਥੇ ਚੀਨੀ ਫੌਜ ਦਾ ਤੰਬੂ ਮੌਜੂਦ ਸੀ। ਕਮਾਂਡਿੰਗ ਅਫ਼ਸਰ ਨੇ ਤੰਬੂ ਹਟਾਉਣ ਲਈ ਕਿਹਾ। ਜਦੋਂ ਚੀਨੀ ਫੌਜੀ ਤੰਬੂ ਹਟਾ ਰਹੇ ਸਨ ਤਾਂ ਅਚਾਨਕ ਅੱਗ ਲੱਗ ਗਈ।
ਅੱਗ ਲੱਗਣ ਮਗਰੋਂ ਦੋਵਾਂ ਦੇਸ਼ਾਂ ਦੇ ਫੌਜੀਆਂ ਵਿਚਾਲੇ ਝੜਪ ਹੋ ਗਈ। ਭਾਰਤੀ ਫੌਜ ਚੀਨੀ ਫੌਜੀਆਂ ਤੇ ਹਾਵੀ ਹੋ ਗਈ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਆਪਣੇ ਹੋਰ ਲੋਕ ਬੁਲਾਏ। ਹਿੰਸਕ ਝੜਪ ਦੌਰਾਨ ਚੀਨ ਦੇ 40 ਤੋਂ ਜ਼ਿਆਦਾ ਫੌਜੀ ਮਾਰੇ ਜਾਣ ਦੀ ਗੱਲ ਸੱਚ ਹੈ।
ਜਨਰਲ ਵੀਕੇ ਸਿੰਘ ਦਾ ਇਹ ਬਿਆਨ ਇਸ ਲਈ ਅਹਿਮ ਹੈ ਕਿਉਂਕਿ ਪਹਿਲਾਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਕਰਨਲ ਸੰਤੋਸ਼ ਦੀ ਧੋਖੇ ਨਾਲ ਹੱਤਿਆ ਕਰ ਦਿੱਤੀ ਗਈ ਜਿਸ ਤੋਂ ਬਾਅਦ ਭਾਰਤੀ ਫੌਜੀਆਂ ਨੇ ਚੀਨੀਆਂ ਦੇ ਟੈਂਟਾਂ 'ਚ ਅੱਗ ਲਾ ਦਿੱਤੀ ਸੀ।
ਇਹ ਵੀ ਪੜ੍ਹੋ:
- ਪੰਜਾਬ 'ਚ ਕੋਰੋਨਾ ਵਾਇਰਸ ਬੇਲਗਾਮ, ਕੈਪਟਨ ਨੇ ਕਰ ਦਿੱਤਾ ਇਹ ਵੱਡਾ ਐਲਾਨ
- ਕੋਰੋਨਿਲ ਦਵਾਈ ਮਾਮਲੇ 'ਚ ਰਾਮਦੇਵ, ਆਚਾਰਯ ਬਾਲਕ੍ਰਿਸ਼ਨ ਸਮੇਤ ਪੰਜ ਲੋਕਾਂ ਖ਼ਿਲਾਫ਼ FIR
- ਹਿੰਦੂ ਲੀਡਰਾਂ ਦੀ ਜਾਨ ਨੂੰ ਖਤਰਾ, ਸੁਰੱਖਿਆ ਏਜੰਸੀਆਂ ਨੇ ਕੀਤਾ ਅਲਰਟ
- ਚੀਨ ਨਾਲ ਤਣਾਅ ਦੌਰਾਨ ਕਸ਼ਮੀਰ 'ਚ ਹਲਚਲ, LPG ਸਟਾਕ ਕਰਨ ਤੇ ਸਕੂਲ ਖਾਲੀ ਕਰਾਉਣ ਦੇ ਆਦੇਸ਼
- ਕੋਰੋਨਾ ਵਾਇਰਸ: 24 ਘੰਟਿਆਂ 'ਚ ਆਏ 01,63,000 ਨਵੇਂ ਮਾਮਲੇ, 3000 ਦੀ ਗਈ ਜਾਨ
- ਅੰਤਰ ਰਾਸ਼ਟਰੀ ਉਡਾਣਾਂ 'ਤੇ ਰਹੇਗੀ ਰੋਕ, ਵੰਦੇ ਭਾਰਤ ਮਿਸ਼ਨ ਦੇ ਚੌਥੇ ਗੇੜ 'ਚ ਇਨ੍ਹਾਂ ਦੇਸ਼ਾਂ ਵੱਲ ਉੱਡਣਗੇ 170 ਜਹਾਜ਼
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ